18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ 15 ਜ਼ਿਲ੍ਹਾ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 05-02-2026
ਅੰਮਿ੍ਤਸਰ, 4 ਫਰਵਰੀ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਵਿਚ 15 ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ | ਇਹ ਐਲਾਨ ਪਾਰਟੀ ਦੇ ਮੁੱਖ ਸੇਵਾਦਾਰ ਤੇ ਡਿਬਰੂਗੜ੍ਹ ਜੇਲ੍ਹ 'ਚ ਐੱਨ. ਐੱਸ. ਏ. ਅਧੀਨ ਨਜ਼ਰਬੰਦ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਨਵ-ਨਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨਾਂ ਵਿਚ ਭਾਈ ਅਮਨਦੀਪ ਸਿੰਘ ਡੱਡੂਆਣਾ (ਅੰਮਿ੍ਤਸਰ ਸ਼ਹਿਰੀ), ਭਾਈ ਜਸਕਰਨ ਸਿੰਘ ਰਿਆੜ (ਅੰਮਿ੍ਤਸਰ ਦਿਹਾਤੀ), ਭਾਈ ਪ੍ਰਭਜੋਤ ਸਿੰਘ ਰਾਹੋਂ (ਨਵਾਂਸ਼ਹਿਰ, ਸ਼ਹੀਦ ਭਗਤ ਸਿੰਘ ਨਗਰ), ਚਮਕੌਰ ਸਿੰਘ ਬਰਾੜ (ਬਠਿੰਡਾ), ਭਾਈ ਲਖਬੀਰ ਸਿੰਘ ਕੋਟਲਾ (ਫ਼ਤਹਿਗੜ੍ਹ ਸਾਹਿਬ), ਭਾਈ ਦਲੇਰ ਸਿੰਘ ਡੋਡ (ਫਰੀਦਕੋਟ), ਅਵਤਾਰ ਸਿੰਘ ਸੇਖੋਂ (ਹੁਸ਼ਿਆਰਪੁਰ), ਮਹਿੰਦਰ ਸਿੰਘ ਬਾਜਵਾ (ਜਲੰਧਰ), ਕੁਲਵਿੰਦਰ ਸਿੰਘ (ਮਾਨਸਾ), ਭਾਈ ਨਿਰਵੈਰ ਸਿੰਘ ਖ਼ਾਲਸਾ (ਮੋਗਾ), ਐਡਵੋਕੇਟ ਗੁਰਵਿੰਦਰ ਸਿੰਘ (ਬਰਨਾਲਾ), ਜਸਵਿੰਦਰ ਸਿੰਘ ਡਰੌਲੀ (ਪਟਿਆਲਾ), ਅਵਤਾਰ ਸਿੰਘ ਕਾਹਨਗੜ੍ਹ (ਸੰਗਰੂਰ), ਭਾਈ ਬਲਜਿੰਦਰ ਸਿੰਘ ਲਸੋਈ (ਮਲੇਰਕੋਟਲਾ) ਅਤੇ ਭਾਈ ਪ੍ਰਤਾਪ ਸਿੰਘ (ਫਾਜ਼ਿਲਕਾ) ਦੀਆਂ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀਆਂ ਸ਼ਾਮਿਲ ਹਨ | ਜਥੇਬੰਦੀ ਦੇ ਮੁੱਖ ਦਫ਼ਤਰ ਸਕੱਤਰ ਭਾਈ ਪ੍ਰਗਟ ਸਿੰਘ ਮੀਆਂਵਿੰਡ ਅਤੇ ਪ੍ਰੈਸ ਸਕੱਤਰ ਸ਼ਮਸ਼ੇਰ ਸਿੰਘ ਪੱਧਰੀ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਜ਼ਿਲ੍ਹਾ ਪੱਧਰ ਤੋਂ ਅੱਗੇ ਵਾਰਡ, ਸਰਕਲ, ਬਲਾਕ ਅਤੇ ਪਿੰਡ ਪੱਧਰ ਤੱਕ ਪਾਰਟੀ ਦਾ ਢਾਂਚਾ ਖੜ੍ਹਾ ਕਰਕੇ ਲੋਕਾਂ ਨਾਲ ਹੋਰ ਮਜ਼ਬੂਤ ਰਾਬਤਾ ਬਣਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦਿਨ ਦੇ ਵੱਧ ਰਹੇ ਤਾਪਮਾਨ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ-ਡਾ. ਗੁਰਮੇਲ ਸਿੰਘ <br/> ਅਗਲੀ ਖ਼ਬਰ ਆਸਟ੍ਰੇਲੀਅਨ ਆਲਮੰਡਸ ਵਲੋਂ 'ਮੇਵਾ ਇੰਡੀਆ 2026' ਵਿਖੇ ਰੈਸਿਪੀ ਤੇ ਨਿਊਟ੍ਰੀਸ਼ਨ ਕਿਤਾਬ ਲਾਂਚ
Ad Position 24