03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਨੰਨਿਆ ਸ਼ਰਮਾ ਨੇ ਯੂ.ਪੀ.ਐਸ.ਸੀ. ਪ੍ਰੀਖਿਆ 'ਚੋਂ 13ਵਾਂ ਸਥਾਨ ਹਾਸਿਲ ਕੀਤਾ <br/>

Ad Position 21
No active advertisement
ਅਜੀਤ ਡੈਸਕ 08-03-2026

ਨਾਭਾ, 7 ਮਾਰਚ (ਕਰਮਜੀਤ ਸਿੰਘ)-ਅਨੰਨਿਆ ਸ਼ਰਮਾ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੀ ਪ੍ਰਤਿਸ਼ਠਿਤ ਪ੍ਰੀਖਿਆ 'ਚ ਦੇਸ ਭਰ 'ਚੋਂ 13ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ | ਅਨੰਨਿਆ ਸ਼ਰਮਾ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਇਹ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ | ਉਹ ਡਾ. ਡੀ.ਸੀ. ਸ਼ਰਮਾ ਦੀ ਪੁੱਤਰੀ ਹੈ, ਜੋ ਇਸ ਸਮੇਂ ਪੰਜਾਬ ਪਬਲਿਕ ਸਕੂਲ ਨਾਭਾ ਦੇ ਹੈੱਡਮਾਸਟਰ ਵਜੋਂ ਸੇਵਾ ਨਿਭਾ ਰਹੇ ਹਨ | ਅਨੰਨਿਆ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰਸਿੱਧ ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਹੈ | ਉਸ ਨੇ ਆਪਣੀ ਇਸ ਪ੍ਰਾਪਤੀ ਲਈ ਆਪਣੇ ਪਿਤਾ ਡਾ. ਡੀ.ਸੀ. ਸ਼ਰਮਾ, ਮਾਤਾ ਡਾ. ਅਨੀਤਾ ਸ਼ਰਮਾ, ਭਰਾ ਹਰਸ਼ਿਲ ਸ਼ਰਮਾ, ਅਧਿਆਪਕਾਂ ਅਤੇ ਮਾਰਗਦਰਸ਼ਕਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਅਸ਼ੀਰਵਾਦ ਸਕੀਮ ਤਹਿਤ 14.16 ਕਰੋੜ ਜਾਰੀ - ਡਾ. ਬਲਜੀਤ ਕੌਰ ਅਗਲੀ ਖ਼ਬਰ ਯੂ.ਪੀ.ਐੱਸ.ਸੀ. ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ ਇਕ-ਇਕ ਲੱਖ ਰੁਪਏ : ਧਾਮ...
Ad Position 24
No active advertisement