28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢਿਆ <br/>

Ad Position 21
No active advertisement
ਅਜੀਤ ਡੈਸਕ 07-02-2026
ਅੰਮਿ੍ਤਸਰ, 6 ਫਰਵਰੀ (ਰੇਸ਼ਮ ਸਿੰਘ)-ਸੂਬਾ ਕਾਂਗਰਸ ਦੇ ਇੰਚਾਰਜ਼ ਤੇ ਛੱਤੀਸ਼ਗੜ ਦੇ ਸਾਬਕਾ ਮੁਖ ਮੰਤਰੀ ਭੁਪੇਸ਼ ਬੁਘੇਲ ਨੇ ਸਪੱਸ਼ਟ ਕੀਤਾ ਹਲਕਾ ਪੂਰਬੀ ਤੋਂ ਵਿਧਾਇਕਾ ਰਹੀ ਡਾ. ਨਵਜੋਤ ਸਿੰਘ ਸਿੱਧੂ (ਪਤਨੀ ਸ. ਨਵਜੋਤ ਸਿੰਘ ਸਿੱਧੂ) ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ | ਉਹ ਇਥੇ ਡਾ. ਰਾਜ ਕੁਮਾਰ ਵੇਰਕਾ ਦੇ ਗ੍ਰਹਿ ਵਿਖੇ ਪੁੱਜਣ ਉਪਰੰਤ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਡਾ. ਸਿੱਧੂ ਨੂੰ ਕੱਢੇ ਜਾਣ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ 'ਚ ਅਨੁਸਾਸ਼ਨਹੀਣਤਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜਿਹੜੇ ਵੀ ਆਗੂ ਅਨੁਸਾਸ਼ਨਹੀਣਤਾ ਭੰਗ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣਾ ਲਾਜ਼ਮੀ ਹੈ | ਜਲੰਧਰ ਵਿਖੇ ਆਮ ਆਦਮੀ ਪਾਰਟੀ ਦੇ ਇਕ ਆਗੂ ਦੀ ਅੱਜ ਹੋਈ ਹੱਤਿਆ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬਘੇਲ ਨੇ ਕਿਹਾ ਰਾਜ 'ਚ ਅਮਨ-ਕਾਨੂੰਨ ਦੀ ਵਿਵਸਥਾ ਦੀ ਵਿਗੜ ਰਹੀ ਹਾਲਤ ਗੰਭੀਰ ਸਵਾਲ ਪੈਦਾ ਕਰ ਰਹੀ ਹੈ ਅਤੇ ਸੂਬੇ 'ਚ ਅਪਰਾਧੀਆਂ ਦਾ ਡਰ ਖਤਮ ਹੋ ਗਿਆ ਹੈ, ਜਿਸ ਕਾਰਨ ਹੱਤਿਆਵਾਂ, ਫਿਰੌਤੀਆਂ, ਲੁੱਟਾਂ ਖੋਹਾਂ, ਡਕੈਤੀਆਂ ਤੇ ਜਬਰ ਜਨਾਹ ਵਰਗੇ ਮਾਮਲੇ ਵੀ ਵੱਧ ਰਹੇ ਹਨ | ਉਨ੍ਹਾਂ ਕਿਹਾ ਕਿ 'ਆਪ' ਆਗੂ ਦੀ ਦਿਨ-ਦਿਹਾੜੇ ਹੱਤਿਆ ਹੋਣਾ ਇਹ ਸਾਬਤ ਕਰਦਾ ੲੈ ਕਿ ਇਥੇ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ ਨਹੀਂ ਹੈ | ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਕੀਤੇ ਗਏ ਕਾਨੂੰਨੀ ਬਦਲਾਅ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਵੇਂ ਕਾਨੂੰਨ ਸਮਾਜ ਦੇ ਅਤਿੰਮ ਪੱਧਰ 'ਤੇ ਖੜੇ ਸਧਾਰਨ ਲੋਕਾਂ, ਮਜ਼ਦੁੂਰਾਂ ਤੇ ਕਮਜ਼ੋਰ ਲੋਕਾਂ ਦਾ ਹੱਕ ਖੋਹ ਰਹੀ ਹੈ | ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਗਰੀਬਾਂ ਦੇ ਹਿੱਤਾ 'ਚ ਕਈ ਕਾਨੂੰਨ ਬਣਾਏ ਗਏ ਸਨ ਪਰ ਮੌਜੂਦਾ ਸਰਕਾਰ ਉਨ੍ਹਾਂ ਕਾਨੂੰਨ ਨੂੰ ਕਮਜ਼ੋਰ ਕਰਕੇ ਅਮੀਰ ਵਰਗ ਦਾ ਪੱਖ ਪੂਰ ਰਹੀ ਹੈ | ਇਸ ਲਈ ਕੌਮੀ ਪ੍ਰਧਾਨ ਮਲਿਕਅਰਜਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਹ ਲੜਾਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਲੜੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦਬਾਅ ਹੇਠ ਆ ਕੇ ਸਮਝੌਤੇ ਕਰ ਰਹੇ ਹਨ-ਭੁਪੇਸ਼ ਬਘੇਲ ਅਗਲੀ ਖ਼ਬਰ ਪੰਜਾਬੀਆਂ ਦੇ ਉਲਟ ਪ੍ਰਵਾਸ ਦੀ ਸ਼ੁਰੂਆਤ : ਵਿਦੇਸ਼ੀ ਸੁਪਨੇ ਪਏ ਫਿੱਕੇ, ਵਤਨ ਵਾਪਸੀ ਦਾ ਨਵਾਂ ਰੁਝਾਨ
Ad Position 24