ਕੋਲਕਾਤਾ, 5 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਸਰਕਾਰ ਵਲੋਂ ਵਿਧਾਨ ਸਭਾ 'ਚ ਐਸ.ਆਈ.ਆਰ. ਨੂੰ ਲੈ ਕੇ ਇਕ ਮਤਾ ਪੇਸ਼ ਕੀਤਾ ਗਿਆ, ਇਸ ਵਿਚ ਦੱਸਿਆ ਗਿਆ ਕਿ ਹੁਣ ਤਕ ਰਾਜ 'ਚ 107 ਲੋਕਾਂ ਦੀ ਮੌਤ ਹੋ ਗਈ ਹੈ | ਵਿਧਾਨ ਸਭਾ 'ਚ ਰਾਜ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਸੋਭਨ ਚੱਟੋਪਾਧਿਆਏ ਨੇ ਨਿਯਮ 169 ਦੇ ਤਹਿਤ ਮਤਾ ਪੇਸ਼ ਕੀਤਾ | ਇਸ ਵਿਚ ਕਿਹਾ ਗਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਸ.ਆਈ.ਆਰ. ਕਾਰਨ ਲੋਕਾਂ 'ਚ ਡਰ ਦਾ ਮਾਹੌਲ ਕਾਇਮ ਹੋਇਆ ਹੈ | ਲੋਕ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਹੇ ਹਨ | ਵੋਟਰ ਲਿਸਟ 'ਚੋਂ ਨਾਮ ਕੱਟੇ ਜਾਣ ਦੇ ਡਰ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ | ਕੋਈ ਫਾਹਾ ਲਾ ਰਿਹਾ ਹੈ ਤਾਂ ਕਿਸੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਰਹੀ ਹੈ | ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਐਸ.ਆਈ.ਆਰ. ਕਾਰਨ ਲੋਕ ਇੰਨੇ ਡਰ ਗਏ ਹਨ ਕਿ ਰੋਜ਼ 3-4 ਬੰਦੇ ਆਤਮ ਹੱਤਿਆ ਕਰ ਰਹੇ ਹਨ | ਤਕਰੀਬਨ 100 ਬੰਦਾ ਹਸਪਤਾਲ 'ਚ ਦਾਖਲ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ |