ਤਹਿਰਾਨ, 24 ਫਰਵਰੀ (ਏਜੰਸੀਆਂ)-ਇਕ ਈਰਾਨੀ ਫÏਜੀ ਹੈਲੀਕਾਪਟਰ ਮੱਧ ਈਰਾਨ ਵਿਚ ਇੱਕ ਪ੍ਰਮੁੱਖ ਫਲ ਤੇ ਸਬਜ਼ੀ ਮੰਡੀ 'ਚ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਘੱਟੋ-ਘੱਟ 4 ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ | ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਦੇ ਅਨੁਸਾਰ ਇਹ ਹਾਦਸਾ ਇਸਫਾਹਾਨ ਪ੍ਰਾਂਤ ਦੇ ਦੋਰਚੇਹ ਸ਼ਹਿਰ 'ਚ ਹੋਇਆ, ਜੋ ਕਿ ਰਾਜਧਾਨੀ ਤਹਿਰਾਨ ਤੋਂ ਲਗਭਗ 330 ਕਿਲੋਮੀਟਰ ਦੱਖਣ ਵਿਚ ਹੈ | ਇਸਫਾਹਾਨ ਇਕ ਪ੍ਰਮੁੱਖ ਈਰਾਨੀ ਹਵਾਈ ਅੱਡਾ ਹੈ |