ਨਵੀਂ ਦਿੱਲੀ, 8 ਮਾਰਚ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁਰਾੜੀ ਦੇ ਡੀ.ਡੀ.ਏ. ਗਰਾਊਾਡ ਵਿਚ ਦਿੱਲੀ ਨੂੰ ਕੁਨੈਕਟੀਵਿਟੀ ਅਤੇ ਆਧੁਨਿਕ ਇਨਫ੍ਰਾਸਟ੍ਰਕਚਰ ਦੀ 33 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਪ੍ਰਾਜੈਕਟ ਦੀ ਸੌਗਾਤ ਦਿੱਤੀ ¢ ਮੋਦੀ ਨੇ ਇਸ ਦੌਰਾਨ ਦਿੱਲੀ ਮੈਟਰੋ ਦੇ ਫ਼ੇਜ਼-4 ਦੇ 2 ਨਵੇਂ ਕਾਰੀਡੋਰ ਦਾ ਉਦਘਾਟਨ ਅਤੇ ਫ਼ੇਜ਼-5ਏ ਦੇ 3 ਨਵੇਂ ਕਾਰੀਡੋਰ ਦੀ ਸ਼ੁਰੂਆਤ ਕੀਤੀ ¢ ਇਸ ਦੌਰਾਨ ਮੋਦੀ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਪਿਛਲੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਵਿਚ 'ਆਪਦਾ' ਸਰਕਾਰ ਨਾ ਹੁੰਦੀ ਤਾਂ ਮੈਟਰੋ ਫ਼ੇਜ਼-4 ਪਹਿਲਾਂ ਹੀ ਪੂਰਾ ਹੋ ਗਿਆ ਹੁੰਦਾ ¢ ਮੋਦੀ ਨੇ ਅੱਜ ਪਿੰਕ ਅਤੇ ਮਜੈਂਟਾ ਮੈਟਰੋ ਲਾਈਨ ਦੇ ਨਵੇਂ ਕਾਰੀਡੋਰ ਦਾ ਉਦਘਾਟਨ ਵੀ ਕੀਤਾ ¢ ਇਸ ਵਿਚ ਪਿੰਕ ਲਾਈਨ 'ਤੇ ਮਜਲਿਸ ਪਾਰਕ ਤੋਂ ਮੌਜਪੁਰ ਅਤੇ ਮਜੈਂਟਾ ਲਾਈਨ 'ਤੇ ਦੀਪਾਲੀ ਚੌਂਕ ਤੋਂ ਮਜਲਿਸ ਪਾਰਕ ਤਕ ਦਾ ਕਾਰੀਡੋਰ ਸ਼ਾਮਲ ਹੈ ¢ ਹੁਣ ਪਿੰਕ ਲਾਈਨ ਦੀ ਕੁਲ ਲੰਬਾਈ 71.56 ਕਿੱਲੋਮੀਟਰ ਹੋ ਗਈ ਹੈ ਅਤੇ ਰਾਜਧਾਨੀ ਵਿਚ ਪਹਿਲਾ ਰਿੰਗ ਮੈਟਰੋ ਨੈਟਵਰਕ ਸ਼ੁਰੂ ਹੋ ਗਿਆ ਹੈ ¢ ਮੋਦੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇੱਕ ਸਾਲ ਪਹਿਲਾਂ ਜਿਸ ਉਮੀਦ ਅਤੇ ਬਦਲਾਅ ਦੇ ਨਾਲ ਭਾਜਪਾ ਸਰਕਾਰ ਨੂੰ ਚੁਣਿਆ ਸੀ ,ਉਹ ਬਦਲਾਅ ਹੁਣ ਇਨ੍ਹਾਂ ਪਰਿਯੋਜਨਾਵਾਂ ਵਿਚ ਵੇਖਣ ਨੂੰ ਮਿਲ ਰਹੇ ਹਨ¢ ਕੌਮਾਂਤਰੀ ਮਹਿਲਾ ਦਿਹਾੜੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਦੇਸ਼ ਦੀ ਮਹਿਲਾ ਸ਼ਕਤੀ ਨੂੰ ਅਪੀਲ ਕਰਦੇ ਹਨ ਕਿ ਉਹ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਆਪਣਾ ਯੋਗਦਾਨ ਤੇ ਸਹਿਯੋਗ ਦਿੰਦੀਆਂ ਰਹਿਣ ¢ ਉਨ੍ਹਾਂ ਕਿਹਾ ਕਿ ਜਦੋਂ ਕੋਈ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਲ ਵੇਖਦਾ ਹੈ ਤਾਂ ਉਸ ਦੇ ਮਨ ਵਿਚ ਦਿੱਲੀ ਦੀ ਤਸਵੀਰ ਆਉਂਦੀ ਹੈ ¢ ਦੇਸ਼ ਦੀ ਰਾਜਧਾਨੀ ਦੇ ਰੂਪ ਵਿਚ ਦਿੱਲੀ ਜਿੰਨੀ ਆਧੁਨਿਕ ਤੇ ਸਹੂਲਤਾਂ ਵਾਲੀ ਹੋਵੇਗੀ, ਭਾਰਤ ਦਾ ਵਿਕਾਸ ਉਤਨੀ ਹੀ ਮਜ਼ਬੂਤੀ ਨਾਲ ਨਜ਼ਰ ਆਏਗਾ ¢ਮੋਦੀ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਸਿਰਫ਼ ਰਾਸ਼ਟਰਪਤੀ ਦਾ ਅਪਮਾਨ ਨਹੀਂ ਬਲਕਿ ਦੇਸ਼ ਦੇ ਸੰਵਿਧਾਨ ਦਾ ਅਪਮਾਨ ਹੈ ¢
ਪ੍ਰਧਾਨ ਮੰਤਰੀ ਵਲੋਂ ਦਿੱਲੀ ਨੂੰ 33500 ਕਰੋੜ ਦੇ ਪ੍ਰਾਜੈਕਟਾਂ ਦਾ ਤੋਹਫ਼ਾ <br/>
ਅਜੀਤ ਡੈਸਕ
09-03-2026