ਵਿਸ਼ਵ ਰਿਕਾਰਡ ਕੀਤਾ ਕਾਇਮ
ਮੁੰਬਈ, 24 ਫਰਵਰੀ (ਅ.ਬ.)-ਸ਼ਰਧਾ, ਇਤਿਹਾਸ ਤੇ ਸਮੂਹਿਕ ਭਾਵਨਾ ਦਾ ਇਕ ਅਸਾਧਾਰਨ ਸੰਗਮ ਉਦੋਂ ਦੇਖਣ ਨੂੰ ਮਿਲਿਆ ਜਦੋਂ 20,239 ਵਿਦਿਅਕ ਸੰਸਥਾਵਾਂ 'ਚ 5,231,312 ਲੋਕਾਂ ਨੇ ਇਕੋ ਸਮੇਂ 'ਹਿੰਦ ਕੀ ਚਾਦਰ' ਧਾਰਮਿਕ ਗੀਤ ਗਾਇਆ | ਜਿਸ ਨਾਲ ਇਹ ਇਕ ਵਿਸ਼ਵ ਰਿਕਾਰਡ ਬਣ ਗਿਆ | ਇਹ ਗੀਤ ਪ੍ਰਸਿੱਧ ਗਾਇਕ, ਕਵੀ ਤੇ ਚਿੰਤਕ ਡਾ. ਸਤਿੰਦਰ ਸਰਤਾਜ ਵਲੋਂ ਲਿਖਿਆ ਤੇ ਪੇਸ਼ ਕੀਤਾ ਗਿਆ ਹੈ | ਮਹਾਰਾਸ਼ਟਰ ਦੇ ਕੋਂਕਣ ਡਿਵੀਜ਼ਨ 'ਚ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਇਹ ਵਿਸ਼ੇਸ਼ ਪਹਿਲ ਕੀਤੀ ਗਈ | 25 ਅਕਤੂਬਰ, 2025 ਨੂੰ ਰਿਲੀਜ਼ ਹੋਇਆ, ਇਹ ਗੀਤ ਹਜ਼ਾਰਾਂ ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਦੇ ਰੂਪ 'ਚ ਗਾਇਆ ਗਿਆ | 23 ਫਰਵਰੀ ਸਵੇਰੇ ਠੀਕ 9:00 ਵਜੇ, ਇਹ ਗੀਤ 20,239 ਵਿਦਿਅਕ ਸੰਸਥਾਵਾਂ 'ਚ ਇਕੋ ਸਮੇਂ ਗਾਇਆ ਗਿਆ | ਜਿਸ 'ਚ 52 ਲੱਖ ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਤੇ ਨਾਗਰਿਕਾਂ ਨੇ ਭਾਗ ਲਿਆ | ਇਸ ਮÏਕੇ 'ਤੇ, ਮਹਾਰਾਸ਼ਟਰ ਪੁਲਿਸ ਵਿਭਾਗ ਵਲੋਂ ਰਾਜ ਦੇ ਪੇਂਡੂ ਤੇ ਅੰਦਰੂਨੀ ਖੇਤਰਾਂ 'ਚ ਲਾਊਡਸਪੀਕਰਾਂ ਰਾਹੀਂ ਗੀਤ ਪ੍ਰਸਾਰਿਤ ਕਰਨ ਲਈ ਅਧਿਕਾਰਤ ਨਿਰਦੇਸ਼ ਜਾਰੀ ਕੀਤੇ ਗਏ | ਇਸ ਤੋਂ ਇਲਾਵਾ ਕਈ ਸਿਨੇਮਾ ਹਾਲਾਂ ਨੇ ਫਿਲਮ ਸਕ੍ਰੀਨਿੰਗ ਤੋਂ ਪਹਿਲਾਂ ਗੀਤ ਨੂੰ ਵਜਾਇਆ | ਇਸ ਇਤਿਹਾਸਕ ਪ੍ਰਾਪਤੀ 'ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ, ਡਾ. ਸਤਿੰਦਰ ਸਰਤਾਜ ਨੇ ਇਸ ਪਲ ਨੂੰ ਨਿਮਰਤਾ, ਸਨਮਾਨ ਤੇ ਸ਼ੁਕਰਗੁਜ਼ਾਰੀ ਦੇ ਪਲ ਵਜੋਂ ਦਰਸਾਇਆ | ਉਨ੍ਹਾਂ ਇਸ ਲਈ ਸਾਰੀਆਂ ਭਾਗੀਦਾਰ ਸੰਸਥਾਵਾਂ, ਵਿਦਿਆਰਥੀਆਂ ਤੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ |
52 ਲੱਖ ਤੋਂ ਵੱਧ ਲੋਕਾਂ ਨੇ ਇਕੋ ਸਮੇਂ 'ਹਿੰਦ ਕੀ ਚਾਦਰ' ਗਾਇਆ <br/>
ਅਜੀਤ ਡੈਸਕ
25-02-2026