20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਠਾਨਕੋਟ ਦਾ ਨੈਰੋਗੇਜ ਡੀਜ਼ਲ ਇੰਜਣ ਸ੍ਰੀ ਨਾਂਦੇੜ ਸਾਹਿਬ ਵਿਖੇ ਇਤਿਹਾਸਕ ਵਿਰਾਸਤ ਦੇ ਤੌਰ 'ਤੇ ਹੋਵੇਗਾ ਸਥਾਪਿਤ <br/>

Ad Position 21
No active advertisement
ਅਜੀਤ ਡੈਸਕ 22-02-2026

ਪਠਾਨਕੋਟ, 21 ਫਰਵਰੀ (ਵਿਨੋਦ)-ਪਠਾਨਕੋਟ-ਕਾਂਗੜਾ ਘਾਟੀ 'ਚ ਦੌੜਨ ਵਾਲਾ ਨੈਰੋਗੇਜ ਦਾ ਇੰਜਣ, ਜੋ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਪਹਾੜਾਂ ਦੀਆਂ ਸੁਰੰਗਾਂ ਤੇ ਪੁਲਾਂ ਨੂੰ ਪਾਰ ਕਰਦੇ ਹੋਏ ਗੂੰਜਦੀ ਆਪਣੀ ਸੀਟੀ ਨਾਲ ਯਾਤਰੀਆਂ 'ਚ ਉਤਸ਼ਾਹ ਭਰ ਦਿੰਦਾ ਹੈ, ਹੁਣ ਇਕ ਨਵੀਂ ਯਾਤਰਾ ਸ਼ੁਰੂ ਕਰਨ ਵਾਲਾ ਹੈ। ਇਹ ਨੈਰੋਗੇਜ ਡੀਜ਼ਲ ਇੰਜਣ, ਜਿਸ ਦਾ ਨੰਬਰ ਜੈਡ. ਡੀ. ਐਮ.-204 ਹੈ, ਇਸ ਵਾਰ ਪਟੜੀਆਂ 'ਤੇ ਨਹੀਂ, ਸਗੋਂ ਵਿਰਾਸਤ ਦੇ ਪ੍ਰਤੀਕ ਵਜੋਂ ਸ੍ਰੀ ਨਾਂਦੇੜ ਸਾਹਿਬ (ਹਜ਼ੂਰ ਸਾਹਿਬ) ਵਿਖੇ ਵਿਰਾਸਤ ਦੇ ਤੌਰ 'ਤੇ ਸਥਾਪਿਤ ਕੀਤਾ ਜਾਵੇਗਾ। ਪਠਾਨਕੋਟ-ਜੋਗਿੰਦਰਨਗਰ ਰੇਲਵੇ ਲਾਈਨ 'ਤੇ ਲਗਭਗ 45 ਸਾਲਾ ਤੋਂ ਸੇਵਾ ਕਰਦੇ ਹੋਏ ਇਸ ਇੰਜਣ ਨੇ ਸੈਂਕੜੇ ਪਿੰਡਾਂ, ਕਸਬਿਆਂ ਤੇ ਪਹਾੜੀ ਦ੍ਰਿਸ਼ਾਂ ਨੂੰ ਦੇਖਿਆ। ਇਸ ਦੀ ਗਤੀ ਹੁਣ ਹਿਮਾਚਲ ਦੀਆਂ ਸੁੰਦਰ ਵਾਦੀਆਂ 'ਚ ਰੁਕ ਗਈ ਹੋ ਸਕਦੀ ਹੈ ਪਰ ਇਸ ਦੀ ਕਹਾਣੀ ਅਜੇ ਵੀ ਜਿਉਂਦੀ ਹੈ। ਰੇਲਵੇ ਨੇ ਇਸ ਨੂੰ ਪੁਰਾਣਾ ਐਲਾਨ ਕੇ ਇਸ ਨੂੰ ਸਕਰੈਪ ਵਿਚ ਭੇਜਣ ਦੀ ਬਜਾਏ ਇਕ ਇਤਿਹਾਸਿਕ ਵਿਰਾਸਤ ਵਜੋਂ ਸੁਰੱਖਿਅਤ ਰੱਖਣ ਦਾ ਫ਼ੈਸਲਾ ਕੀਤਾ ਹੈ। ਨਵੀਂ ਪੀੜ੍ਹੀ ਨੂੰ ਭਾਰਤੀ ਰੇਲਵੇ ਦੀ ਅਮੀਰ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਇਸ ਇੰਜਣ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਸ੍ਰੀ ਨਾਂਦੇੜ ਸਾਹਿਬ ਭੇਜਿਆ ਗਿਆ ਹੈ, ਜਿਥੇ ਭਾਰਤ ਤੇ ਵਿਦੇਸ਼ਾਂ ਤੋਂ ਸ਼ਰਧਾਲੂ ਤੇ ਸੈਲਾਨੀ ਇਸ ਨੂੰ ਨੇੜਿਓ ਦੇਖ ਸਕਣਗੇ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਸਟੇਸ਼ਨਾਂ 'ਤੇ ਨੈਰੋਗੇਜ ਸੈਕਸ਼ਨਾਂ 'ਤੇ ਚੱਲਣ ਵਾਲੇ ਕਈ ਭਾਫ਼ ਇੰਜਣ ਲਗਾਏ ਗਏ ਹਨ। ਇਹ ਇੰਜਣ ਅਜੇ ਵੀ ਲੋਕਾਂ ਨੂੰ ਉਸ ਸਮੇਂ ਦੀ ਯਾਦ ਦਿਵਾਉਂਦੇ ਹਨ, ਜਦੋਂ ਰੇਲ ਸਿਰਫ਼ ਯਾਤਰਾ ਦਾ ਸਾਧਨ ਨਹੀਂ ਸੀ, ਸਗੋਂ ਸਾਹਸ ਤੇ ਭਰੋਸੇਯੋਗਤਾ ਦਾ ਪ੍ਰਤੀਕ ਸੀ। ਇਹ ਇੰਜਣ ਹੁਣ ਪਹਾੜਾਂ 'ਚ ਨਹੀਂ ਚੱਲੇਗਾ ਪਰ ਸ੍ਰੀ ਨਾਂਦੇੜ ਸਾਹਿਬ ਵਿਖੇ ਖੜ੍ਹਾ ਹੋ ਕੇ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਦੱਸੇਗਾ ਕਿ ਇਹ ਕਿਵੇਂ ਇਕ ਵਾਰ ਬੱਦਲਾਂ ਵਿਚੋਂ ਰਸਤਾ ਬਣਾਉਂਦਾ ਸੀ, ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਂਦਾ ਸੀ। ਇਸ ਦੀ ਸੀਟੀ ਹੁਣ ਨਹੀਂ ਵੱਜ ਸਕਦੀ ਪਰ ਇਸ ਦੀ ਕਹਾਣੀ ਲੰਬੇ ਸਮੇਂ ਤੱਕ ਗੂੰਜਦੀ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ 'ਚ ਤਿੰਨ ਸਾਲਾ ਮਾਸੂਮ ਬੱਚੀ ਦਾ ਜਿਨਸੀ ਸ਼ੋਸ਼ਣ ਅਗਲੀ ਖ਼ਬਰ ਪਾਕਿ 'ਚ ਮਨਾਇਆ ਗਿਆ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ <br/>
Ad Position 24