22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੁਖਬੀਰ ਅਕਾਲੀ ਦਲ ਦੀ ਪੂਰੀ ਕੋਰ ਕਮੇਟੀ ਸਮੇਤ ਡੀ.ਜੀ.ਪੀ. ਦਫ਼ਤਰ ਪੁੱਜੇ-ਗਿ੍ਫ਼ਤਾਰੀ ਦੀ ਕੀਤੀ ਪੇਸ਼ਕਸ਼ <br/>

Ad Position 21
No active advertisement
ਅਜੀਤ ਡੈਸਕ 06-02-2026

ਕਿਹਾ, ਸਰਕਾਰ ਪਾਵਨ ਸਰੂਪਾਂ ਦੇ ਮਾਮਲੇ 'ਚ ਅਕਾਲੀ ਆਗੂਆਂ ਵਿਰੁੱਧ ਕੇਸ ਬਣਾਉਣ ਦੀ ਕੋਸ਼ਿਸ਼ 'ਚ
ਚੰਡੀਗੜ੍ਹ, 5 ਫਰਵਰੀ (ਪੋ੍ਰ. ਅਵਤਾਰ ਸਿੰਘ)-ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਅੱਜ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਨ੍ਹਾਂ ਵਲੋਂ 328 ਪਾਵਨ ਸਰੂਪਾਂ ਦੇ ਨਾਂਅ 'ਤੇ ਮਗਰਲੇ ਕੁਝ ਦਿਨਾਂ ਤੋਂ ਜਿਵੇਂ ਸੀਨੀਅਰ ਅਕਾਲੀ ਆਗੂਆਂ ਵਿਰੁੱਧ ਜਾਂਚ ਸ਼ੁਰੂ ਕੀਤੀ ਹੋਈ ਹੈ, ਜੇਕਰ ਉਸ 'ਤੇ ਤੁਰੰਤ ਰੋਕ ਨਹੀਂ ਲਗਾਈ ਜਾਂਦੀ ਤਾਂ ਅਕਾਲੀ ਦਲ ਅੰਦੋਲਨ ਦਾ ਰਸਤਾ ਅਖ਼ਤਿਆਰ ਕਰਦਿਆਂ ਸੜਕਾਂ 'ਤੇ ਉੱਤਰਨ ਲਈ ਮਜ਼ਬੂਰ ਹੋਵੇਗਾ | ਇਥੇ ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਪਾਰਟੀ ਕੋਰ ਕਮੇਟੀ ਦੀ ਕੋਈ ਡੇਢ ਘੰਟੇ ਚੱਲੀ ਬੈਠਕ ਤੋਂ ਬਾਅਦ ਸਮੁੱਚੀ ਕੋਰ ਕਮੇਟੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 2 ਵਜੇ ਦੇ ਕਰੀਬ ਡੀ.ਜੀ.ਪੀ. ਪੰਜਾਬ ਦੇ ਦਫ਼ਤਰ ਪਹੁੰਚੀ, ਜਿਥੇ ਉਨ੍ਹਾਂ ਨੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨਾਲ ਮੁਲਾਕਾਤ ਕਰਕੇ 328 ਪਾਵਨ ਸਰੂਪਾਂ ਦੇ ਨਾਂਅ 'ਤੇ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਜਾਂਚ ਸੰਬੰਧੀ ਆਪਣੇ ਇਤਰਾਜ਼ ਉਠਾਏ, ਜਿਥੋਂ ਉਹ 4:30 ਵਜੇ ਦੇ ਕਰੀਬ ਬਾਹਰ ਆਏ | ਡੀ.ਜੀ.ਪੀ. ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਡੀ.ਜੀ.ਪੀ. ਨੂੰ ਕਿਹਾ ਕਿ ਉਹ ਖ਼ੁਦ ਹੀ ਉਨ੍ਹਾਂ ਦੇ ਦਫ਼ਤਰ ਚੱਲ ਕੇ ਆਏ ਹਨ ਅਤੇ ਜੇ ਸਰਕਾਰ ਉਨ੍ਹਾਂ ਨੂੰ ਗਿ੍ਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਹ ਖ਼ੁਦ ਹੀ ਆਪਣੇ ਆਪ ਨੂੰ ਗਿ੍ਫ਼ਤਾਰੀ ਲਈ ਪੇਸ਼ ਕਰ ਰਹੇ ਹਨ | ਅਕਾਲੀ ਆਗੂਆਂ ਨੇ ਦੋਸ਼ ਲਗਾਏ ਕਿ 328 ਪਾਵਨ ਸਰੂਪਾਂ ਦੀ ਜਾਂਚ ਦੌਰਾਨ ਲੁਧਿਆਣਾ ਦੇ ਇਕ ਸੀ.ਏ. ਅਸ਼ਵਨੀ ਐਂਡ ਐਸੋਸੀਏਟ ਸਮੇਤ ਬਠਿੰਡਾ ਦੇ ਇਕ ਅਕਾਊਾਟੈਂਟ ਜੋ ਬਾਦਲ ਪਰਿਵਾਰ ਦੇ ਵਪਾਰਾਂ ਦਾ ਕੰਮ ਦੇਖਦੇ ਹਨ, ਤੋਂ ਬਾਦਲ ਦੇ ਨਿੱਜੀ ਅਕਾਊਟਾਂ ਦੀਆਂ ਕਾਪੀਆਂ ਲੈ ਗਏ ਹਨ, ਜਿਨ੍ਹਾਂ ਦਾ ਕਿ ਸਰੂਪਾਂ ਦੀ ਜਾਂਚ ਨਾਲ ਕੋਈ ਸੰਬੰਧ ਨਹੀਂ | ਜਾਣਕਾਰੀ ਅਨੁਸਾਰ ਅਕਾਲੀ ਦਲ ਵਲੋਂ ਆਪਣੇ ਯੂਥ ਅਕਾਲੀ ਦਲ ਦੇ ਤਿੰਨ ਜ਼ਿਲਿ੍ਹਆਂ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਤੋਂ ਵਰਕਰਾਂ ਨੂੰ ਵੀ ਇਸ ਮੰਤਵ ਲਈ ਡੀ.ਜੀ.ਪੀ. ਦਫ਼ਤਰ ਪੁੱਜਣ ਲਈ ਸੱਦਾ ਦਿੱਤਾ ਹੋਇਆ ਸੀ ਅਤੇ ਜਦੋਂ ਇਹ ਵਫਦ ਡੀ.ਜੀ.ਪੀ. ਨੂੰ ਮਿਲਣ ਗਿਆ ਤਾਂ ਅਕਾਲੀ ਬੁਲਾਰਿਆਂ ਨੇ ਲਿਖਤੀ ਤੌਰ 'ਤੇ ਐਲਾਨ ਕੀਤਾ ਕਿ ਉਹ ਡੀ.ਜੀ.ਪੀ. ਦਫ਼ਤਰ ਬਾਹਰ ਪੱਕਾ ਧਰਨਾ ਸ਼ੁਰੂ ਕਰ ਰਹੇ ਹਨ ਪਰ ਯੂਥ ਅਕਾਲੀ ਦਲ ਦੇ ਕੋਈ ਬਹੁਤੇ ਵਰਕਰ ਚੰਡੀਗੜ੍ਹ ਨਹੀਂ ਪੁੱਜ ਸਕੇ ਅਤੇ 70-80 ਦੇ ਕਰੀਬ ਵਰਕਰਾਂ ਵਲੋਂ ਕੁਝ ਸਮਾਂ ਡੀ.ਜੀ.ਪੀ. ਦਫ਼ਤਰ ਬਾਹਰ ਨਾਅਰੇਬਾਜ਼ੀ ਕੀਤੀ ਗਈ ਅਤੇ 5 ਵਜੇ ਤੋਂ ਪਹਿਲਾਂ ਅਕਾਲੀ ਵਰਕਰ ਡੀ.ਜੀ.ਪੀ. ਦਫ਼ਤਰ ਬਾਹਰੋਂ ਚੱਲੇ ਵੀ ਗਏ ਸਨ | ਹਾਲਾਂਕਿ, ਚੰਡੀਗੜ੍ਹ ਪੁਲਿਸ ਵਲੋਂ ਇਨ੍ਹਾਂ ਵਰਕਰਾਂ ਨੂੰ ਗਿ੍ਫ਼ਤਾਰ ਕਰਨ ਲਈ ਬੱਸਾਂ ਵੀ ਲੈ ਆਉਂਦੀਆਂ ਗਈਆਂ ਸਨ | ਇਸ ਤੋਂ ਪਹਿਲਾਂ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਸਰਬਜੀਤ ਸਿੰਘ ਝਿੰਜਰ, ਹੀਰਾ ਸਿੰਘ ਗਾਬੜ੍ਹੀਆ, ਸੁੱਚਾ ਸਿੰਘ ਲੰਗਾਹ, ਸ਼ਰਨਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਮਾਨ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ., ਐਨ.ਕੇ. ਸ਼ਰਮਾ, ਮਨਤਾਰ ਸਿੰਘ ਬਰਾੜ, ਗੁਰਬਚਨ ਸਿੰਘ ਬੱਬੇਹਾਲੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਸ਼ਦੀਪ ਸਿੰਘ ਕਲੇਰ, ਦਰਬਾਰਾ ਸਿੰਘ ਗੁਰੂ, ਲਖਬੀਰ ਸਿੰਘ ਲੋਧੀਨੰਗਲ, ਅਰਸ਼ਦੀਪ ਸਿੰਘ ਕਲੇਰ, ਰਣਬੀਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ | ਇਹ ਮੀਟਿੰਗ ਵਿਸ਼ੇਸ਼ ਤੌਰ 'ਤੇ 328 ਪਾਵਨ ਸਰੂਪਾਂ ਦੇ ਨਾਂਅ 'ਤੇ ਵਿਸ਼ੇਸ਼ ਜਾਂਚ ਟੀਮ ਵਲੋਂ ਸੁਖਬੀਰ ਸਿੰਘ ਬਾਦਲ ਦੇ ਵਪਾਰਾਂ ਸੰਬੰਧੀ ਰਿਕਾਰਡ ਚੁੱਕਣ ਅਤੇ ਦੂਜੇ ਸੀਨੀਅਰ ਆਗੂਆਂ ਸੰਬੰਧੀ ਜਾਣਕਾਰੀ ਇਕੱਤਰ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਕਾਹਲੀ ਵਿਚ ਸੱਦੀ ਗਈ ਸੀ | ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ ਸੰਬੰਧੀ ਡੀ.ਜੀ.ਪੀ. ਵਲੋਂ ਅਕਾਲੀ ਆਗੂਆਂ ਨੂੰ ਸਪਸ਼ਟੀਕਰਨ ਵੀ ਦਿੱਤਾ ਗਿਆ | ਇਸ ਮੁੱਦੇ 'ਤੇ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਆਰ. ਸੀ. ਐਫ. ਦੇ ਜਨਰਲ ਮੈਨੇਜਰ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 49 ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ <br... ਅਗਲੀ ਖ਼ਬਰ 2.76 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ 'ਤੇ ਪ੍ਰਚਾਰ ਦੀ ਘਾਟ ਪਈ ਭਾਰੀ
Ad Position 24