22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਆਂਗਣਵਾੜੀ ਹੈਲਪਰ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 06-02-2026

ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਆਂਗਨਵਾੜੀ ਵਿਭਾਗ 'ਚ ਹੈਲਪਰ ਵਜੋਂ ਕੰਮ ਕਰਦੀ ਇਕ ਔਰਤ ਵਲੋਂ ਅੱਜ ਆਪਣੇ ਘਰ 'ਚ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ | ਭਾਵੇਂਕਿ, ਹਾਲੇ ਤੱਕ ਖ਼ੁਦਕੁਸ਼ੀ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਪਤਾ ਲੱਗਾ ਹੈ ਕਿ ਉਹ ਕਾਫੀ ਸਮੇਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਮਾਨਸਿਕ ਤੌਰ 'ਤੇ ਅਸਮਰਥ 2 ਪੁੱਤਰਾਂ ਦਾ ਪਾਲਣ ਪੋਸ਼ਣ ਕਰ ਰਹੀ ਸੀ | ਮਿ੍ਤਕਾ ਦੀ ਸ਼ਨਾਖਤ ਵੰਦਨਾ (49) ਵਾਸੀ ਗਲੀ ਨੰਬਰ 2 ਸੰਧੂ ਕਾਲੋਨੀ ਬਟਾਲਾ ਰੋਡ ਮੋਹਕਮਪੁਰਾ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਵੰਦਨਾ ਕਾਫ਼ੀ ਸਮੇਂ ਤੋਂ ਆਪਣੇ ਪੇਕੇ ਘਰ ਇਕੱਲੀ ਰਹਿ ਰਹੀ ਸੀ ਅਤੇ ਉਸਦੇ ਦੋ ਪੁੱਤਰ ਹਨ, ਜੋ ਕਿ ਮਾਨਸਿਕ ਤੌਰ 'ਤੇ ਅਸਮਰੱਥ ਦੱਸੇ ਜਾ ਰਹੇ ਹਨ | ਵੰਦਨਾ ਆਂਗਨਵਾੜੀ ਵਿਚ ਕੰਮ ਕਰਕੇ ਹੀ ਆਪਣੇ ਦੋਵਾਂ ਪੁੱਤਰਾਂ ਦੀ ਦੇਖਭਾਲ ਕਰਦੀ ਸੀ ਅਤੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ | ਅੱਜ ਜਦੋਂ ਉਹ ਮੁਹੱਲੇ 'ਚ ਹੀ ਕਿਸੇ ਵਿਆਹ ਸਮਾਗਮ ਵਿਚ ਜਾਣ ਦੀ ਤਿਆਰੀ ਕਰ ਰਹੀ ਸੀ | ਇਸ ਦੌਰਾਨ ਉਸ ਨੇ ਇਕ ਪੁੱਤਰ ਨੂੰ ਬੈਂਕ ਦੇ ਕੰਮ ਲਈ ਭੇਜ ਦਿੱਤਾ ਅਤੇ ਦੂਜੇ ਪੁੱਤਰ ਨੂੰ ਮੋਬਾਈਲ ਫ਼ੋਨ ਠੀਕ ਕਰਵਾਉਣ ਲਈ ਬਾਹਰ ਭੇਜਿਆ | ਕੁਝ ਸਮੇਂ ਬਾਅਦ ਜਦੋਂ ਦੂਜਾ ਪੁੱਤਰ ਘਰ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਘਰ ਦਾ ਇਕ ਕਮਰਾ ਅੰਦਰੋਂ ਬੰਦ ਸੀ ਅਤੇ ਅੰਦਰ ਵੰਦਨਾ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਸੂਬਾ, ਜ਼ਿਲ੍ਹਾ ਤੇ ਹਲਕਾ ਪੱਧਰ 'ਤੇ ਮਹੱਤਵਪੂਰਨ ਸੰਗਠਨਾਤਮਿਕ ਨਿਯੁਕਤੀਆਂ ਦਾ ਐਲਾਨ ਅਗਲੀ ਖ਼ਬਰ ਆਖ਼ਰ ਖੰਡਰ ਬਣ ਚੁੱਕੇ ਪਿੰਡ ਹੋਂਦ ਚਿੱਲੜ ਵਿਖੇ ਸਿੱਖ ਕਤਲੇਆਮ ਦੀ ਸ਼ਹੀਦੀ ਯਾਦਗਾਰ ਬਣਨ ਦੀ ਆਸ ਬੱਝੀ
Ad Position 24