ਨਵੀਂ ਦਿੱਲੀ, 4 ਫਰਵਰੀ (ਅਜੀਤ ਬਿਊਰੋ)-ਆਸਟ੍ਰੇਲੀਅਨ ਬੋਰਡ ਆਫ਼ ਆਲਮੰਡਸ ਨੇ 'ਮੇਵਾ ਇੰਡੀਆ 2026' ਵਿਖੇ ਆਸਟ੍ਰੇਲੀਅਨ ਆਲਮੰਡਸ ਰੈਸਿਪੀ ਐਂਡ ਨਿਊਟ੍ਰੀਸ਼ਨ ਕਿਤਾਬ ਲਾਂਚ ਕੀਤੀ, ਜਿਸ ਵਿਚ ਰੋਜ਼ਾਨਾ ਦੇ ਪੋਸ਼ਣ ਅਤੇ ਆਧੁਨਿਕ ਭਾਰਤੀ ਖਾਣਾ ਪਕਾਉਣ ਵਿਚ ਆਸਟ੍ਰੇਲੀਅਨ ਆਲਮੰਡਸ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ | ਇਹ ਕਿਤਾਬ ਸਿਹਤ-ਕੇਂਦਿ੍ਤ ਸੂਝ ਅਤੇ ਰਸੋਈ ਰਚਨਾਤਮਕਤਾ ਨੂੰ ਇਕੱਠਾ ਕਰਦੀ ਹੈ, ਜੋ ਆਧੁਨਿਕ ਭਾਰਤੀ ਰਸੋਈਆਂ 'ਚ ਆਸਟ੍ਰੇਲੀਅਨ ਆਲਮੰਡਸ (ਬਾਦਾਮ) ਦੀ ਬਹੁਪੱਖਤਾ ਨੂੰ ਦਰਸਾਉਂਦੀ ਹੈ | ਇਸ ਕਿਤਾਬ ਦੇ ਲਾਂਚ ਦੀ ਅਗਵਾਈ ਆਸਟ੍ਰੇਲੀਅਨ ਆਲਮੰਡਸ ਦੇ ਸੀ.ਈ.ਓ. ਟਿਮ ਜੈਕਸਨ ਵਲੋਂ ਕੀਤੀ ਗਈ, ਜਿਨ੍ਹਾਂ ਨੇ ਆਸਟ੍ਰੇਲੀਅਨ ਆਲਮੰਡਸ ਦੀ ਯਾਤਰਾ ਅਤੇ ਭਾਰਤ 'ਚ ਉਸ ਦੀ ਵਧਦੀ ਸਾਰਥਕਤਾ ਬਾਰੇ ਵਿਚਾਰ ਸਾਂਝੇ ਕੀਤੇ | ਸਮਾਗਮ 'ਚ ਬੋਲਦੇ ਹੋਏ ਆਸਟ੍ਰੇਲੀਅਨ ਆਲਮੰਡਸ ਲਈ ਭਾਰਤ ਦੇ ਪ੍ਰਤੀਨਿਧੀ ਸੁਮਿਤ ਸਰਨ ਨੇ ਸਿੱਖਿਆ, ਨਵੀਨਤਾ ਤੇ ਸ਼ੈੱਫਾਂ ਅਤੇ ਪੋਸ਼ਣ ਮਾਹਿਰਾਂ ਨਾਲ ਸਹਿਯੋਗ ਜ਼ਰੀਏ ਸਿਹਤਮੰਦ ਭੋਜਨ ਵਿਕਲਪਾਂ ਨੂੰ ਉਤਸ਼ਾਹਿਤ ਕਰਨ 'ਤੇ ਮੁੱਖ ਮਕਸਦ ਨੂੰ ਉਜਾਗਰ ਕੀਤਾ | ਲਾਂਚ ਵਿਚ ਸਿਹਤ ਦੇ ਪਹਿਲੂ ਨੂੰ ਜੋੜਦੇ ਹੋਏ ਡਾ. ਮਧੂ ਸ਼ਰਮਾ ਨੇ ਆਸਟ੍ਰੇਲੀਅਨ ਆਲਮੰਡਸ ਦੇ ਪÏਸ਼ਟਿਕ ਲਾਭਾਂ ਅਤੇ ਸੰਤੁਲਿਤ, ਰੋਜ਼ਾਨਾ ਖੁਰਾਕ 'ਚ ਉਸ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ | ਸੀ.ਈ.ਓ. ਟਿਮ ਜੈਕਸਨ ਨੇ ਕਿਹਾ ਕਿ ਆਸਟ੍ਰੇਲੀਅਨ ਆਲਮੰਡਸ ਗੁਣਵੱਤਾ, ਇਕਸਾਰਤਾ ਅਤੇ ਜ਼ਿੰਮੇਵਾਰ ਖੇਤੀ 'ਤੇ ਜ਼ੋਰ ਦੇ ਕੇ ਉਗਾਏ ਜਾਂਦੇ ਹਨ |