22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

'ਆਪ' ਵਲੋਂ ਸੂਬਾ, ਜ਼ਿਲ੍ਹਾ ਤੇ ਹਲਕਾ ਪੱਧਰ 'ਤੇ ਮਹੱਤਵਪੂਰਨ ਸੰਗਠਨਾਤਮਿਕ ਨਿਯੁਕਤੀਆਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 06-02-2026

• ਪਰਮਿੰਦਰ ਸਿੰਘ ਗੋਲਡੀ ਪੰਜਾਬ ਯੂਥ ਵਿੰਗ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ • ਰਣਜੀਤ ਪਾਲ ਸਿੰਘ ਪੰਜਾਬ ਟਰੇਡ ਵਿੰਗ ਦਾ ਸੂਬਾ ਜਨਰਲ ਸਕੱਤਰ ਨਿਯੁਕਤ
ਚੰਡੀਗੜ੍ਹ, 5 ਫਰਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੱਖ-ਵੱਖ ਵਿੰਗਾਂ 'ਚ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬੇ ਦੇ ਜ਼ਿਲਿ੍ਹਆਂ ਅਤੇ ਵਿਧਾਨ ਸਭਾ ਹਲਕਿਆਂ 'ਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਇਹ ਨਿਯੁਕਤੀਆਂ ਪਾਰਟੀ ਦੇ ਢਾਂਚੇ ਨੂੰ ਹੋਰ ਸਰਗਰਮ ਕਰਨ ਅਤੇ ਹਰ ਪੱਧਰ 'ਤੇ ਮਜ਼ਬੂਤ ਤਾਲਮੇਲ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਹਨ | ਪਾਰਟੀ ਨੇ ਪਰਮਿੰਦਰ ਸਿੰਘ ਗੋਲਡੀ ਨੂੰ ਯੂਥ ਵਿੰਗ ਦਾ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਰਣਜੀਤ ਪਾਲ ਸਿੰਘ ਨੂੰ ਟਰੇਡ ਵਿੰਗ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਜ਼ਿਲ੍ਹਾ ਪੱਧਰ 'ਤੇ ਕਿ੍ਸ਼ਨਜੀਤ ਰਾਓ ਨੂੰ ਹੁਸ਼ਿਆਰਪੁਰ ਲਈ ਐਸ.ਸੀ. ਵਿੰਗ ਦਾ ਜ਼ਿਲ੍ਹਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਗੁਰਸ਼ਰਨ ਸਿੰਘ ਗੋਲਡੀ ਨੂੰ ਅੰਮਿ੍ਤਸਰ ਦਿਹਾਤੀ ਦਾ ਜ਼ਿਲ੍ਹਾ ਸਕੱਤਰ ਅਤੇ ਸੁਖਵਿੰਦਰ ਸਿੰਘ ਸੁੱਖੀ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਮੁੱਖ ਹਲਕਿਆਂ 'ਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਦਿਆਂ ਪਾਰਟੀ ਨੇ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤੇ ਹਨ | ਜਿਨ੍ਹਾਂ 'ਚ ਕਪੂਰਥਲਾ ਲਈ ਹੇਨਤ (ਸੰਨੀ ਠੇਕੇਦਾਰ), ਅਟਾਰੀ ਲਈ ਪ੍ਰਦੀਪ ਸਿੰਘ ਲਾਡਾ, ਰਾਜਾਸਾਂਸੀ ਲਈ ਰਾਜਬੀਰ ਸਿੰਘ, ਅੰਮਿ੍ਤਸਰ ਪੱਛਮੀ ਲਈ ਐਡਵੋਕੇਟ ਰਮਨ ਕੁਮਾਰ, ਫਰੀਦਕੋਟ ਲਈ ਗੁਰਪ੍ਰੀਤ ਸਿੰਘ ਧਾਲੀਵਾਲ, ਕੋਟਕਪੂਰਾ ਲਈ ਮਨਦੀਪ, ਲੁਧਿਆਣਾ ਪੱਛਮੀ ਲਈ ਰਾਜੂ ਕਨੌਜੀਆ ਅਤੇ ਜ਼ੀਰਾ ਲਈ ਗੁਰਮਨ ਸਿੰਘ ਨੂੰ ਹਲਕਾ ਸੰਗਠਨ ਇੰਚਾਰਜ ਲਗਾਇਆ ਗਿਆ ਹੈ | ਯੂਥ ਵਿੰਗ 'ਚ ਗੁਰਜੰਟ ਸਿੰਘ ਗਿੱਲ ਨੂੰ ਨਿਹਾਲ ਸਿੰਘ ਵਾਲਾ, ਰਾਜਵਿਕਰਾਂਤ ਵਿੱਕੂ ਨੂੰ ਪਟਿਆਲਾ ਦਿਹਾਤੀ, ਸੁਖਦੀਪ ਸਿੰਘ ਗੋਲਡੀ ਨੂੰ ਅਮਰਗੜ੍ਹ, ਅਭੀ ਹਾਲਨ ਨੂੰ ਰੂਪਨਗਰ, ਸਤਨਾਮ ਸਿੰਘ ਨੂੰ ਦਿੜ੍ਹਬਾ, ਨਵਜੋਤ ਸਿੰਘ ਢਿੱਲੋਂ ਨੂੰ ਰਾਮਪੁਰਾ ਫੂਲ, ਸੁਖਮਨਜੋਤ ਸਿੰਘ ਸੰਧੂ ਨੂੰ ਜਲਾਲਾਬਾਦ ਅਤੇ ਗੁਰਵਿੰਦਰ ਸਿੰਘ ਕਿੰਮੇਵਾਲਾ ਨੂੰ ਜ਼ੀਰਾ ਲਈ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਵਚਨਬੱਧ ਅਤੇ ਮਿਹਨਤੀ ਆਗੂਆਂ ਨੂੰ ਇਸ ਉਮੀਦ ਨਾਲ ਜ਼ਿੰਮੇਵਾਰੀਆਂ ਦਿੱਤੀਆਂ ਹਨ | ਮੈਨੂੰ ਉਮੀਦ ਹੈ ਕਿ ਸਾਰੇ ਨਵ-ਨਿਯੁਕਤ ਅਹੁਦੇਦਾਰ ਪੰਜਾਬ ਦੇ ਲੋਕਾਂ ਤੇ ਪਾਰਟੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ ਅਤੇ 'ਆਪ' ਦੀਆਂ ਲੋਕ-ਪੱਖੀ ਨੀਤੀਆਂ ਨੂੰ ਹਰ ਪਿੰਡ, ਹਰ ਵਾਰਡ ਅਤੇ ਹਰ ਘਰ ਤੱਕ ਲੈ ਕੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਡੇਅਰੀ ਉਤਪਾਦਾਂ ਤੇ ਖੇਤੀ ਖੇਤਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ–ਬਲੀਏਵਾਲ <br/> ਅਗਲੀ ਖ਼ਬਰ ਆਂਗਣਵਾੜੀ ਹੈਲਪਰ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
Ad Position 24