08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅਦਾਰਾ 'ਅਜੀਤ' ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਦੇ ਵਿਦਿਆਰਥੀਆਂ ਨੂੰ ਬੈਗ, ਕਾਪੀਆਂ, ਸਟੇਸ਼ਨਰੀ, ਟਿਫਨ ਤੇ ਹੋਰ ਸਾਮਾਨ ਵੰਡਿਆ <br/>

Ad Position 21
No active advertisement
ਅਜੀਤ ਡੈਸਕ 25-02-2026

ਪੱਟੀ, 24 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਤਹਿਸੀਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਦੇ ਵਿਦਿਆਰਥੀਆਂ ਨੂੰ ਬੈਗ, ਕਾਪੀਆਂ, ਸਟੇਸ਼ਨਰੀ, ਟਿਫਨ, ਜੁਮੈਟਰੀ ਬਾਕਸ ਅਤੇ ਹੋਰ ਸਾਮਾਨ ਅਦਾਰਾ 'ਅਜੀਤ' ਦੇ ਉਪ ਦਫ਼ਤਰ ਤਰਨ ਤਾਰਨ ਦੇ ਇੰਚਾਰਜ ਹਰਿੰਦਰ ਸਿੰਘ, ਸਰਪੰਚ ਗੁਰਸਾਹਿਬ ਸਿੰਘ ਗ੍ਰਾਮ ਪੰਚਾਇਤ ਝੁੱਗੀਆਂ ਕਾਲੂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਤੇ ਗੁਰਜੰਟ ਸਿੰਘ, ਐਸ.ਐਮ.ਸੀ. ਮੈਂਬਰ ਕੁਲਵਿੰਦਰ ਸਿੰਘ, ਪੰਚਾਇਤ ਮੈਂਬਰ ਧੀਰਾ ਸਿੰਘ, ਬਖਸ਼ੀਸ਼ ਸਿੰਘ, ਹੈਡ ਟੀਚਰ ਅਤੇ ਸਕੂਲ ਸਟਾਫ਼ ਅਤੇ ਜ਼ਿਲ੍ਹੇ ਦੇ ਪੱਤਰਕਾਰਾਂ ਦੀ ਮੌਜੂਦਗੀ ਵਿਚ ਵੰਡਿਆ ਗਿਆ | ਇਸੇ ਲੜੀ ਤਹਿਤ ਸਮੇਂ ਦੀ ਲੋੜ ਨੂੰ ਭਾਂਪਦਿਆਂ ਸਕੂਲੀ ਵਿਦਿਆਰਥੀਆਂ ਨੂੰ ਅੱਜ ਸਕੂਲ ਦੇ ਬੈਗ, ਕਾਪੀਆਂ, ਟਿਫਨ, ਜੁਮੈਟਰੀ ਬਾਕਸ, ਸਟੇਸ਼ਨਰੀ ਅਤੇ ਹੋਰ ਲੋੜੀਂਦਾ ਸਾਮਾਨ 73 ਵਿਦਿਆਰਥੀਆਂ ਨੂੰ ਵੰਡਿਆ ਗਿਆ ਹੈ | ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਝੁੱਗੀਆਂ ਕਾਲੂ ਦੇ ਮੁੱਖ ਅਧਿਆਪਕ ਅਮਨਦੀਪ ਸਿੰਘ ਕਰੀਰ ਨੇੇ ਹਰੀਕੇ ਦਰਿਆ ਦੇ ਨਜ਼ਦੀਕ ਵੱਸੇ ਪਿੰਡਾਂ ਦੇ ਸਕੂਲਾਂ ਵਿਚ 'ਅਜੀਤ' ਵਲੋਂ ਭੇਜੀ ਗਈ ਸਹਾਇਤਾ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਹਾਜ਼ਰ ਸਟਾਫ਼ ਮੈਂਬਰਾਂ ਵਿਚ ਮੋਨਿਕਾ ਰਾਣੀ, ਵਿਕਾਸ ਮਿੱੱਡਾ, ਰੀਤੂ ਬਾਲਾ, ਗੁਰਬੀਰ ਸਿੰਘ, ਲਖਵਿੰਦਰ ਕੌਰ, ਸਰਪੰਚ ਗੁਰਸਾਹਿਬ ਸਿੰਘ ਅਤੇ ਹਾਜ਼ਰ ਐਸ.ਐਮ.ਸੀ. ਚੇਅਰਮੈਨ ਤੇ ਮੈਂਬਰਾਂ ਵਲੋਂ ਵੀ 'ਅਜੀਤ' ਅਖ਼ਬਾਰ ਅਤੇ ਅਦਾਰੇ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਾਜ਼ਰ ਪੱਤਰਕਾਰਾਂ ਵਿਚ ਤਰਨ ਤਾਰਨ ਉਪ ਦਫ਼ਤਰ ਦੇ ਇੰਚਾਰਜ ਹਰਿੰਦਰ ਸਿੰਘ ਸਮੇਤ ਇਕਬਾਲ ਸਿੰਘ ਸੋਢੀ, ਸੰਜੀਵ ਕੁੰਦਰਾ, ਬਲਵਿੰਦਰ ਸਿੰਘ, ਅਜੈ ਸਿੰਘ ਹੁੰਦਲ, ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ, ਲਵਪ੍ਰੀਤ ਕੁਮਾਰ ਅਤੇ ਕਮਲਦੀਪ ਗਿੱਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉੱਘੇ ਪੱਤਰਕਾਰ ਤੇ ਲੇਖਕ ਐਸ. ਅਸ਼ੋਕ ਭੌਰਾ ਦੀ ਪੁਸਤਕ ਪ੍ਰਮੁੱਖ ਸ਼ਖਸੀਅਤਾਂ ਵਲੋਂ ਰਿਲੀਜ਼ <br/> ਅਗਲੀ ਖ਼ਬਰ ਅਮਰੀਕੀ ਸਿੱਖ ਵਫ਼ਦ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ <br/>
Ad Position 24