ਅੰਮਿ੍ਤਸਰ 'ਚ ਤਿੰਨ ਸਾਲਾ ਮਾਸੂਮ ਬੱਚੀ ਦਾ ਜਿਨਸੀ ਸ਼ੋਸ਼ਣ
ਅਜੀਤ ਡੈਸਕ
22-02-2026
ਅੰਮਿ੍ਤਸਰ, 21 ਫਰਵਰੀ (ਰੇਸ਼ਮ ਸਿੰਘ)-ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਤਿੰਨ ਸਾਲਾ ਬੱਚੀ ਨਾਲ ਉਸ ਦੇ ਗੁਆਂਢ ਰਹਿੰਦੇ ਮੁਲਜ਼ਮ ਵਲੋਂ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਪਰੰਤ ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਬੱਚਿਆਂ ਵਿਰੁਧ ਜਿਨਸੀ ਹਿੰਸਾ ਰੋਕੂ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਮਾਮਲਾ ਥਾਣਾ ਮੋਹਕਮਪੁਰਾ ਦੀ ਪੁਲਿਸ ਕੋਲ ਪ੍ਰਵਾਸੀ ਮਜ਼ਦੂਰ ਪਰਿਵਾਰ, ਜੋ ਬਿਹਾਰ ਨਾਲ ਸੰਬੰਧਿਤ ਹੈ ਅਤੇ ਇਥੇ ਬਟਾਲਾ ਰੋਡ ਸੰਧੂ ਕਾਲੋਨੀ ਵਿਖੇ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਹੈ, ਨਾਲ ਸੰਬੰਧਿਤ ਹੈ | ਮਾਂ ਨੇ ਦਸਿਆ ਕਿ ਉਸ ਦੀ 2 ਧੀਆ ਹਨ, ਛੋਟੀ ਧੀ ਇਕ ਸਾਲ ਦੀ ਹੈ, ਜਦੋਂ ਕਿ ਵੱਡੀ 3 ਸਾਲ ਦੀ ਹੈ ਅਤੇ ਵਾਪਰੀ ਘਟਨਾ ਵਾਲੇ ਦਿਨ ਉਸ ਦੀਆਂ ਦੋਵੇਂ ਧੀਆਂ ਘਰ ਦੇ ਵਿਹੜੇ 'ਚ ਖੇਡ ਰਹੀਆਂ ਸਨ, ਜਦੋਂਕਿ ਉਸ ਦੀ ਵੱਡੀ ਲੜਕੀ ਜਦੋਂ ਦਿਖਾਈ ਨਹੀਂ ਦਿੱਤੀ ਤਾਂ ਉਹ ਨੇੜੇ ਹੋਰ ਕਿਰਾਏਦਾਰ ਦੇ ਕਮਰੇ ਵੱਲ ਗਈ, ਜਿਥੇ ਉਸ ਦੀ ਧੀ ਨਾਲ ਮੁਲਜ਼ਮ ਵਲੋਂ ਜਿਣਸੀ ਸ਼ੋਸ਼ਣ ਕੀਤਾ ਗਿਆ ਅਤੇ ਉਸ ਦੇ ਪੁੱਜਣ 'ਤੇ ਉਹ ਭੱਜ ਗਿਆ | ਪੁਲਿਸ ਵਲੋਂ ਜਤਿੰਦਰ ਸਾਹੂ ਵਾਸੀ ਬਿਹਾਰ ਹਾਲ ਵਾਸੀ ਬਟਾਲਾ ਰੋਡ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ | ਥਾਣਾ ਮੋਹਕਮਪੁਰਾ ਦੇ ਮੁਖੀ ਇੰਸ. ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਇਸ ਵੇਲੇ ਜੇਲ੍ਹ 'ਚ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਗਿ੍ਫਤਾਰ ਕੀਤਾ ਜਾ ਰਿਹਾ ਹੈ |