28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸੁਖਬੀਰ ਅਹੁਦਾ ਛੱਡੇ ਅਸੀਂ ਏਕਤਾ ਲਈ ਤਿਆਰ-ਗਿਆਨੀ ਹਰਪ੍ਰੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 07-02-2026
ਲੌਂਗੋਵਾਲ, 6 ਫਰਵਰੀ (ਵਿਨੋਦ, ਸ.ਸ. ਖੰਨਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਭਾਈ ਮਨੀ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਕਰਮ ਸਿੰਘ ਮਜੀਠੀਆ ਵਲੋਂ ਪੰਥਕ ਏਕਤਾ ਲਈ ਕੀਤੀ ਅਪੀਲ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਵੀ ਤਾਂ ਪੰਥਕ ਏਕਤਾ ਦੀ ਹੀ ਅਪੀਲ ਕੀਤੀ ਗਈ ਸੀ, ਜਿਸ 'ਤੇ ਬਹੁਤ ਸਾਰੇ ਪੰਥ ਪ੍ਰਸਤ ਆਗੂਆਂ ਨੇ ਅਮਲ ਕਰਦਿਆਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪੰਥਕ ਏਕਤਾ ਦਾ ਮੁੱਢ ਬੰਨਿ੍ਹਆ ਸੀ | ਪ੍ਰੰਤੂ ਇਸ ਹੁਕਮਨਾਮੇ ਤੋਂ ਸੁਖਬੀਰ ਸਿੰਘ ਬਾਦਲ ਹੀ ਭਗੌੜਾ ਹੋਇਆ ਹੈ | ਇਸ ਲਈ ਜੇਕਰ ਮਜੀਠੀਆ ਪੰਥਕ ਏਕਤਾ ਲਈ ਕਿਸੇ ਕੋਲ ਨੰਗੇ ਪੈਰੀਂ ਜਾਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾ ਸੁਖਬੀਰ ਸਿੰਘ ਬਾਦਲ ਕੋਲ ਜਾਣ, ਕਿਉਂਕਿ ਸੁਖਬੀਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਂ ਨਹੀਂ ਮੰਨੀ, ਹੋ ਸਕਦਾ ਆਪਣੇ ਰਿਸ਼ਤੇਦਾਰ ਦੀ ਹੀ ਮੰਨ ਲੈਣ | ਮਜੀਠੀਆ ਸੁਖਬੀਰ ਨੂੰ ਅਹੁਦਾ ਛੱਡਣ ਲਈ ਮਨਾ ਲੈਣ ਅਸੀਂ ਏਕਤਾ ਲਈ ਤਿਆਰ ਹਾਂ | ਉਨ੍ਹਾਂ ਕਿਹਾ ਕਿ 2 ਦਸੰਬਰ ਦਾ ਫੈਸਲਾ ਵੀ ਪੰਥਕ ਏਕਤਾ ਦਾ ਹੀ ਹੋਕਾ ਸੀ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਹੀ ਨਜ਼ਰਅੰਦਾਜ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਬਾਦਲ ਧੜੇ ਵਾਲੇ ਅਕਾਲੀ ਦਲ ਨਾਲ ਉਨ੍ਹਾਂ ਚਿਰ ਕੋਈ ਗੱਲਬਾਤ ਨਹੀਂ ਹੋਵੇਗੀ, ਜਿਨ੍ਹਾਂ ਚਿਰ ਸੁਖਬੀਰ ਪ੍ਰਧਾਨਗੀ ਨਹੀਂ ਛੱਡਦਾ | ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਵੀ ਹੈ ਤਾਂ ਉਹ ਕਿਸੇ ਮੁੱਦੇ ਦੇ ਆਧਾਰ 'ਤੇ ਨਹੀਂ ਸਗੋਂ ਸਿਧਾਂਤਾਂ ਅਤੇ ਫ਼ਲਸਫ਼ੇ ਦੇ ਆਧਾਰ 'ਤੇ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਪੰਥ ਨਾਲ ਆਏ ਦਿਨ ਹੋ ਰਹੇ ਧੱਕੇ ਅਤੇ ਧੋਖਿਆਂ ਖ਼ਿਲਾਫ਼ ਜਲਦ ਹੀ ਅਕਾਲੀ ਦਲ ਪੁਨਰ ਸੁਰਜੀਤ ਵਿਆਪਕ ਸੰਘਰਸ਼ ਆਰੰਭ ਕਰਨ ਜਾ ਰਿਹਾ ਹੈ | ਇਸ ਮੌਕੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਚੇਅਰਮੈਨ ਜੀਤ ਸਿੰਘ ਸਿੱਧੂ, ਜਥੇਦਾਰ ਉਦੇ ਸਿੰਘ ਲੌਂਗੋਵਾਲ, ਭਾਈ ਮਹਿੰਦਰ ਸਿੰਘ ਦੁੱਲਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਨਾਉਟੀ ਗਹਿਣਿਆਂ ਦੇ ਕਾਰੋਬਾਰੀ ਪਤੀ-ਪਤਨੀ ਤੋਂ 19 ਲੱਖ 10 ਹਜ਼ਾਰ ਦੀ ਨਕਦੀ ਵਾਲਾ ਬੈਗ ਲੁੱਟਿਆ <br/> ਅਗਲੀ ਖ਼ਬਰ ਸਰਬਜੀਤ ਕੌਰ ਨੂੰ ਸ਼ੈਲਟਰ ਹੋਮ ਤੋਂ ਰਿਹਾਅ ਕਰਨ ਦਾ ਫ਼ੈਸਲਾ ਵੀਜ਼ਾ ਪ੍ਰਕਿਰਿਆ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ-ਐਡਵੋਕ...
Ad Position 24