13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਿਵਲ ਸੇਵਾਵਾਂ ਪ੍ਰੀਖਿਆ ਲਈ ਅਰਜ਼ੀ ਦੀ ਆਖ਼ਰੀ ਤਰੀਕ 27 ਤੱਕ ਵਧਾਈ <br/>

Ad Position 21
No active advertisement
ਅਜੀਤ ਡੈਸਕ 25-02-2026
ਨਵੀਂ ਦਿੱਲੀ, 24 ਫਰਵਰੀ (ਏਜੰਸੀ)-ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ) ਨੇ ਸਿਵਲ ਸੇਵਾਵਾਂ ਪ੍ਰੀਖਿਆ 2026 ਅਤੇ ਭਾਰਤੀ ਵਣ ਸੇਵਾ ਪ੍ਰੀਖਿਆ ਲਈ ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਰੀਕ ਤਿੰਨ ਦਿਨ ਹੋਰ ਵਧਾ ਦਿੱਤੀ ਹੈ | ਹੁਣ ਉਮੀਦਵਾਰ 27 ਫਰਵਰੀ, 2026 ਨੂੰ ਸ਼ਾਮ 6 ਵਜੇ ਤੱਕ ਆਪਣੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ | ਪਹਿਲਾਂ ਇਹ ਤਰੀਕ 24 ਫਰਵਰੀ ਤੱਕ ਸੀ | ਇਹ ਫ਼ੈਸਲਾ ਮੰਗਲਵਾਰ ਨੂੰ ਯੂ.ਪੀ.ਐੱਸ.ਸੀ. ਦੇ ਪੋਰਟਲ 'ਤੇ ਆਈ ਤਕਨੀਕੀ ਖ਼ਰਾਬੀ ਕਾਰਨ ਲਿਆ ਗਿਆ ਹੈ | ਕਈ ਉਮੀਦਵਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਵੈੱਬਸਾਈਟ 'ਤੇ ਦਿੱਕਤ ਆਉਣ ਕਾਰਨ ਉਹ ਆਪਣੇ ਫਾਰਮ ਨਹੀਂ ਭਰ ਪਾ ਰਹੇ | ਯੂ.ਪੀ.ਐੱਸ.ਸੀ. ਦੇ ਚੇਅਰਮੈਨ ਅਜੈ ਕੁਮਾਰ ਨੇ ਸੋਸ਼ਲ ਮੀਡੀਆ ਐਕਸ ਰਾਹੀਂ ਦੱਸਿਆ ਕਿ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਹੁਣ ਪੋਰਟਲ ਬਿਲਕੁਲ ਸਹੀ ਕੰਮ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਡੀ.ਜੀ.ਸੀ.ਏ. ਨੇ ਵੀ.ਐੱਸ.ਆਰ. ਵੈਂਚਰਜ਼ ਦੇ 4 ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕਿਆ <br/> ਅਗਲੀ ਖ਼ਬਰ ਸਥਿਤੀ 'ਚ ਹੋਰ ਸਪੱਸ਼ਟਤਾ ਹੋਣ 'ਤੇ ਭਾਰਤ ਅਮਰੀਕਾ ਨਾਲ ਵਪਾਰਕ ਗੱਲਬਾਤ ਸ਼ੁਰੂ ਕਰੇਗਾ- ਗੋਇਲ
Ad Position 24