19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਤਰਲ ਕੁਦਰਤੀ ਗੈਸ ਦੀ ਕਿੱਲਤ, ਯੂਰੀਆ ਉਤਪਾਦਨ ਠੱਪ <br/>

Ad Position 21
No active advertisement
ਅਜੀਤ ਡੈਸਕ 12-03-2026
ਬਠਿੰਡਾ, 11 ਮਾਰਚ-ਅਮਰੀਕਾ-ਦੇਸ਼ ਅੰਦਰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰ ਦੀ ਵੱਡੀ ਕਿੱਲਤ ਖੜੀ ਹੋ ਗਈ ਹੈ, ਉੱਥੇ ਹੁਣ ਪੰਜਾਬ 'ਚ ਸਥਿਤ ਦੋ ਸਰਕਾਰੀ ਕੌਮੀ ਖਾਦ ਕਾਰਖਾਨੇ (ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ) ਬਠਿੰਡਾ ਅਤੇ ਨੰਗਲ ਵੀ ਉਕਤ ਤਣਾਅ ਦੀ ਮਾਰ ਹੇਠਾਂ ਆ ਗਏ ਹਨ, ਜਿਨ੍ਹਾਂ ਵਿਚ ਵਰਤੀ ਜਾਣ ਵਾਲੀ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਦੀ ਘਾਟ ਕਾਰਨ ਇਨ੍ਹਾਂ ਦੋਵੇਂ ਕਾਰਖਾਨਿਆਂ ਵਿਚ ਯੂਰੀਆ ਖਾਦ ਦਾ ਉੱਤਪਾਦਨ ਠੱਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਜੰਗ ਕਾਰਨ ਭਾਰਤ ਨੂੰ ਮਿਲਣ ਵਾਲੀ ਐਲ. ਐਨ. ਜੀ. ਸਪਲਾਈ ਪ੍ਰਭਾਵਿਤ ਹੋਣ ਕਰਕੇ ਗੈਸ ਅਥਾਰਟੀ ਆਫ਼ ਇੰਡੀਆ (ਗੇਲ) ਨੇ ਖਾਦ ਉਦਯੋਗ ਨੂੰ ਦਿੱਤੀ ਜਾਣ ਵਾਲੀ ਗੈਸ ਸਪਲਾਈ 10 ਤੋਂ ਵਧਾਕੇ ਲਗਭਗ 40 ਫ਼ੀਸਦੀ ਤੱਕ ਘਟਾ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਯੂਰੀਆ ਬਣਾਉਣ ਲਈ ਅਮੋਨੀਆ ਉਤਪਾਦਨ 'ਚ ਐਲ. ਐਨ. ਜੀ. ਸਭ ਤੋਂ ਮਹੱਤਵਪੂਰਨ ਕੱਚਾ ਮਾਲ ਹੈ, ਜਿਸ ਦੇ ਘੱਟ ਹੋਣ ਕਾਰਨ ਪਲਾਂਟਾਂ ਨੂੰ ਪੂਰੀ ਸਮਰਥਾ ਨਾਲ ਚਲਾਉਣਾ ਮੁਸ਼ਕਿਲ ਹੈ | ਇਹ ਦੋਵੇਂ ਕਾਰਖਾਨੇ ਰੋਜ਼ਾਨਾ 2600-2600 (5200) ਮੀਟਰਕ ਟਨ ਯੂਰੀਆ ਦਾ ਉੱਤਪਾਦਨ ਕਰਦੇ ਹਨ | ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਨੁਮਾਨ ਅਨੁਸਾਰ ਇਕੱਲੇ ਪੰਜਾਬ ਵਿਚ ਰੋਜ਼ਾਨਾ 3000 ਤੋਂ 5000 ਮੀਟਰਕ ਟਨ ਦਰਮਿਆਨ ਯੂਰੀਆ ਦੀ ਖਪਤ ਹੁੰਦੀ ਹੈ | ਜੇਕਰ ਇਨ੍ਹਾਂ ਦੋਵੇਂ ਕਾਰਖਾਨਿਆਂ ਵਿਚ ਲੰਬੇ ਸਮੇਂ ਤੱਕ ਯੂਰੀਆ ਦਾ ਉਤਪਾਦਨ ਇਸੇ ਤਰ੍ਹਾਂ ਠੱਪ ਰਿਹਾ ਤਾਂ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਯੂਰੀਆ ਦੀ ਵੱਡੀ ਕਿੱਲਤ ਖੜੀ ਹੋ ਸਕਦੀ ਹੈ | ਉਧਰ ਇਸ ਸਬੰਧੀ ਐਨ. ਐਫ. ਐਲ. ਬਠਿੰਡਾ ਦੇ ਮੁੱਖ ਜਨਰਲ ਮੈਨੇਜਰ ਟੀ. ਕੇ. ਬੱਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਐਲ. ਐਨ. ਜੀ. ਸਪਲਾਈ 'ਚ ਕੁਝ ਬਦਲਾਅ ਹੋਇਆ ਹੈ | ਉਨ੍ਹਾਂ ਤੋਂ ਯੂਰੀਆ ਦਾ ਉਤਪਾਦਨ ਬੰਦ ਹੋਣ ਬਾਰੇ ਜਾਣਨ 'ਤੇ ਉਨ੍ਹਾਂ ਨੇ ਸਥਿਤੀ ਸਪਸ਼ਟ ਕਰਨ ਦੀ ਬਜਾਏ ਸਿਰਫ਼ ਐਨਾ ਹੀ ਕਿਹਾ ਕਿ ਪਲਾਂਟ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਵਿਚ ਵੱਧ ਰਿਹਾ 'ਈ-ਵੇਪਿੰਗ' ਦਾ ਰੁਝਾਨ ਚਿੰਤਾ ਦਾ ਵਿਸ਼ਾ <br/> ਅਗਲੀ ਖ਼ਬਰ ਚੰਦਭਾਨ ਕਾਂਡ : ਸੁਪਰੀਮ ਕੋਰਟ ਵਲੋਂ ਸਾਰੇ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ <br/>
Ad Position 24