ਅੰਮਿ੍ਤਸਰ, 24 ਫਰਵਰੀ (ਹਰਮਿੰਦਰ ਸਿੰਘ)-ਪੰਜਾਬ, ਹਰਿਆਣਾ 'ਚ ਮੌਸਮ ਖੁਸ਼ਕ ਹੈ ਪਰ ਪੰਜਾਬ ਦੇ ਅੰਮਿ੍ਤਸਰ ਸਮੇਤ ਕੁਝ ਹੋਰ ਹਿੱਸਿਆਂ 'ਚ ਅੱਜ ਧੁੰਦ ਪਈ | ਦਿਨ ਦੇ ਸਮੇਂ ਮੌਸਮ ਸਾਫ਼ ਰਹਿਣ ਕਾਰਨ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ ਹੈ | ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਰੂਪਨਗਰ ਵਿਖੇ ਦਿਨ ਦੇ ਸਮੇਂ ਸਭ ਤੋਂ ਵਧੇਰੇ ਤਾਪਮਾਨ ਰਿਹਾ, ਜੋ 29.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸ ਦੌਰਾਨ ਸੂਬੇ 'ਚ ਸਭ ਤੋਂ ਠੰਢੀ ਰਾਤ ਬਠਿੰਡਾ 'ਚ ਰਹੀ, ਜਿਥੇ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ ਰਹੀ | ਇਸੇ ਤਰ੍ਹਾਂ ਹਰਿਆਣਾ ਦਾ ਮੇਵਾਤ 'ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 31.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸ ਦੇ ਨਾਲ ਹੀ ਗੁੜਗਾਉਂ 'ਚ ਰਾਤ ਦੇ ਸਮੇਂ ਸਭ ਤੋਂ ਘੱਟ ਤਾਪਮਾਨ ਰਿਹਾ, ਜੋ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਮੌਸਮ ਵਲੋਂ ਅਗਲੇ ਦਿਨਾਂ 'ਚ ਧੁੰਦ ਨੂੰ ਲੈ ਕੇ ਕੋਈ ਵੀ ਚਿਤਾਵਨੀ ਨਹੀਂ ਹੈ | ਇਸ ਦੇ ਨਾਲ ਹੀ ਅਗਲੇ ਇਕ ਹਫ਼ਤੇ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ, ਜਿਸ ਦੇ ਨਾਲ ਗਰਮੀ ਦਾ ਪ੍ਰਭਾਵ ਬਣ ਸਕਦਾ ਹੈ ਅਤੇ ਤਾਪਮਾਨ ਹੋਰ ਵੱਧ ਸਕਦਾ ਹੈ |
ਅੰਮਿ੍ਤਸਰ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਪਈ ਧੁੰਦ
ਅਜੀਤ ਡੈਸਕ
25-02-2026