22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਕਮਲ ਕੌਰ ਉਰਫ਼ ਕਮਲ ਭਾਬੀ ਦੀ ਹੱਤਿਆ 'ਚ ਲੋੜੀਂਦਾ ਰਣਜੀਤ ਸਿੰਘ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-02-2026
ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਬਠਿੰਡਾ 'ਚ ਸ਼ੋਸਲ ਮੀਡੀਆ ਹਸਤੀ ਕਮਲ ਕੌਰ ਉਰਫ਼ ਕਮਲ ਭਾਬੀ ਦੀ ਹੋਈ ਹੱਤਿਆ 'ਚ ਲੋੜੀਂਦੇ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂ.ਏ.ਪੀ.ਏ.) ਅਤੇ ਅਸਲ੍ਹਾ ਐਕਟ ਦੇ ਮੁਕਦਮੇ 'ਚ ਜਮਾਨਤ ਤੋਂ ਭਗੌੜੇ ਮੁਲਜ਼ਮ ਰਣਜੀਤ ਸਿੰਘ ਨੂੰ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਵਲੋਂ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਗਈ ਹੈ | ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦੱਸਿਆ ਕਿ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪੁਲਿਸ ਵਲੋਂ ਰਣਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਯੂ.ਏ.ਪੀ.ਏ. ਅਤੇ ਅਸਲ੍ਹਾ ਐਕਟ ਦੇ ਮੁਕੱਦਮੇ, ਜਿਸ ਵਿਚ 2 ਹੱਥ ਗੋਲੇ ਅਤੇ ਪਿਸਟਲ ਬਰਾਮਦ ਹੋਏ ਸਨ, 'ਚ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਫਿਰ ਜਮਾਨਤ ਹੋਣ ਉਪਰੰਤ ਭਗੌੜਾ ਹੋ ਗਿਆ ਸੀ | ਪੁਲਿਸ ਕਮਿਸ਼ਨਰ ਭੁੱਲਰ ਨੇ ਕਾਰਵਾਈ ਦਾ ਵੇਰਵਾ ਸਾਂਝਿਆਂ ਕਰਦੇ ਹੋਇਆ ਦੱਸਿਆ ਕਿ ਮਿਲੀ ਗੁਪਤ ਸੂਚਨਾਂ ਦੇ ਅਧਾਰ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਡੀ.ਸੀ.ਪੀ. (ਜਾਂਚ) ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਏ.ਡੀ.ਸੀ.ਪੀ. (ਜਾਂਚ) ਦੀ ਟੀਮ ਵਲੋਂ ਕਾਬੂ ਕੀਤਾ ਗਿਆ ਰਣਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਨੇੜੇ ਵਿਰਾਸਤੀ ਮਾਰਗ ਵਿਖੇ ਪਹਿਲਾ ਲੱਗੇ ਭੰਗੜੇ/ਗਿੱਧੇ ਨੂੰ ਦਰਸਾਉਂਦੇ ਬੁੱਤਾਂ ਦੀ ਭੰਨਤੋੜ 'ਚ ਵੀ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਲੋਂ ਡੀ. ਸੀ. ਮੁਹਾਲੀ ਨਾਲ ਇੰਤਕਾਲ ਰੱਦ ਕਰਨ ਅਤੇ ਐਸ. ਐਸ. ਪੀ. ਨਾਲ ਪਰਚਾ ਦਰਜ ਕਰਵਾਉਣ ਲ... ਅਗਲੀ ਖ਼ਬਰ ਕੈਨੇਡੀਅਨ ਵਫ਼ਦ ਵਲੋਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ <br/>
Ad Position 24