25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੰਜੀਰੀ ਦੀ ਸਪਲਾਈ ਦਾ ਕੰਮ ਬਲੈਕ ਲਿਸਟ ਕੀਤੀਆਂ ਨਿੱਜੀ ਕੰਪਨੀਆਂ ਨੂੰ ਦਿੱਤਾ ਗਿਆ-ਮਜੀਠੀਆ

Ad Position 21
No active advertisement
ਅਜੀਤ ਡੈਸਕ 13-03-2026

ਚੰਡੀਗੜ੍ਹ, 12 ਮਾਰਚ (ਪ੍ਰੋ. ਅਵਤਾਰ ਸਿੰਘ)–ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਹੈ ਕਿ ਆਂਗਣਵਾੜੀ ਕੇਂਦਰਾਂ ਰਾਹੀਂ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਸਪਲਾਈ ਕੀਤੀ ਜਾਣ ਵਾਲੀ ਪੰਜੀਰੀ ਦੀ ਖਰੀਦ ਵਿਚ ਵੱਡੇ ਪੱਧਰ 'ਤੇ ਬੇਨਿਯਮਤਾਵਾਂ ਹੋਈਆਂ ਹਨ ਤੇ ਲਗਭਗ 1000 ਤੋਂ 1500 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ | ਚੰਡੀਗੜ੍ਹ ਸਥਿਤ ਪਾਰਟੀ ਤੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 2022 ਤੋਂ ਇਹ ਸਾਰੀ ਪ੍ਰਕਿਰਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੀ ਨਿਗਰਾਨੀ ਹੇਠ ਚੱਲ ਰਹੀ ਹੈ ਅਤੇ ਰਾਸ਼ਨ ਖ਼ਾਸ ਤੌਰ 'ਤੇ ਪੰਜੀਰੀ ਦੀ ਸਪਲਾਈ ਦਾ ਕੰਮ ਬਲੈਕ ਲਿਸਟ ਕੀਤੀਆਂ ਨਿੱਜੀ ਕੰਪਨੀਆਂ ਨੂੰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਪੰਜੀਰੀ ਕੇਂਦਰ ਸਰਕਾਰ ਦੇ ਇੰਟੀਗ੍ਰੇਟਡ ਚਾਈਲਡ ਹੈਲਥਕੇਅਰ ਪ੍ਰੋਗਰਾਮ ਤਹਿਤ ਦੁੱਧ ਚੁੰਘਾਉਂਦੀਆਂ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਮੁਹੱਈਆ ਕਰਵਾਈ ਜਾਂਦੀ ਹੈ | ਮਜੀਠੀਆ ਨੇ ਦੱਸਿਆ ਕਿ ਪਹਿਲਾਂ ਇਹ ਪੰਜੀਰੀ ਵੇਰਕਾ ਦੇ ਪੰਜ ਪਲਾਂਟਾਂ 'ਚ ਤਿਆਰ ਹੁੰਦੀ ਸੀ, ਪਰ ਮੌਜੂਦਾ ਸਰਕਾਰ ਨੇ ਉਹ ਪਲਾਂਟ ਬੰਦ ਕਰਵਾ ਦਿੱਤੇ | ਬਾਅਦ ਵਿਚ ਖੁਰਾਕ ਦੇ ਪੈਕੇਟ ਸਪਲਾਈ ਕਰਨ ਦੀ ਜ਼ਿੰਮੇਵਾਰੀ ਮਾਰਕਫੈਡ ਨੂੰ ਦਿੱਤੀ ਗਈ ਅਤੇ ਮਾਰਕਫੈਡ ਨੇ ਟੈਂਡਰ ਚਾਰ ਨਿੱਜੀ ਕੰਪਨੀਆਂ ਨੂੰ ਜਾਰੀ ਕਰ ਦਿੱਤੇ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਸਵੀਟਸ, ਇੰਟਰਲਿੰਕ ਫੂਡਜ਼, ਪ੍ਰਕਾਸ਼ ਮਸਾਲਾ ਅਤੇ ਐਮ.ਪੀ. ਐਗਰੋਟੋਨਿਕਸ ਵਰਗੀਆਂ ਕੰਪਨੀਆਂ ਘਟੀਆ ਮਿਆਰ ਦੀ ਪੰਜੀਰੀ ਤਿਆਰ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਵਿਭਾਗ ਦੇ ਇਕ ਸੀ.ਡੀ.ਪੀ.ਓ. ਸਮੇਤ ਕੁਝ ਕਰਮਚਾਰੀਆਂ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ, ਪਰ ਜਦੋਂ ਉਸ ਅਧਿਕਾਰੀ ਨੇ ਮਾਮਲੇ ਦਾ ਖੁਲਾਸਾ ਕਰਨ ਦੀ ਗੱਲ ਕੀਤੀ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ | ਮਜੀਠੀਆ ਨੇ ਕਿਹਾ ਕਿ ਮਿਲਕਫੈਡ ਦੇ ਤਤਕਾਲੀ ਚੇਅਰਪਰਸਨ ਨਰੇਂਦਰ ਸ਼ੇਰਗਿੱਲ ਨੂੰ ਵੀ ਉਸ ਵੇਲੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਜਦੋਂ ਉਨ੍ਹਾਂ ਦੱਸਿਆ ਕਿ ਵੇਰਕਾ ਦੇ ਪਲਾਂਟ ਬੰਦ ਕਰ ਦਿੱਤੇ ਗਏ ਹਨ ਤੇ ਹੁਣ ਨਿੱਜੀ ਕੰਪਨੀਆਂ ਵਲੋਂ ਘਟੀਆ ਮਿਆਰ ਦਾ ਸਮਾਨ ਸਪਲਾਈ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਸੀ.ਬੀ.ਆਈ. ਜਾਂਚ ਲਾਜ਼ਮੀ ਹੈ ਤਾਂ ਜੋ ਘੁਟਾਲੇ 'ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਬੇਨਕਾਬ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਮੋਗਾ ਵਿਖੇ ਹੋਈ ਅਗਲੀ ਖ਼ਬਰ ਵਿਰੋਧੀ ਧਿਰ ਦੀ ਵਾਕਆਊਟ ਰਾਜਨੀਤੀ ਸੱਤਾ ਧਿਰ ਨੂੰ ਪਹੁੰਚਾ ਰਹੀ ਫ਼ਾਇਦਾ-ਜਾਖੜ
Ad Position 24