ਕੈਲਗਰੀ, 24 ਫਰਵਰੀ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਇਲਾਕੇ ਉੱਤਰ-ਪੂਰਬੀ 'ਚ ਫਰੌਤੀਆਂ ਮੰਗਣ ਤੋਂ ਬਾਅਦ 2 ਦੱਖਣੀ ਏਸ਼ੀਆਈ ਭਾਈਚਾਰੇ ਦੇ ਘਰਾਂ 'ਤੇ ਗੋਲੀਆਂ ਚਲਾਈਆਂ ਗਈਆ ਹਨ | ਕੈਲਗਰੀ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਆਸਿਫ਼ ਰਸ਼ੀਦ ਨੇ ਦੱਸਿਆ ਹੈ ਕਿ ਇਸ ਹਮਲੇ 'ਚ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ ਹੈ | ਪੁਲਿਸ ਕਮਿਉਨਟੀ ਦੀ ਸਹਾਇਤਾ ਲਈ ਹਰ ਸਮੇਂ ਹਾਜ਼ਰ ਹੈ | ਅਧਿਕਾਰੀਆਂ ਨੇ ਦੱਸਿਆ ਕਿ ਰਾਤ 12:10 ਵਜੇ, ਇਕ ਵਿਅਕਤੀ ਨੇ ਸਵਾਨਾ ਪਾਰਕ ਉੱਤਰ ਪੂਰਬੀ ਦੇ 300 ਬਲਾਕ 'ਚ ਇਕ ਘਰ 'ਤੇ ਗੋਲੀਬਾਰੀ ਕੀਤੀ | ਦੂਜੇ ਘਰ 'ਤੇ ਤੜਕਸਾਰ ਸਵੇਰੇ 2:45 ਵਜੇ ਸੈਡਲਰਿਜ ਡਰਾਈਵ ਉੱਤਰ ਪੂਰਬੀ ਦੇ 8400 ਬਲਾਕ 'ਚ ਦੋ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਤੇ ਫਿਰ ਇਕ ਚਿੱਟੇ ਰੰਗ ਦੀ ਸੇਡਾਨ ਕਾਰ 'ਚ ਭੱਜ ਗਏ | ਦੋਵਾਂ ਮਾਮਲਿਆਂ 'ਚ ਗੋਲੀਬਾਰੀ ਕਰਨ ਵਾਲੇ ਇਕ ਦੂਜੇ ਨਾਲ ਜੁੜੇ ਹੋਏ ਸਨ ਜਾਂ ਨਹੀਂ ਇਸ ਗੱਲ ਦੀ ਪੁਸ਼ਟੀ ਨਹੀ ਕੀਤੀ ਗਈ | ਸਵਾਨਾ ਪਾਰਕ ਵਾਲੀ ਘਟਨਾ ਨਾਲ ਜੁੜੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ 12 ਫਰਵਰੀ ਨੂੰ ਫੋਨ ਆਇਆ ਸੀ ਉਨ ਾਂ ਕਿਹਾ ਸਾਡੇ ਕੋਲੋ 5 ਲੱਖ ਡਾਲਰ ਮੰਗੇ ਗਏ ਸੀ | ਜਿਸ ਬਾਰੇ ਅਸੀਂ ਪੁਲਿਸ ਨੂੰ 12 ਫਰਵਰੀ ਤੇ 16 ਫਰਵਰੀ ਨੂੰ ਸੂਚਿਤ ਕਰ ਦਿੱਤੀ ਸੀ | ਪਰ ਸਾਡੀ ਕੋਈ ਵੀ ਪੁਲਿਸ ਵੱਲੋਂ ਜਾਂ ਕਿਸੇ ਹੋਰ ਵੱਲੋ ਕੋਈ ਮਦਦ ਨਹੀ ਕੀਤੀ ਗਈ | ਪੁਲਿਸ ਨੇ ਕਿਹਾ ਹੈ ਕਿ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸ਼ਹਿਰ 'ਚ ਜ਼ਬਰਦਸਤੀ ਨਾਲ ਸੰਬੰਧਿਤ 28 ਘਟਨਾਵਾਂ ਸਾਹਮਣੇ ਆਈਆਂ ਹਨ | ਇਨ੍ਹਾਂ ਵਿੱਚੋਂ 13 ਗੋਲੀਬਾਰੀ ਦੀਆਂ ਘਟਨਾਵਾਂ ਸਨ | ਕੈਲਗਰੀ ਪੁਲਿਸ ਸਰਵਿਸ ਦੇ ਡਿਪਟੀ ਚੀਫ਼ ਆਸਿਫ਼ ਰਸ਼ੀਦ ਦਾ ਕਹਿਣਾ ਹੈ ਕਿ ਬਹੁਤ ਸਾਰੀਆ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਜਾਂ ਰਾਤ ਦੇ ਸਮੇਂ ਵਾਪਰ ਦੀਆਂ ਹਨ | ਉਸ ਸਮੇਂ ਘਰਾਂ ਅੰਦਰ ਪਰਿਵਾਰ ਹੁੰਦੇ ਹਨ ਤਾਂ ਸਾਡੇ ਸਾਰਿਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਸਮੇਂ ਕੈਲਗਰੀ ਪੁਲਿਸ ਵੱਲੋਂ ਪਿਛਲੇ ਦਿਨਾਂ ਤੋਂ ਇਲਾਕੇ ਵਿਚ ਗਸ਼ਤ ਤੇ ਪ੍ਰਤੀਕਿਰਿਆ ਵਧਾਈ ਹੋਈ ਹੈ | ਅਖੀਰ 'ਚ ਡਿਪਟੀ ਚੀਫ਼ ਆਸਿਫ਼ ਰਸ਼ੀਦ ਨੇ ਲੋਕਾਂ ਤੋਂ ਸਹਾਇਤਾ ਦੀ ਮੰਗ ਕਰਦਿਆ ਕਿਹਾ ਕਿ ਜ਼ੇਕਰ ਕਿਸੇ ਨੂੰ ਵੀ ਕੋਈ ਕਾਲ ਆਉਦੀਂ ਹੈ ਤਾਂ ਪੁਲਿਸ ਨੂੰ ਤਰੁੰਤ ਸਪੰਰਕ ਜ਼ਰੂਰ ਕਰੋ |