22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਘਰੇਲੂ ਕੀਮਤਾਂ ਨੂੰ ਸਥਿਰ ਕਰਨ ਲਈ 25 ਲੱਖ ਮੀਟਿ੍ਕ ਟਨ ਕਣਕ ਦੇ ਨਿਰਯਾਤ ਨੂੰ ਮਨਜ਼ੂਰੀ ਚੌਲ ਮਿੱਲ ਮਾਲਕਾਂ ਅਤੇ ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 27-02-2026
ਮੂਨਕ (ਸੰਗਰੂਰ), 26 ਫ਼ਰਵਰੀ (ਕੇਵਲ ਸਿੰਗਲਾ)-ਕੇਂਦਰ ਸਰਕਾਰ ਨੇ ਘਰੇਲੂ ਬਾਜ਼ਾਰ ਵਿਚ ਕੀਮਤਾਂ ਨੂੰ ਕਾਬੂ 'ਚ ਰੱਖਣ ਅਤੇ ਸਪਲਾਈ ਨੂੰ ਸੰਤੁਲਿਤ ਬਣਾਈ ਰੱਖਣ ਦੇ ਉਦੇਸ਼ ਨਾਲ 25 ਲੱਖ ਮੀਟਿ੍ਕ ਟਨ ਕਣਕ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਸੰਬੰਧੀ ਅਧਿਕਾਰਕ ਨੋਟੀਫ਼ਿਕੇਸ਼ਨ ਬੀਤੇ ਦਿਨੀਂ ਡਾਇਰੈਕਟੋਰੇਟ ਜਨਰਲ ਆਫ਼ ਵਿਦੇਸ਼ ਟਰੇਡ ਵਲੋਂ ਜਾਰੀ ਕੀਤਾ ਗਿਆ | ਸਰਕਾਰ ਵਲੋਂ ਇਸ ਦੇ ਨਾਲ ਹੀ 5 ਲੱਖ ਮੀਟਿ੍ਕ ਟਨ ਕਣਕ ਦੇ ਆਟੇ ਅਤੇ ਸੰਬੰਧਿਤ ਉਤਪਾਦਾਂ ਦੇ ਨਿਰਯਾਤ ਦੀ ਵੀ ਇਜਾਜ਼ਤ ਦਿੱਤੀ ਗਈ ਹੈ | ਹਾਲਾਂਕਿ ਇਹ ਫੈਸਲਾ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਲਿਆ ਗਿਆ ਸੀ, ਪਰ ਇਸ ਬਾਰੇ ਸੂਚਨਾ ਮੰਗਲਵਾਰ ਨੂੰ ਜਾਰੀ ਕੀਤੀ ਗਈ | ਸਰਕਾਰੀ ਅੰਦਾਜ਼ਿਆਂ ਅਨੁਸਾਰ, ਐਫ਼ ਸੀ ਆਈ ਦੇ ਕੇਂਦਰੀ ਭੰਡਾਰ ਵਿਚ 1 ਅਪ੍ਰੈਲ 2026 ਤੱਕ ਕਣਕ ਦਾ ਸਟਾਕ ਲਗਭਗ 182 ਲੱਖ ਮੀਟਿ੍ਕ ਟਨ ਹੋਣ ਦੀ ਸੰਭਾਵਨਾ ਹੈ | ਸਰਕਾਰ ਨੂੰ ਉਮੀਦ ਹੈ ਕਿ ਇਸ ਕਦਮ ਨਾਲ ਬਾਜ਼ਾਰ ਵਿਚ ਕੀਮਤਾਂ ਸਥਿਰ ਰਹਿਣਗੀਆਂ | ਦੱਸਣਯੋਗ ਹੈ ਕਿ ਹੁਣ ਐਫ਼ ਸੀ ਆਈ ਦੇ ਗੁਦਾਮਾਂ 'ਚ ਨਵੀਂ ਕਣਕ ਅਤੇ ਚੌਲਾਂ ਨੂੰ ਭੰਡਾਰ ਕਰਨ ਦੀ ਸਮਰੱਥਾ ਨਾ ਹੋਣ ਕਾਰਨ ਚੌਲਾਂ ਮਿੱਲ ਮਾਲਕਾਂ ਨੂੰ ਚੌਲ ਡਲੀਵਰ ਕਰਨ 'ਚ ਭਾਰੀ ਦਿੱਕਤ ਆ ਰਹੀ ਹੈ ਸੋ ਕੇਂਦਰ ਸਰਕਾਰ ਦਾ ਇਹ ਫੈਸਲਾ ਚੌਲ ਮਿੱਲ ਮਾਲਕਾਂ ਅਤੇ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗਾ | ਸਰਕਾਰ ਦਾ ਵੀ ਇਹ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਨੁਕਸਾਨ ਵਾਲੀ ਵਿਕਰੀ ਤੋਂ ਬਚਾਇਆ ਜਾ ਸਕੇਗਾ ਅਤੇ ਦੇਸ਼ ਦੀ ਖਾਧ ਸੁਰੱਖਿਆ ਨੂੰ ਮਜ਼ਬੂਤੀ ਮਿਲ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ 1 ਤੋਂ 4 ਮਾਰਚ ਤੱਕ ਮਨਾਇਆ ਜਾਵੇਗਾ-ਡਾ. ਵਿਜੇ ਸਤਬੀਰ ਸਿੰਘ <br/> ਅਗਲੀ ਖ਼ਬਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਅਨੋਖਾ ਕਾਰਨਾਮਾ 28 ਦਿਨਾਂ ਵਾਲੇ ਫਰਵਰੀ ਮਹੀਨੇ ਦੀ 30 ਤਰੀਕ ਤੱਕ ਮੰਗੇ ਦਸਤਾਵੇਜ...
Ad Position 24