08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਿਪਾਲ 'ਚ ਰਾਸ਼ਟਰੀ ਸੁਤੰਤਰ ਪਾਰਟੀ ਭਾਰੀ ਜਿੱਤ ਵੱਲ, ਬਾਲੇਂਦਰ ਸ਼ਾਹ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ <br/>

Ad Position 21
No active advertisement
ਅਜੀਤ ਡੈਸਕ 07-03-2026
ਕਾਠਮੰਡੂ, 6 ਮਾਰਚ (ਪੀ.ਟੀ.ਆਈ.)-ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ਦੀ ਨਵੀਂ ਬਣੀ ਰਾਸ਼ਟਰੀ ਸੁਤੰਤਰ ਪਾਰਟੀ (ਆਰ.ਐਸ.ਪੀ.) ਹਿੰਸਕ ਜ਼ੈਨ ਜੀ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨਿਪਾਲ ਦੀਆਂ ਪਹਿਲੀਆਂ ਆਮ ਚੋਣਾਂ 'ਚ ਭਾਰੀ ਜਿੱਤ ਵੱਲ ਵਧ ਰਹੀ ਹੈ | ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਕੁੱਲ 165 ਹਲਕਿਆਂ 'ਚੋਂ 161 ਤੋਂ ਉਪਲਬਧ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਆਰ.ਐਸ.ਪੀ. ਨੇ ਚਾਰ ਸੀਟਾਂ ਜਿੱਤੀਆਂ ਹਨ ਤੇ 110 ਹੋਰਾਂ 'ਚ ਅੱਗੇ ਹੈ | ਬਾਲੇਂਦਰ ਸ਼ਾਹ, ਜੋ ਹਾਲ ਹੀ ਤੱਕ ਕਾਠਮੰਡੂ ਦੇ ਮੇਅਰ ਸਨ, ਝਪਾ-5 ਹਲਕੇ 'ਚ ਚਾਰ ਵਾਰ ਦੇ ਪ੍ਰਧਾਨ ਮੰਤਰੀ ਤੇ ਸੀ.ਪੀ.ਐਨ.-ਯੂ.ਐਮ.ਐਲ. ਦੇ ਚੇਅਰਮੈਨ ਕੇ.ਪੀ. ਸ਼ਰਮਾ ਓਲੀ ਦੇ ਗੜ੍ਹ 'ਚ 10,000 ਤੋਂ ਵੱਧ ਵੋਟਾਂ ਨਾਲ ਅੱਗੇ ਹਨ | 'ਬਾਲੇਨ' ਦੇ ਨਾਂਅ ਨਾਲ ਮਸ਼ਹੂਰ 35 ਸਾਲਾ ਇੰਜੀਨੀਅਰ ਬਾਲੇਂਦਰ ਸ਼ਾਹ ਦੇ ਨਿਪਾਲ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਹੈ | ਨਿਪਾਲ 'ਚ ਪਿਛਲੇ 18 ਸਾਲਾਂ 'ਚ 14 ਸਰਕਾਰਾਂ ਰਹੀਆਂ ਹਨ | ਭਾਰਤ ਇਸ ਚੋਣ ਨੂੰ ਨੇੜਿਓਾ ਦੇਖ ਰਿਹਾ ਹੈ ਤੇ ਹਿਮਾਲੀਅਨ ਰਾਸ਼ਟਰ 'ਚ ਇਕ ਸਥਿਰ ਸਰਕਾਰ ਦੀ ਉਮੀਦ ਕਰਦਾ ਹੈ, ਜੋ ਦੋਵਾਂ ਧਿਰਾਂ ਵਿਚਕਾਰ ਵਿਕਾਸ ਭਾਈਵਾਲੀ ਨੂੰ ਅੱਗੇ ਵਧਾਏਗਾ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਿੱਲੀ 'ਚ ਕਿਹਾ ਕਿ ਅਸੀਂ ਨਿਪਾਲ ਦੀ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ ਤਾਂ ਜੋ ਸਾਡੇ ਦੋਵਾਂ ਦੇਸ਼ਾਂ ਤੇ ਲੋਕਾਂ ਵਿਚਕਾਰ ਆਪਸੀ ਲਾਭ ਲਈ ਮਜ਼ਬੂਤ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਵਿਖੇ ਅਯਾਤੁੱਲ੍ਹਾ ਅਲੀ ਖਮੇਨੇਈ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਈਰਾਨ ਦੇ ਦੂਤਘਰ ਪੁੱਜੇ ਕਾਂਗਰਸ ਆਗੂ ਸ... ਅਗਲੀ ਖ਼ਬਰ ਈਰਾਨ ਦੇ 'ਬਿਨਾਂ ਸ਼ਰਤ ਸਮਰਪਣ' ਤੋਂ ਬਿਨਾਂ ਉਸ ਨਾਲ ਕੋਈ ਗੱਲਬਾਤ ਨਹੀਂ-ਟਰੰਪ
Ad Position 24