02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੱਧ ਪੂਰਬ 'ਚ ਫਸੇ ਬਰਤਾਨਵੀ ਨਾਗਰਿਕਾਂ ਲਈ ਸਰਕਾਰ ਵੱਲੋਂ ਕੀਤਾ ਗਿਆ ਉਡਾਣਾਂ ਦਾ ਪ੍ਰਬੰਧ

Ad Position 21
No active advertisement
ਅਜੀਤ ਡੈਸਕ 06-03-2026
ਲੈਸਟਰ (ਇੰਗਲੈਂਡ), 5 ਮਾਰਚ (ਸੁਖਜਿੰਦਰ ਸਿੰਘ ਢੱਡੇ)-ਮੱਧ ਪੂਰਬ 'ਚ ਵਧਦੇ ਸੈਨਿਕ ਤਣਾਅ ਤੇ ਹਵਾਈ ਆਵਾਜਾਈ 'ਚ ਪੈਦਾ ਹੋਈ ਭਾਰੀ ਰੁਕਾਵਟ ਦੇ ਮੱਦੇਨਜ਼ਰ ਬਰਤਾਨੀਆ ਸਰਕਾਰ ਵੱਲੋਂ ਉਥੇ ਫਸੇ ਬਰਤਾਨਵੀ ਨਾਗਰਿਕਾਂ ਨੂੰ ਸੁਰੱਖਿਅਤ ਤÏਰ 'ਤੇ ਵਾਪਸ ਲਿਆਉਣ ਲਈ ਖ਼ਾਸ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੰਸਦ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਮਾਨ ਦੀ ਰਾਜਧਾਨੀ ਮਸਕਟ ਤੋਂ ਪਹਿਲੀ ਸਰਕਾਰੀ ਉਡਾਣ ਰਾਤ ਗਿਆਰਾਂ ਵਜੇ ਸਥਾਨਕ ਸਮੇਂ ਅਨੁਸਾਰ ਰਵਾਨਾ ਹੋਵੇਗੀ, ਜਦਕਿ ਆਉਣ ਵਾਲੇ ਦਿਨਾਂ 'ਚ ਹੋਰ 2 ਉਡਾਣਾਂ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਖੇਤਰ 'ਚ ਬਣੀ ਅਸਥਿਰ ਸਥਿਤੀ ਕਾਰਨ ਬਹੁਤ ਸਾਰੇ ਬਰਤਾਨਵੀ ਨਾਗਰਿਕ ਵਾਪਸ ਘਰ ਆਉਣ ਲਈ ਬੇਸਬਰ ਹਨ ਤੇ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ | ਸਰਕਾਰ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਪਹਿਲੀ ਉਡਾਣ 'ਚ ਕੁਝ ਬਰਤਾਨਵੀ ਨਾਗਰਿਕਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਸਾਥੀਆਂ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਵਾਰ ਹੋਣ ਲਈ ਸੱਦਾ ਦਿੱਤਾ ਗਿਆ ਹੈ | ਕਈ ਲੋਕ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰਾਂ ਤੋਂ ਓਮਾਨ ਪਹੁੰਚ ਰਹੇ ਹਨ ਤਾਂ ਜੋ ਉਹ ਉਥੋਂ ਚੱਲ ਰਹੀਆਂ ਖ਼ਾਸ ਉਡਾਣਾਂ ਰਾਹੀਂ ਬਰਤਾਨੀਆ ਵਾਪਸ ਆ ਸਕਣ | ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਗਿਣਤੀ ਉਪਲਬਧ ਸੀਟਾਂ ਨਾਲੋਂ ਕਾਫ਼ੀ ਵੱਧ ਹੈ, ਇਸ ਲਈ ਹੋਰ ਉਡਾਣਾਂ ਦੇ ਪ੍ਰਬੰਧ ਲਈ ਹਵਾਈ ਸੇਵਾਵਾਂ ਨਾਲ ਸੰਪਰਕ ਜਾਰੀ ਹੈ | ਦੱਸਿਆ ਜਾਂਦਾ ਹੈ ਕਿ ਅਮਰੀਕਾ, ਇਜ਼ਰਾਈਲ ਤੇ ਈਰਾਨ ਦਰਮਿਆਨ ਵਧਦੇ ਟਕਰਾਅ ਤੋਂ ਬਾਅਦ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਨੇ ਮੱਧ ਪੂਰਬ ਦੇ ਕਈ ਦੇਸ਼ਾਂ 'ਚ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਇਸ ਕਾਰਨ ਸਉਦੀ ਅਰਬ, ਈਰਾਨ, ਇਰਾਕ, ਕਤਰ, ਬਹਿਰੀਨ, ਕੁਵੈਤ, ਸੀਰੀਆ, ਸੰਯੁਕਤ ਅਰਬ ਅਮੀਰਾਤ ਤੇ ਇਜ਼ਰਈਲ ਸਮੇਤ ਕਈ ਦੇਸ਼ਾਂ ਦੇ ਹਵਾਈ ਖੇਤਰ 'ਚ ਉਡਾਣਾਂ ਅੰਸ਼ਕ ਜਾਂ ਪੂਰੀ ਤਰ੍ਹਾਂ ਰੋਕ ਦਿੱਤੀਆਂ ਗਈਆਂ ਹਨ | ਨਤੀਜੇ ਵਜੋਂ ਹਜ਼ਾਰਾਂ ਉਡਾਣਾਂ ਰੱਦ ਹੋ ਗਈਆਂ ਹਨ ਤੇ ਕਈ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਇਕ ਲੱਖ ਤੀਹ ਹਜ਼ਾਰ ਤੋਂ ਵੱਧ ਬਰਤਾਨਵੀ ਨਾਗਰਿਕ ਮੱਧ ਪੂਰਬ ਛੱਡਣ ਲਈ ਮਦਦ ਵਾਸਤੇ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ¢ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਚੱਲੀਆਂ ਵਪਾਰਕ ਉਡਾਣਾਂ ਰਾਹੀਂ ਇਕ ਹਜ਼ਾਰ ਤੋਂ ਵੱਧ ਲੋਕ ਪਹਿਲਾਂ ਹੀ ਬਰਤਾਨੀਆ ਪਹੁੰਚ ਚੁੱਕੇ ਹਨ | ਸਰਕਾਰ ਦਾ ਕਹਿਣਾ ਹੈ ਕਿ ਜਿੰਨਾ ਜਲਦੀ ਸੰਭਵ ਹੋ ਸਕੇ ਹੋਰ ਲੋਕਾਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਸਰਕਾਰ ਵੱਲੋਂ ਬਰਤਾਨਵੀ ਨਾਗਰਿਕਾਂ ਨੂੰ ਮੱਧ ਪੂਰਬ ਦੇ ਕੁਝ ਦੇਸ਼ਾਂ ਦੀ ਯਾਤਰਾ ਸਿਰਫ਼ ਬਹੁਤ ਜ਼ਰੂਰੀ ਹਾਲਾਤਾਂ 'ਚ ਹੀ ਕਰਨ ਦੀ ਸਲਾਹ ਦਿੱਤੀ ਗਈ ਹੈ | ਵਿਦੇਸ਼ ਮਾਮਲਿਆਂ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਹੜੇ ਨਾਗਰਿਕ ਇਸ ਸਮੇਂ ਖੇਤਰ 'ਚ ਮÏਜੂਦ ਹਨ ਉਹ ਆਪਣੀ ਜਾਣਕਾਰੀ ਸਰਕਾਰੀ ਪ੍ਰਬੰਧ ਨਾਲ ਦਰਜ ਕਰਵਾਉਣ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ | ਉਧਰ ਸਰਕਾਰ ਤੇ ਹਵਾਈ ਸੇਵਾਵਾਂ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਜਿਵੇਂ ਹੀ ਹਾਲਾਤਾਂ 'ਚ ਸੁਧਾਰ ਆਉਂਦਾ ਹੈ ਹੋਰ ਉਡਾਣਾਂ ਦੀ ਗਿਣਤੀ ਵਧਾਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ | ਸਰਕਾਰੀ ਸੂਤਰਾਂ ਅਨੁਸਾਰ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਤੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੇ ਕਦਮ ਚੁੱਕੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਲੜਾਈ ਦੌਰਾਨ ਮਹਿਲਾ ਤੇ ਨੌਜਵਾਨ 'ਤੇ ਗੱਡੀ ਚੜਾਈ, ਦੋਵਾਂ ਦੀ ਮੌਤ <br/> ਅਗਲੀ ਖ਼ਬਰ ਸ਼ਰਣ ਮੰਗਣ ਵਾਲਿਆਂ ਲਈ ਸਰਕਾਰੀ ਸਹਾਇਤਾ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ
Ad Position 24