ਨਵੀਂ ਦਿੱਲੀ, 24 ਫਰਵਰੀ (ਪੀ.ਟੀ.ਆਈ.)-ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਤੇ ਹੰਸ ਰਾਜ ਹੰਸ, ਕਸ਼ਮੀਰੀ ਰੈਪਰ ਬਾਬਰ ਮੁਦਾਸਰ ਦੇ ਨਾਲ 27 ਮਾਰਚ ਤੋਂ ਰਾਸ਼ਟਰੀ ਰਾਜਧਾਨੀ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਵਿਸ਼ਵ ਸੂਫੀ ਸੰਗੀਤ ਉਤਸਵ 'ਜਹਾਂ-ਏ-ਖੁਸਰੋ' ਦੇ 2026 ਐਡੀਸ਼ਨ ਦੀ ਅਗਵਾਈ ਕਰਨਗੇ | ਪੁਰਾਣਾ ਕਿਲ੍ਹਾ ਦੇ ਇਤਿਹਾਸਕ ਪਿਛੋਕੜ 'ਚ ਫਿਲਮ ਨਿਰਮਾਤਾ ਤੇ ਕਲਾਕਾਰ ਮੁਜ਼ੱਫਰ ਅਲੀ ਵਲੋਂ ਤਿਆਰ ਕੀਤਾ ਗਿਆ 3 ਦਿਨਾ ਸਮਾਗਮ, ਸੂਫੀ ਸੰਗੀਤ, ਕਵਿਤਾ ਤੇ ਅਧਿਆਤਮਿਕ ਪਰੰਪਰਾਵਾਂ ਦਾ ਜਸ਼ਨ ਮਨਾਉਣ ਲਈ ਉਪ-ਮਹਾਂਦੀਪ ਤੋਂ ਪ੍ਰਮੁੱਖ ਆਵਾਜ਼ਾਂ ਨੂੰ ਇਕੱਠਾ ਕਰੇਗਾ | ਅਲੀ, ਜੋ ਕਿ ਬਹੁਤ ਪ੍ਰਸ਼ੰਸਾਯੋਗ ਫਿਲਮਾਂ 'ਉਮਰਾਓ ਜਾਨ', 'ਗਮਨ' ਤੇ 'ਜਾਨੀਸਾਰ' ਦੇ ਨਿਰਦੇਸ਼ਕ ਹਨ, ਨੇ ਇਕ ਬਿਆਨ ਵਿਚ ਕਿਹਾ ਕਿ ਸੰਤਾਂ ਦੀਆਂ ਧੁਨਾਂ ਤੇ ਰਹੱਸਵਾਦੀਆਂ ਦੀਆਂ ਸੁਰਾਂ ਤੋਂ ਪੈਦਾ ਹੋਇਆ ਇਹ ਸਿਰਫ਼ ਇਕ ਸਮਾਗਮ ਨਹੀਂ ਸਗੋਂ ਇਹ ਆਤਮਾ ਦੀ ਇਕ ਨਿਰੰਤਰ ਯਾਤਰਾ ਹੈ |