ਮੈਨੂੰ ਟਕੋਮਾ ਡਿਟੈਨਸ਼ਨ ਸੈਂਟਰ 'ਚ ਜਾਣ ਤੋਂ ਰੋਕਿਆ ਗਿਆ-ਪ੍ਰਾਮਿਲਾ ਜਯਾਪਾਲ
ਅਜੀਤ ਡੈਸਕ
25-02-2026
ਫੜਿਆ ਗਿਆ ਵਿਅਕਤੀ ਜਿਸ ਨੂੰ ਉਹ ਮਿਲਣ ਗਈ ਸੀ, ਆਪਣੀ 8 ਸਾਲਾ ਅਮਰੀਕੀ ਨਾਗਰਿਕ ਧੀ ਦੀ ਦੇਖਭਾਲ ਕਰਨ ਵਾਲਾ ਇਕੋ ਇਕ ਵਿਅਕਤੀ ਹੈ | ਇਸ ਵਿਅਕਤੀ ਨੂੰ ਗੰਭੀਰ ਸਿਹਤ ਸਮੱਸਿਆਵਾਂ ਹਨ | ਉਨ੍ਹਾਂ ਦੋਸ਼ ਲਾਇਆ ਕਿ ਇਸ ਸਭ ਲਈ ਹੋਮਲੈਂਡ ਸਕਿਉਰਿਟੀ ਵਿਭਾਗ ਦੀ ਅੰਡਰ ਸੈਕਟਰੀ ਕ੍ਰਿਸਟੀ ਨੋਏਮ ਜਿੰਮੇਵਾਰ ਹੈ | ਜਯਾਪਾਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਦੁਬਾਰਾ ਫਿਰ ਡਿਟੈਨਸ਼ਨ ਸੈਂਟਰ ਜਾਵੇਗੀ ਤੇ ਉਹ ਆਪਣੀਆਂ ਜਿੰਮੇਵਾਰੀਆਂ ਨਿਰੰਤਰ ਨਿਭਾਉਂਦੀ ਰਹੇਗੀ |