22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

8ਵੀਂ ਦੇ ਵਿਗਿਆਨ ਦੇ ਪੇਪਰ ਦੇ ਪੰਜਾਬੀ ਮਾਧਿਅਮ ਦੇ 3 ਪ੍ਰਸ਼ਨ ਛਪਣੋਂ ਰਹਿ ਜਾਣ ਕਾਰਨ ਲੱਖਾਂ ਪ੍ਰੀਖਿਆਰਥੀ ਨੂੰ ਹੋਈ ਭਾਰੀ ਪ੍ਰੇਸ਼ਾਨੀ ਸਿੱਖਿਆ ਬੋਰਡ ਆਪਣੀ ਗ਼ਲਤੀ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਭਰਪਾਈ ਕਰੇ-ਡੀ.ਟੀ.ਐਫ. <br/>

Ad Position 21
No active advertisement
ਅਜੀਤ ਡੈਸਕ 21-02-2026
ਐੱਸ. ਏ. ਐੱਸ. ਨਗਰ, 20 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਸ਼੍ਰੇਣੀ ਦੀ ਚੱਲ ਰਹੀ ਸਾਲਾਨਾ ਪ੍ਰੀਖਿਆ ਦੌਰਾਨ ਅੱਜ ਵਿਗਿਆਨ ਵਿਸ਼ੇ ਦੇ ਪ੍ਰਸ਼ਨ ਪੱਤਰ ਦੇ ਪੰਜਾਬੀ ਮਾਧਿਅਮ ਦੇ 3 ਪ੍ਰਸ਼ਨ ਛੱਪਣੋਂ ਰਹਿ ਜਾਣ ਕਾਰਨ ਪੰਜਾਬੀ ਵਿਸ਼ੇ ਵਾਲੇ ਲੱਖਾਂ ਪ੍ਰੀਖਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ 8ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਵਿਗਿਆਨ ਵਿਸ਼ੇ ਦੇ ਪ੍ਰਸ਼ਨ ਪੱਤਰ 'ਚ ਪੰਜਾਬੀ ਮਾਧਿਅਮ 'ਚ 80 ਅੰਕਾਂ ਦੀ ਥਾਂ 65 ਅੰਕਾਂ ਦੇ ਪ੍ਰਸ਼ਨ ਹੀ ਛਪੇ ਹੋਏ ਹਨ, ਜਿਨ੍ਹਾਂ 'ਚ 5-5 ਅੰਕਾਂ ਦੇ 3 ਪ੍ਰਸ਼ਨ ਛੱਪਣੋਂ ਹੀ ਰਹਿ ਗਏ ਸਨ, ਜਦਕਿ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ 'ਚ ਇਹ ਪ੍ਰਸ਼ਨ ਪੱਤਰ 80 ਅੰਕਾਂ ਦੇ ਛਪੇ ਹੋਏ ਸਨ, ਜਿਸ ਕਾਰਨ ਪੰਜਾਬੀ ਮਾਧਿਅਮ ਵਾਲੇ ਲੱਖਾਂ ਪ੍ਰੀਖਿਆਰਥੀਆਂ 'ਚ ਬੇਚੈਨੀ ਪਾਈ ਗਈ | ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਦੇ ਕੁਝ ਹਜ਼ਾਰ ਪ੍ਰੀਖਿਆਰਥੀਆਂ ਨੂੰ ਛੱਡ ਕੇ ਜ਼ਿਆਦਾਤਰ ਪ੍ਰੀਖਿਆਰਥੀ ਪੰਜਾਬੀ ਮਾਧਿਅਮ ਵਾਲੇ ਹੀ ਹਨ, ਜਿਸ ਤੋਂ ਬਾਅਦ ਇਹ ਮਾਮਲਾ ਪ੍ਰੀਖਿਆ ਕੇਂਦਰ ਕੰਟਰੋਲਰਾਂ ਤੇ ਸੁਪਰਡੰਟ ਵਲੋਂ ਆਪਣੇ ਉੱਚ ਅਧਿਕਾਰੀਆਂ ਤੇ ਸਿੱਖਿਆ ਬੋਰਡ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਜਿਸ ਉਪਰੰਤ ਬੋਰਡ ਦੀ ਅਕਾਦਮਿਕ ਸ਼ਾਖਾ ਵਲੋਂ ਕੇਂਦਰ ਕੰਟਰੋਲਰਾਂ ਤੇ ਸੁਪਰਡੰਟ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਜਾ ਰਹੀ 8ਵੀਂ ਸ਼੍ਰੇਣੀ ਦੀ ਅੱਜ 20 ਫਰਵਰੀ ਦੀ ਵਿਸ਼ਾ ਵਿਗਿਆਨ ਦੀ ਪ੍ਰੀਖਿਆ ਦੇ ਪ੍ਰਸ਼ਨ ਨੰ. 28, 29 ਅਤੇ 30 ਦਾ ਪੰਜਾਬੀ ਮਾਧਿਅਮ ਕਿਸੇ ਕਾਰਨ ਛੱਪਣੋਂ ਰਹਿ ਗਿਆ ਹੈ | ਇਸ ਲਈ ਮੌਕੇ 'ਤੇ ਹਾਜ਼ਰ ਨਿਗਰਾਨ ਅਮਲੇ ਨੂੰ ਉਕਤ 3 ਪ੍ਰਸ਼ਨਾਂ ਦਾ ਅੰਗਰੇਜ਼ੀ ਤੇ ਹਿੰਦੀ 'ਚੋਂ ਪੰਜਾਬੀ ਵਿਚ ਅਨੁਵਾਦ ਕਰਕੇ ਪ੍ਰੀਖਿਆਰਥੀਆਂ ਨੂੰ ਨੋਟ ਕਰਵਾਉਣ ਦੀ ਹਦਾਇਤ ਕਰਨ ਦੀ ਖੇਚਲ ਕੀਤੀ ਜਾਵੇ | ਇਸ ਸੰਬੰਧੀ ਡੀ. ਟੀ. ਐਫ. ਪੰਜਾਬ ਦੇ ਵਿਕਰਮਦੇਵ ਸਿੰਘ, ਮਹਿੰਦਰ ਕੌੜਿਆਂਵਾਲੀ ਅਤੇ ਅਸ਼ਵਨੀ ਅਵਸਥੀ ਆਦਿ ਸੂਬਾਈ ਆਗੂਆਂ ਨੇ ਕਿਹਾ ਕਿ ਅੱਜ ਦੀ ਘਟਨਾ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਗੈਰ-ਸੰਜੀਦਗੀ ਦਾ ਵੀ ਪ੍ਰਗਟਾਵਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਵਿਗਿਆਨ ਵਿਸ਼ੇ ਦੇ ਪੇਪਰ ਦੇ ਪੰਜਾਬੀ ਮਾਧਿਅਮ ਵਿਚ 30 ਪ੍ਰਸ਼ਨਾਂ ਦੀ ਥਾਂ 27 ਪ੍ਰਸ਼ਨ ਹੀ ਛਪੇ ਹੋਏ ਹਨ, ਜਿਸ ਨਾਲ ਵਿਦਿਆਰਥੀਆਂ ਵਿਚ ਬੇਚੈਨੀ ਪਾਈ ਗਈ | ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਸੰਬੰਧੀ ਬੋਰਡ ਦੇ ਅਧਿਕਾਰੀਆਂ ਦੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਸਾਰਾ ਕਲੈਰੀਕਲ ਕੰਮ ਅਧਿਆਪਕਾਂ ਤੋਂ ਕਰਵਾਉਂਦਾ ਹੈ ਪਰ ਛੋਟੀ ਜਿਹੀ ਗ਼ਲਤੀ ਲਈ ਬੋਰਡ ਵਲੋਂ ਹਜ਼ਾਰਾਂ ਰੁਪਏ ਦੇ ਜੁਰਮਾਨੇ ਵਸੂਲੇ ਜਾਂਦੇ ਹਨ ਅਤੇ ਗ਼ਲਤੀ ਲਈ ਬੋਰਡ ਦੇ ਦਫ਼ਤਰ ਵਿਚ ਬੁਲਾ ਕੇ ਸਕੂਲ ਮੁਖੀਆਂ/ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ | ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਗ਼ਲਤੀ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਭਰਪਾਈ ਕਰੇ ਅਤੇ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਮੁਆਫ਼ੀ ਮੰਗੇ |

Ad Position 22
No active advertisement
ਪਿਛਲੀ ਖ਼ਬਰ ਭਿ੍ਸ਼ਟਾਚਾਰ ਮਾਮਲੇ 'ਚ ਸਾਬਕਾ ਆਈ.ਏ.ਐਸ. ਜੰਜੂਆ ਵਿਰੁੱਧ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ 2009 ਦੇ ਇਕ 'ਟ੍ਰੈਪ' ਕੇਸ... ਅਗਲੀ ਖ਼ਬਰ ਅਮਰੀਕਾ-ਈਰਾਨ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਉੱਚੇ ਪੱਧਰ 'ਤੇ <br/>
Ad Position 24