10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ 'ਚ ਸੜਕਾਂ 'ਤੇ ਪਏ ਟੋਇਆਂ ਨੇ ਲਈ 400 ਤੋਂ ਵੱਧ ਵਿਅਕਤੀਆਂ ਦੀ ਜਾਨ <br/>

Ad Position 21
No active advertisement
ਅਜੀਤ ਡੈਸਕ 10-03-2026
ਪਟਿਆਲਾ, 9 ਮਾਰਚ (ਮਨਦੀਪ ਸਿੰਘ ਖਰੌੜ)-ਜਿਵੇਂ-ਜਿਵੇਂ ਦੇਸ਼ ਤਰੱਕੀ ਕਰ ਰਿਹਾ ਹੈ ਤੇ ਪੰਜਾਬ 'ਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਪਰ ਇਨ੍ਹਾਂ ਸੜਕਾਂ ਦਾ ਮਿਆਰ ਕਿਸ ਪੱਧਰ ਦਾ ਹੈ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ | ਜਿਸ ਦਾ ਖ਼ਮਿਆਜ਼ਾ ਸੜਕਾਂ 'ਤੇ ਚੱਲਣ ਵਾਲੇ ਰਾਹਗੀਰਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈਂਦਾ ਹੈ | ਅੰਕੜਿਆਂ ਅਨੁਸਾਰ 2020 ਤੋਂ ਲੈ ਕੇ 2024 ਦੇ ਵਿਚਕਾਰ 414 ਵਿਅਕਤੀਆਂ ਦੀ ਪੰਜਾਬ ਦੀਆਂ ਸੜਕਾਂ 'ਚ ਪਏ ਟੋਇਆਂ-ਖੱਡਿਆਂ ਦੇ ਕਾਰਨ ਜਾਨ ਚਲੀ ਗਈ, ਜਦਕਿ ਉੱਤਰੀ ਭਾਰਤ 'ਚ ਇਹ ਅੰਕੜਾ 740 ਤੋਂ ਵਧ ਹੈ | ਪੂਰੇ ਦੇਸ਼ 'ਚ ਇਨ੍ਹਾਂ ਟੋਇਆਂ-ਖੱਡਿਆਂ ਕਾਰਨ 9 ਹਜ਼ਾਰ ਤੋਂ ਵਧ ਰਾਹਗੀਰਾਂ ਦੀ ਹਾਦਸਿਆਂ 'ਚ ਮੌਤ ਹੋਈ ਹੈ | ਸੂਬੇ 'ਚ ਸੜਕਾਂ ਬਣਾਉਣ ਸਮੇਂ ਰਹਿ ਗਈਆਂ ਖ਼ਾਮੀਆਂ ਨੂੰ ਇਹ ਹਾਦਸੇ ਉਜਾਗਰ ਕਰਦੇ ਹਨ ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਸੜਕਾਂ ਦੇ ਮਿਆਰ ਨੂੰ ਦਰੁਸਤ ਕੀਤਾ ਜਾਵੇਗਾ ਜਾਂ ਫਿਰ ਮਨੁੱਖੀ ਜਾਨਾਂ ਇਕ ਅੰਕੜੇ ਤਕ ਹੀ ਸੀਮਤ ਰਹਿ ਜਾਣਗੀਆਂ | ਸੜਕ ਨਿਰਮਾਣ ਮਾਹਿਰਾਂ ਦਾ ਕਹਿਣਾ ਹੈ ਕਿ ਸੜਕਾਂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਮਿਆਰ ਦਾ ਨਿਰੀਖਣ ਹੋਣਾ ਵੀ ਬਹੁਤ ਜ਼ਰੂਰੀ ਹੈ | ਇਸ ਸੰਬੰਧੀ ਭਾਵੇਂ ਕਿ ਸੜਕਾਂ 'ਤੇ ਪਏ ਟੋਇਆਂ ਸੰਬੰਧੀ ਸੰਬੰਧਿਤ ਵਿਭਾਗਾਂ ਨੂੰ ਲਗਭਗ ਪਤਾ ਹੀ ਹੁੰਦਾ ਹੈ ਪਰ ਫਿਰ ਵੀ ਇਨ੍ਹਾਂ ਟੋਇਆਂ-ਖੱਡਿਆਂ ਨੂੰ ਸਮੇਂ ਸਿਰ ਨਹੀਂ ਭਰਿਆ ਜਾਣਾ ਬਹੁਤ ਹੀ ਮੰਦਭਾਗਾ ਹੈ |
ਮੁੱਖ ਮੰਤਰੀ ਖ਼ੁਦ ਸੜਕਾਂ ਦੇ ਮਿਆਰ ਦਾ ਕਰ ਰਹੇ ਨੇ ਨਿਰੀਖਣ : ਸਿਹਤ ਮੰਤਰੀ ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਸੂਬੇ ਦੇ ਪਹਿਲੇ ਮੁੱਖ ਮੰਤਰੀ ਹਨ ਜਿਹੜੇ ਕਿ ਖ਼ੁਦ ਪਿੰਡਾਂ ਅਤੇ ਸ਼ਹਿਰਾਂ 'ਚ ਬਣ ਰਹੀਆਂ ਸੜਕਾਂ ਦੇ ਮਿਆਰ ਦਾ ਨਿਰੀਖਣ ਕਰ ਰਹੇ ਹਨ | ਇਸ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਨੂੰ ਵੀ ਸਮੇਂ-ਸਮੇਂ ਸਿਰ ਸੜਕਾਂ 'ਤੇ ਪਏ ਟੋਇਆਂ-ਖੱਡਿਆਂ ਨੂੰ ਮੁਰੰਮਤ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਦਾ ਪਿੰਡ ਆਦੀ ਵਿਖੇ ਕੀਤਾ ਅੰਤਿਮ ਸਸਕਾਰ ਅਗਲੀ ਖ਼ਬਰ ਖ਼ਵਾਜਾ ਆਸਿਫ਼ ਨੇ ਖੇਤਰੀ ਤਣਾਅ ਦੇ ਵਿਚਕਾਰ ਰੱਖਿਆ ਬਜਟ ਵਧਾਉਣ ਦੀ ਕੀਤੀ ਅਪੀਲ <br/>
Ad Position 24