02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੜਾਈ ਦੌਰਾਨ ਮਹਿਲਾ ਤੇ ਨੌਜਵਾਨ 'ਤੇ ਗੱਡੀ ਚੜਾਈ, ਦੋਵਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 06-03-2026
ਸਾਹਨੇਵਾਲ, 5 ਮਾਰਚ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਅਧੀਨ ਪੈਂਦੇ ਵਾਰਡ ਨੰਬਰ 2 ਵਿਚ ਬੁੱਧਵਾਰ ਦੇਰ ਰਾਤ ਆਪਸੀ ਤਕਰਾਰ ਤੋਂ ਬਾਅਦ ਹੋਈ ਲੜਾਈ ਦੌਰਾਨ ਗ਼ੁੱਸੇ ਵਿਚ ਆਏ ਮਹਿੰਦਰਾ ਚਾਲਕ ਵਿਅਕਤੀ ਨੇ ਇੱਕ ਮਹਿਲਾ ਅਤੇ ਨੌਜਵਾਨ ਦੇ ਉੱਪਰ ਗੱਡੀ ਚੜਾ ਦਿੱਤੀ, ਜਿਸ ਦੌਰਾਨ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ | ਪੁਲਿਸ ਅਨੁਸਾਰ ਮਰਨ ਵਾਲਿਆਂ ਦੀ ਪਹਿਚਾਣ ਬਲਵਿੰਦਰ ਕੌਰ (60 ਸਾਲ) ਅਤੇ ਰੁਪਿੰਦਰ ਸਹੋਤਾ ਉਰਫ਼ ਰਿਤਿਕ (24 ਸਾਲ) ਦੇ ਰੂਪ ਵਿਚ ਹੋਈ ਹੈ | ਸਾਹਨੇਵਾਲ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ | ਵਾਰਸਾਂ ਦੇ ਬਿਆਨ 'ਤੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ | ਥਾਣਾ ਸਾਹਨੇਵਾਲ ਦੇ ਐਡੀਸ਼ਨਲ ਐੱਸ. ਐੱਚ. ਓ. ਧਰਮਪਾਲ ਨੇ ਦੱਸਿਆ ਕਿ ਵਾਰਡ ਨੰਬਰ 2 ਦੇ ਰਹਿਣ ਵਾਲੇ ਦੋ ਪਰਿਵਾਰਾਂ ਦੀ ਆਪਸ ਵਿਚ ਕੁੱਝ ਦਿਨ ਪਹਿਲਾਂ ਤਕਰਾਰਬਾਜ਼ੀ ਹੋਈ ਸੀ, ਜਿਸ ਨੇ ਖ਼ੂਨੀ ਰੂਪ ਧਾਰਨ ਕਰ ਲਿਆ | ਇਸ ਝਗੜੇ ਦੌਰਾਨ ਵਿਸ਼ਾਲ, ਹਰਿੰਦਰ ਸਿੰਘ (ਗੋਲਡੀ), ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਵਾਰਡ ਨੰਬਰ 2 ਵਿਚ ਪਹੁੰਚ ਗਏ ਅਤੇ ਉੱਥੇ ਝਗੜਾ ਸ਼ੁਰੂ ਕਰ ਦਿੱਤਾ | ਇਸ ਝਗੜੇ ਦੌਰਾਨ ਜਸਵਿੰਦਰ ਸਿੰਘ ਕੋਲ ਮਹਿੰਦਰਾ ਜੀਪ ਸੀ, ਜਿਸ ਨੇ ਜੀਪ ਸਟਾਰਟ ਕਰ ਕੇ ਮਹਿਲਾ ਅਤੇ ਨੌਜਵਾਨ ਦੇ ਉੱਪਰ ਚੜਾ ਦਿੱਤੀ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ | ਉਨ੍ਹਾਂ ਵਲੋਂ ਮਿ੍ਤਕਾਂ ਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲੇ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਅਮਰੀਕੀ ਕਰਮਚਾਰੀ ਖ਼ਤਰੇ ਵਿਚ, ਕਰਾਚੀ ਤੇ ਲਾਹੌਰ ਦੇ ਕੌਂਸਲੇਟ ਛੱਡਣ ਦਾ ਹੁਕਮ <br/> ਅਗਲੀ ਖ਼ਬਰ ਮੱਧ ਪੂਰਬ 'ਚ ਫਸੇ ਬਰਤਾਨਵੀ ਨਾਗਰਿਕਾਂ ਲਈ ਸਰਕਾਰ ਵੱਲੋਂ ਕੀਤਾ ਗਿਆ ਉਡਾਣਾਂ ਦਾ ਪ੍ਰਬੰਧ
Ad Position 24