ਚੰਡੀਗੜ੍ਹ, 11 ਮਾਰਚ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਇਕ ਆਈ.ਪੀ.ਐਸ., 18 ਪੀ.ਪੀ.ਐਸ. ਅਤੇ 8 ਡੀ.ਐਸ.ਪੀ. ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ | ਰਾਜ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਵਨੀਤ ਅਹਿਲਾਵਤ ਆਈ.ਪੀ.ਐਸ. ਨੂੰ ਐਸ.ਪੀ. ਜਾਂਚ ਜਲੰਧਰ ਦਿਹਾਤੀ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ ਪੀ.ਪੀ.ਐਸ. ਅਧਿਕਾਰੀਆਂ ਵਿਚ ਪਰਮਿੰਦਰ ਸਿੰਘ ਨੂੰ ਡੀ.ਸੀ.ਪੀ. ਹੈੱਡਕੁਆਟਰ ਜਲੰਧਰ, ਰਕੇਸ਼ ਕੁਮਾਰ ਯਾਦਵ ਨੂੰ ਏ.ਡੀ.ਸੀ.ਪੀ.-2 ਜਲੰਧਰ, ਹਰਿੰਦਰ ਸਿੰਘ ਨੂੰ ਐਸ.ਪੀ. ਜਾਂਚ ਕਪੂਰਥਲਾ, ਪ੍ਰਭਜੋਤ ਸਿੰਘ, ਰਜਿੰਦਰ ਕੁਮਾਰ, ਦੀਪ ਕਮਲ ਅਤੇ ਅਕਾਸ਼ਦੀਪ ਸਿੰਘ ਔਲਖ (ਚਾਰਾਂ ਨੂੰ ) ਐਸ.ਪੀ. ਖੁਫੀਆ ਵਿੰਗ ਪੰਜਾਬ, ਦੇਵ ਸਿੰਘ ਨੂੰ ਏ.ਡੀ.ਸੀ.ਪੀ. ਲੁਧਿਆਣਾ, ਕੰਵਲਪ੍ਰੀਤ ਸਿੰਘ ਨੂੰ ਏ.ਡੀ.ਸੀ.ਪੀ. ਉਦਯੋਗਿਕ ਸੁਰੱਖਿਆ, ਲੁਧਿਆਣਾ, ਗੁਰਪ੍ਰਤਾਪ ਸਿੰਘ ਸਹੋਤਾ ਨੂੰ ਐਸ.ਪੀ. ਸੁਰੱਖਿਆ ਅਤੇ ਟ੍ਰੈਫਿਕ ਤਰਨਤਾਰਨ, ਡਾ. ਮਨਪ੍ਰੀਤ ਸ਼ਿਨਹਮਰ ਨੂੰ ਐਸ.ਪੀ. ਜਾਂਚ, ਹੁਸ਼ਿਆਰਪੁਰ, ਡਾ. ਸੁਖਨਾਜ਼ ਸਿੰਘ ਨੂੰ ਐਸ.ਪੀ. ਏ.ਐਨ.ਟੀ.ਐਫ. ਪੰਜਾਬ, ਐਸ.ਏ.ਐਸ. ਨਗਰ, ਗਨੇਸ਼ ਕੁਮਾਰ ਨੂੰ ਸਹਾਇਕ ਕਮਾਂਡੈਂਟ 5ਵੀਂ ਆਈ.ਆਰ.ਬੀ. ਅੰਮਿ੍ਤਸਰ, ਬਲਜੀਤ ਸਿੰਘ ਨੂੰ ਐਸ.ਪੀ ਪੀ.ਬੀ.ਆਈ. ਤਰਨਤਾਰਨ, ਡਾ. ਰਮਨਦੀਪ ਸਿੰਘ ਨੂੰ ਐਸ.ਪੀ. ਪੀ.ਬੀ.ਆਈ. ਬਟਾਲਾ, ਡਾ. ਖੁਸ਼ਬੀਰ ਕੌਰ ਨੂੰ ਐਸ.ਪੀ. ਹੈੱਡਕੁਆਟਰ ਬਟਾਲਾ, ਡਾ. ਬਿਕਰਮਜੀਤ ਸਿੰਘ ਬਰਾੜ ਨੂੰ ਐਸ.ਪੀ. ਡੇਰਾਬੱਸੀ ਅਤੇ ਵਾਧੂ ਚਾਰਜ ਐਸ.ਪੀ.ਏ.ਜੀ.ਟੀ.ਐਫ. ਪੰਜਾਬ, ਐਸ.ਏ.ਐਸ. ਨਗਰ ਅਤੇ ਐਸ.ਪੀ. ਓਪਰੇਸ਼ਨ ਓ.ਐਫ.ਟੀ.ਈ.ਸੀ. ਪੰਜਾਬ ਅਤੇ ਡਾ. ਗੁਰਇਕਬਾਲ ਸਿੰਘ ਨੂੰ ਐਸ.ਪੀ. ਹੈੱਡਕੁਆਟਰ ਪਠਾਨਕੋਟ ਲਗਾਇਆ ਗਿਆ ਹੈ | ਇਸੇ ਤਰ੍ਹਾਂ ਪੰਜਾਬ ਦੇ ਡੀ.ਜੀ.ਪੀ. ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਦਲੇ ਗਏ ਡੀ.ਐਸ.ਪੀ. ਰੈਂਕ ਦੇ ਅਧਿਕਾਰੀਆਂ ਵਿਚ ਡਾ. ਲਵਪ੍ਰੀਤ ਸਿੰਘ ਅਤੇ ਡਾ. ਰਸ਼ਵਿੰਦਰ ਸਿੰਘ ਨੂੰ ਡੀ.ਐਸ.ਪੀ. ਖੁਫੀਆ ਵਿੰਗ ਪੰਜਾਬ, ਪਲਵਿੰਦਰ ਸਿੰਘ ਨੂੰ ਏ.ਸੀ.ਪੀ. ਸੁਰੱਖਿਆ ਅਤੇ ਲਾਇਸੈਂਸਿੰਗ, ਜਲੰਧਰ, ਵਿਜੇ ਕੰਵਰਪਾਲ ਸਿੰਘ ਨੂੰ ਏ.ਸੀ.ਪੀ ਪੀ.ਬੀ.ਆਈ. ਕ੍ਰਾਈਮ, ਵੂਮੈਨ ਐਂਡ ਚਿਲਡਰਨ, ਜਲੰਧਰ, ਹਰਪ੍ਰੀਤ ਸਿੰਘ, ਪ੍ਰੀਤਕੰਵਰ ਸਿੰਘ ਨੂੰ ਡੀ.ਐਸ.ਪੀ. ਏ.ਐਨ.ਟੀ.ਐਫ. ਪੰਜਾਬ, ਬਲਵਿੰਦਰ ਸਿੰਘ ਨੂੰ ਡੀ.ਐਸ.ਪੀ. 27ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਅਤੇ ਹਰੀਸ਼ ਕੁਮਾਰ ਨੂੰ ਡੀ.ਐਸ.ਪੀ. ਹੈਡਕੁਆਟਰ ਹੁਸ਼ਿਆਰਪੁਰ ਲਗਾਇਆ ਗਿਆ ਹੈ |