13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਲਾਰਡ ਮੰਡਲਸਨ ਗਿ੍ਫ਼ਤਾਰੀ ਮਗਰੋਂ ਜ਼ਮਾਨਤ 'ਤੇ ਰਿਹਾਅ

Ad Position 21
No active advertisement
ਅਜੀਤ ਡੈਸਕ 25-02-2026
ਲੈਸਟਰ (ਇੰਗਲੈਂਡ), 24 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਬਿ੍ਟੇਨ ਦੀ ਰਾਜਨੀਤੀ ਵਿਚ ਉਸ ਵੇਲੇ ਹਲਚਲ ਮਚ ਗਈ ਜਦੋਂ ਸਾਬਕਾ ਕੈਬਨਿਟ ਮੰਤਰੀ ਤੇ ਅਮਰੀਕਾ 'ਚ ਬਿ੍ਟਿਸ਼ ਰਾਜਦੂਤ ਰਹੇ ਲਾਰਡ ਪੀਟਰ ਮੰਡਲਸਨ ਨੂੰ ਸਰਕਾਰੀ ਅਹੁਦੇ ਦੀ ਗਲਤ ਵਰਤੋਂ ਕਰਨ ਦੇ ਸ਼ੱਕ ਹੇਠ ਮੈਟਰੋਪੋਲਿਟਨ ਪੁਲਿਸ ਵੱਲੋਂ ਗਿ੍ਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਪੁਲਿਸ ਨੇ ਦੱਸਿਆ ਕਿ 72 ਸਾਲਾ ਮੰਡਲਸਨ ਨੂੰ ਸੋਮਵਾਰ ਨੂੰ ਉੱਤਰੀ ਲੰਡਨ ਦੇ ਕੈਮਡਨ ਇਲਾਕੇ ਵਿਚਲੇ ਉਨ੍ਹਾਂ ਦੇ ਨਿਵਾਸ ਤੋਂ ਸਾਦੇ ਕੱਪੜਿਆਂ ਵਿਚ ਮÏਜੂਦ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਤੇ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਲਿਆਂਦਾ ਗਿਆ, ਜਿੱਥੇ ਕਈ ਘੰਟਿਆਂ ਦੀ ਪੁੱਛਗਿੱਛ ਮਗਰੋਂ ਹੋਰ ਜਾਂਚ ਤੱਕ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ | ਜਾਂਚ ਇਸ ਗੱਲ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਮਾਰਕੀਟ 'ਤੇ ਅਸਰ ਪਾਉਣ ਵਾਲੀ ਸੰਵੇਦਨਸ਼ੀਲ ਸਰਕਾਰੀ ਜਾਣਕਾਰੀ ਮਰਹੂਮ ਜੈਫ਼ਰੀ ਐਪਸਟਿਨ ਨਾਲ ਸਾਂਝੀ ਕੀਤੀ ਸੀ ਜਾਂ ਨਹੀਂ | ਪੁਲਿਸ ਨੇ ਇਸ ਤੋਂ ਪਹਿਲਾਂ ਵਿਲਟਸ਼ਾਇਰ ਤੇ ਕੈਮਡਨ 'ਚ ਦੋ ਥਾਵਾਂ 'ਤੇ ਤਲਾਸ਼ੀ ਕਾਰਵਾਈ ਵੀ ਕੀਤੀ ਸੀ | ਮਾਮਲਾ ਉਸ ਵੇਲੇ ਚਰਚਾ 'ਚ ਆਇਆ ਜਦੋਂ ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਦਸਤਾਵੇਜ਼ਾਂ 'ਚ ਮੰਡਲਸਨ ਤੇ ਐਪਸਟਿਨ ਦਰਮਿਆਨ ਈ-ਮੇਲ ਸੰਪਰਕ ਸਾਹਮਣੇ ਆਏ, ਜਿਨ੍ਹਾਂ ਵਿਚ ਸਰਕਾਰੀ ਨੀਤੀਆਂ, ਸੰਪਤੀ ਵਿਕਰੀ ਯੋਜਨਾ, ਬੈਂਕਰਾਂ ਦੇ ਬੋਨਸ ਟੈਕਸ ਤੇ ਯੂਰਪੀ ਆਰਥਿਕ ਮਦਦ ਪੈਕੇਜ ਨਾਲ ਸੰਬੰਧਤ ਗੱਲਬਾਤ ਦਾ ਜ਼ਿਕਰ ਮਿਲਿਆ | ਮੰਡਲਸਨ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਅਪਰਾਧਕ ਕੰਮ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਵਿੱਤੀ ਲਾਭ ਲਈ ਜਾਣਕਾਰੀ ਦਿੱਤੀ ਗਈ | ਯਾਦ ਰਹੇ ਕਿ ਉਨ੍ਹਾਂ ਨੂੰ ਫ਼ਰਵਰੀ ਵਿਚ ਅਮਰੀਕਾ ਲਈ ਬਿ੍ਟਿਸ਼ ਰਾਜਦੂਤ ਨਿਯੁਕਤ ਕੀਤਾ ਗਿਆ ਸੀ ਪਰ ਸਤੰਬਰ ਵਿਚ ਡਾਊਨਿੰਗ ਸਟ੍ਰੀਟ ਨੇ ਐਪਸਟਿਨ ਨਾਲ ਉਨ੍ਹਾਂ ਦੇ ਸੰਬੰਧਾਂ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਉਣ ਮਗਰੋਂ ਅਹੁਦੇ ਤੋਂ ਹਟਾ ਦਿੱਤਾ ਸੀ | ਬਿ੍ਟਿਸ਼ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਨਿਯੁਕਤੀ ਪ੍ਰਕਿਰਿਆ ਨਾਲ ਜੁੜੇ ਦਸਤਾਵੇਜ਼ ਮਾਰਚ ਦੇ ਸ਼ੁਰੂ ਵਿਚ ਜਾਰੀ ਕੀਤੇ ਜਾਣਗੇ, ਹਾਲਾਂਕਿ ਪੁਲਿਸ ਜਾਂਚ ਕਾਰਨ ਕੁਝ ਜਾਣਕਾਰੀ ਰੋਕੀ ਵੀ ਜਾ ਸਕਦੀ ਹੈ | ਇਸ ਘਟਨਾ ਨੇ ਰਾਜਨੀਤਿਕ ਮਾਹੌਲ ਨੂੰ ਗਰਮਾ ਦਿੱਤਾ ਹੈ ਤੇ ਕੰਜ਼ਰਵੇਟਿਵ ਆਗੂ ਕੇਮੀ ਬੈਡਨÏਕ ਨੇ ਇਸਨੂੰ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੀ ਸਰਕਾਰ ਲਈ ਵੱਡਾ ਝਟਕਾ ਦੱਸਦਿਆਂ ਸਰਕਾਰ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕੇ ਹਨ | ਦੂਜੇ ਪਾਸੇ ਐਪਸਟਿਨ ਮਾਮਲੇ ਨਾਲ ਜੁੜੀਆਂ ਪੀੜਤਾਂ ਦੇ ਪਰਿਵਾਰਾਂ ਨੇ ਬਿ੍ਟਿਸ਼ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਪੂਰੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ | ਅਮਰੀਕੀ ਕਾਂਗਰਸ ਦੇ ਕੁਝ ਨੇਤਾਵਾਂ ਵੱਲੋਂ ਵੀ ਮੰਡਲਸਨ ਨੂੰ ਜਾਂਚ ਵਿਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ | ਲੇਬਰ ਪਾਰਟੀ 'ਚ 1980 ਦੇ ਦਹਾਕੇ ਤੋਂ ਪ੍ਰਭਾਵਸ਼ਾਲੀ ਰਹੇ ਮੰਡਲਸਨ ਨਿਊ ਲੇਬਰ ਅੰਦੋਲਨ ਦੇ ਮੁੱਖ ਰਣਨੀਤਿਕਾਰਾਂ 'ਚ ਸ਼ਾਮਲ ਰਹੇ ਹਨ ਤੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ 1997 ਦੀ ਇਤਿਹਾਸਕ ਚੋਣ ਜਿੱਤ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ | ਮਾਮਲੇ ਦੀ ਜਾਂਚ ਜਾਰੀ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਹੋਰ ਰਾਜਨੀਤਿਕ ਤੇ ਕਾਨੂੰਨੀ ਪੱਖ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਈਰਾਨੀ ਫੌਜੀ ਹੈਲੀਕਾਪਟਰ ਫਲ ਮੰਡੀ 'ਚ ਹਾਦਸਾਗ੍ਰਸਤ, 4 ਮÏਤਾਂ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਰਗਰਮੀ ਨਾਲ ਪ੍ਰਵਾਸੀ ਪੰਜਾਬੀਆਂ 'ਚ ਵਧਿਆ ਭਰੋਸਾ
Ad Position 24