ਨਵੀਂ ਦਿੱਲੀ, 24 ਫਰਵਰੀ (ਪੀ.ਟੀ.ਆਈ.)-ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਜਿਵੇਂ ਹੀ ਅਮਰੀਕਾ ਵਿਚ ਟੈਰਿਫ ਬਾਰੇ ਸਥਿਤੀ ਵਿਚ ਹੋਰ ਸਪੱਸ਼ਟਤਾ ਆਵੇਗੀ, ਭਾਰਤ ਵਪਾਰਕ ਗੱਲਬਾਤ ਮੁੜ ਸ਼ੁਰੂ ਕਰੇਗਾ | ਭਾਰਤ ਅਤੇ ਅਮਰੀਕਾ ਨੇ 22 ਫਰਵਰੀ ਨੂੰ ਆਪਣੇ ਮੁੱਖ ਵਾਰਤਾਕਾਰਾਂ ਦੀ ਪ੍ਰਸਤਾਵਿਤ ਮੀਟਿੰਗ ਨੂੰ ਮੁੜ ਤਹਿ ਕਰਨ ਦਾ ਫੈਸਲਾ ਕੀਤਾ, ਜੋ ਇਸ ਹਫ਼ਤੇ ਵਾਸ਼ਿੰਗਟਨ ਵਿਚ ਹੋਣ ਵਾਲੀ ਹੈ | ਚੀਨ ਵਰਗੇ ਦੇਸ਼ਾਂ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਲਗਾਈਆਂ ਗਈਆਂ ਨਿਵੇਸ਼ ਪਾਬੰਦੀਆਂ ਨੂੰ ਸੌਖਾ ਬਣਾਉਣ ਬਾਰੇ ਸਰਕਾਰ ਦੇ ਵਿਚਾਰ ਬਾਰੇ ਪੁੱਛੇ ਜਾਣ 'ਤੇ ਗੋਇਲ ਨੇ ਕਿਹਾ ਕਿ ਮੰਤਰਾਲਾ ਮੁੱਦਿਆਂ ਨੂੰ ਸਮਝਣ ਲਈ ਉਦਯੋਗਾਂ ਨਾਲ ਗੱਲਬਾਤ ਕਰ ਰਿਹਾ ਹੈ ਤੇ ਉਨ੍ਹਾਂ ਲਈ ਗੁਆਂਢੀ ਦੇਸ਼ਾਂ ਨਾਲ ਜੁੜਨਾ ਆਸਾਨ ਬਣ ਸਕਦਾ ਹੈ | ਚੀਨ ਸਮੇਤ ਭਾਰਤ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਨ ਵਾਲੇ ਦੇਸ਼ਾਂ ਦੇ ਨਿਵੇਸ਼ਾਂ ਨੂੰ ਕਿਸੇ ਵੀ ਖੇਤਰ ਵਿਚ ਸਰਕਾਰ ਤੋਂ ਲਾਜ਼ਮੀ ਪ੍ਰਵਾਨਗੀ ਦੀ ਲੋੜ ਹੈ |
ਸਥਿਤੀ 'ਚ ਹੋਰ ਸਪੱਸ਼ਟਤਾ ਹੋਣ 'ਤੇ ਭਾਰਤ ਅਮਰੀਕਾ ਨਾਲ ਵਪਾਰਕ ਗੱਲਬਾਤ ਸ਼ੁਰੂ ਕਰੇਗਾ- ਗੋਇਲ
ਅਜੀਤ ਡੈਸਕ
25-02-2026