ਪਟਨਾ, 8 ਮਾਰਚ (ਪੀ.ਟੀ.ਆਈ.)-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਬੇਟਾ ਨਿਸ਼ਾਂਤ ਕੁਮਾਰ ਐਤਵਾਰ ਨੂੰ ਜਨਤਾ ਦਲ (ਯੂ) ਵਿੱਚ ਸ਼ਾਮਲ ਹੋ ਗਿਆ ਅਤੇ ਕਿਹਾ ਕਿ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ | ਚਾਲੀ ਸਾਲਾਂ ਦੇ ਇੰਜੀਨੀਅਰਿੰਗ ਗ੍ਰੈਜੂਏਟ ਨਿਸ਼ਾਂਤ ਨੂੰ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ 'ਲਲਨ' ਅਤੇ ਜਨਤਾ ਦਲ (ਯੂ) ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਸਮੇਤ ਚੋਟੀ ਦੇ ਆਗੂਆਂ ਦੀ ਮÏਜੂਦਗੀ ਦੌਰਾਨ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ¢ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਨਿਸ਼ਾਂਤ ਨੇ ਕਿਹਾ, 'ਮੇਰੇ ਪਿਤਾ ਨੇ ਰਾਜ ਸਭਾ ਜਾਣ ਦਾ ਫੈਸਲਾ ਕੀਤਾ; ਇਹ ਉਨ੍ਹਾਂ ਦਾ ਨਿੱਜੀ ਫੈਸਲਾ ਸੀ¢ ਅਸੀਂ ਸਾਰੇ ਇਸਦਾ ਸਤਿਕਾਰ ਕਰਦੇ ਹਾਂ¢ ਅਸੀਂ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਕੰਮ ਕਰਦੇ ਰਹਾਂਗੇ¢ ਮੈਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗਾ¢' ਨਿਸ਼ਾਂਤ ਦਾ ਜਨਤਾ ਦਲ (ਯੂ) ਦਫ਼ਤਰ ਵਿੱਚ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ |
ਨਿਤਿਸ਼ ਦਾ ਬੇਟਾ ਨਿਸ਼ਾਂਤ ਜਨਤਾ ਦਲ (ਯੂ) 'ਚ ਸ਼ਾਮਿਲ <br/>
ਅਜੀਤ ਡੈਸਕ
09-03-2026