28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੂਬਾ ਸਰਕਾਰ ਦਾ ਬਜਟ ਅਸਲ ਹਕੀਕਤ ਤੋਂ ਦੂਰ : ਪ੍ਰੇਮ ਸਿੰਘ ਚੰਦੂਮਾਜਰਾ

Ad Position 21
No active advertisement
ਅਜੀਤ ਡੈਸਕ 09-03-2026

ਚੰਡੀਗੜ੍ਹ, 8 ਮਾਰਚ (ਪ੍ਰੋ. ਅਵਤਾਰ ਸਿੰਘ)-ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਆਪਣੀ ਅਸਲ ਹਕੀਕਤ ਤੋਂ ਕੋਹਾਂ ਦੂਰ ਹੈ ਤੇ ਇਹ ਨਿਰੇ ਝੂਠੇ ਦਾਅਵਿਆਂ ਦੀ ਗੱਠੜੀ ਹੈ | ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਬਣਿਆਂ ਚਾਰ ਸਾਲ ਬੀਤ ਜਾਣ ਤੋਂ ਬਾਅਦ ਹੁਣ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਭੱਤਾ ਦੇਣ ਦੀ ਗੱਲ ਯਾਦ ਆਉਣਾ ਵੋਟਰਾਂ ਨੂੰ ਭਰਮਾਉਣ ਵਾਲੀ ਸੌੜੀ ਰਾਜਨੀਤੀ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਸਮੇਂ 'ਤੇ ਪੂਰੇ ਕਰਨ ਦੀ ਬਜਾਏ ਹੁਣ ਚੋਣਾਂ ਨੇੜੇ ਆਉਣ 'ਤੇ ਐਲਾਨ ਕਰਨਾ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਔਰਤਾਂ ਲਈ ਪੈਨਸ਼ਨ ਸਰਕਾਰ ਦੀ ਲਿਫਾਫੇਬਾਜ਼ੀ-ਢੀਂਡਸਾ ਅਗਲੀ ਖ਼ਬਰ ਵਿਧਾਨ ਸਭਾ 'ਚ ਗੂੰਜਿਆ ਕੈਂਸਰ ਨਾਲ ਔਰਤਾਂ ਦੀਆਂ ਮੌਤਾਂ ਦਾ ਮਾਮਲਾ <br/>
Ad Position 24