ਅੰਮ੍ਰਿਤਸਰ, 5 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਬਲਾਂ ਨੇ ਸੂਬਾ ਬਲੋਚਿਸਤਾਨ 'ਚ ਆਪ੍ਰੇਸ਼ਨ ਰੱਦੁਲ ਫ਼ਿਤਨਾ-1 ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ, ਜਿਸ 'ਚ ਵੱਖ-ਵੱਖ ਤਾਲਮੇਲ ਵਾਲੀਆਂ ਮੁਹਿੰਮਾਂ ਅਤੇ 'ਕਲੀਅਰੈਂਸ ਆਪ੍ਰੇਸ਼ਨਾਂ' ਵਿਚ 216 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਆਈ. ਐੱਸ. ਪੀ. ਆਰ. ਦਾ ਕਹਿਣਾ ਹੈ ਕਿ ਇਨ੍ਹਾਂ ਆਪ੍ਰੇਸ਼ਨਾਂ ਦੌਰਾਨ 60 ਤੋਂ ਵੱਧ ਸੁਰੱਖਿਆ ਜਵਾਨ ਤੇ ਹੋਰ ਨਾਗਰਿਕ ਮਾਰੇ ਗਏ। ਚੌਧਰੀ ਵਲੋਂ ਜਾਰੀ ਬਿਆਨ 'ਚ ਦੋਸ਼ ਲਗਾਇਆ ਗਿਆ ਹੈ ਕਿ ਮਾਰੇ ਗਏ ਅੱਤਵਾਦੀਆਂ ਨੂੰ ਭਾਰਤ ਵਲੋਂ ਸਮਰਥਨ ਮਿਲ ਰਿਹਾ ਸੀ, ਜੋ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਸ਼ਾਂਤੀ ਅਤੇ ਵਿਕਾਸ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਬਲੋਚਿਸਤਾਨ 'ਚ ਆਪ੍ਰੇਸ਼ਨ 'ਰੱਦੁਲ ਫ਼ਿਤਨਾ-1' ਸਮਾਪਤ-216 ਅੱਤਵਾਦੀ ਮਾਰਨ ਦਾ ਦਾਅਵਾ
ਅਜੀਤ ਡੈਸਕ
06-02-2026