20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਮਰੀਕੀ ਰਿਪੋਰਟ 'ਚ ਪਾਕਿ ਨੂੰ ਦੱਸਿਆ ਗਿਆ ਅੱਤਵਾਦੀਆਂ ਦਾ ਗੜ੍ਹ, ਭਾਰਤ ਦੇ ਦੁਸ਼ਮਣ ਉੱਥੇ ਸੁਰੱਖਿਅਤ

Ad Position 21
No active advertisement
ਅਜੀਤ ਡੈਸਕ 29-03-2026

ਪਾਕਿ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰਨ 'ਚ ਰਿਹਾ ਅਸਫਲ-ਰਿਪੋਰਟ
ਅੰਮਿ੍ਤਸਰ, 28 ਮਾਰਚ (ਸੁਰਿੰਦਰ ਕੋਛੜ)-ਅਮਰੀਕੀ ਕਾਂਗਰਸ ਰਿਸਰਚ ਸਰਵਿਸ (ਸੀ. ਆਰ. ਐੱਸ.) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਭਾਰਤ ਵਿਰੁੱਧ ਕੰਮ ਕਰਨ ਵਾਲੇ ਅੱਤਵਾਦੀ ਸਮੂਹਾਂ ਦਾ ਗੜ੍ਹ ਬਣਿਆ ਹੋਇਆ ਹੈ | ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਜੰਮੂ-ਕਸ਼ਮੀਰ ਅਤੇ ਭਾਰਤ 'ਤੇ ਕੇਂਦਿ੍ਤ ਕਈ ਪ੍ਰਮੁੱਖ ਅੱਤਵਾਦੀ ਸੰਗਠਨ ਪਾਕਿ 'ਚ ਸਰਗਰਮ ਹਨ | ਰਿਪੋਰਟ 'ਚ ਖ਼ੁਲਾਸਾ ਕੀਤਾ ਗਿਆ ਹੈ ਕਿ ਭਾਰਤ ਅਤੇ ਖ਼ਾਸ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਸੰਗਠਨ ਪਾਕਿਸਤਾਨੀ ਧਰਤੀ ਤੋਂ ਬਿਨਾਂ ਕਿਸੇ ਰੋਕ-ਟੋਕ ਦੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੇ ਹੋਏ ਹਨ | ਸੀ. ਆਰ. ਐੱਸ. ਦੀ 'ਇਨ ਫੋਕਸ' ਰਿਪੋਰਟ 'ਚ ਪਾਕਿ ਵਿਚਲੇ 15 ਅੱਤਵਾਦੀ ਸੰਗਠਨਾਂ ਦਾ ਵੇਰਵਾ ਦਿੱਤਾ ਗਿਆ ਹੈ | ਇਨ੍ਹਾਂ 'ਚੋਂ ਬਹੁਤ ਸਾਰੇ ਸਮੂਹਾਂ ਨੂੰ ਅਮਰੀਕਾ ਦੁਆਰਾ ਵਿਦੇਸ਼ੀ ਅੱਤਵਾਦੀ ਸੰਗਠਨ (ਐੱਫ. ਟੀ. ਓ.) ਵਜੋਂ ਨਾਮਜ਼ਦ ਕੀਤਾ ਗਿਆ ਹੈ | ਇਨ੍ਹਾਂ ਅੱਤਵਾਦੀ ਸੰਗਠਨਾਂ 'ਚ ਮੁੱਖ ਤੌਰ 'ਤੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਰਕਤ-ਉਲ-ਜੇਹਾਦ ਇਸਲਾਮੀ, ਹਰਕਤ ਉਲ-ਮੁਜ਼ਾਹਦੀਨ ਅਤੇ ਹਿਜ਼ਬੁਲ ਮੁਜ਼ਾਹਦੀਨ ਸ਼ਾਮਿਲ ਹਨ | ਰਿਪੋਰਟ 'ਚ ਮੁੱਖ ਅੱਤਵਾਦੀ ਸੰਗਠਨਾਂ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਲਸ਼ਕਰ-ਏ-ਤੋਇਬਾ 1980 ਦੇ ਦਹਾਕੇ ਦੇ ਅਖੀਰ 'ਚ ਬਣਾਇਆ ਗਿਆ | ਇਸ ਦੇ ਮੁੱਖ ਸੈਂਟਰ ਲਹਿੰਦੇ ਪੰਜਾਬ ਦੇ ਮੁਰੀਦਕੇ ਸ਼ਹਿਰ ਅਤੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਸਥਿਤ ਹਨ | ਇਸ ਸਮੂਹ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਇਸ ਦਾ ਨਾਮ ਬਦਲ ਕੇ ਜਮਾਤ-ਉਦ-ਦਾਵਾ ਰੱਖ ਦਿੱਤਾ ਗਿਆ ਹੈ | ਇਸ ਸੰਗਠਨ ਨੇ ਸਾਲ 2008 ਦੇ ਮੁੰਬਈ ਹਮਲਿਆਂ ਸਮੇਤ ਕਈ ਹੋਰ ਵੱਡੇ ਹਮਲਿਆਂ ਦੀ ਸਾਜ਼ਿਸ਼ ਰਚੀ ਸੀ | ਜਦਕਿ ਮਸੂਦ ਅਜ਼ਹਰ ਦੁਆਰਾ ਸਥਾਪਿਤ ਜੈਸ਼-ਏ-ਮੁਹੰਮਦ ਨੂੰ ਸਾਲ 2001 'ਚ ਅੱਤਵਾਦੀ ਸੰਗਠਨ ਐਲਾਨਿਆ ਗਿਆ | ਰਿਪੋਰਟ ਦੇ ਅਨੁਸਾਰ ਜੈਸ਼ ਦੇ ਭਾਰਤ, ਅਫ਼ਗਾਨਿਸਤਾਨ ਅਤੇ ਪਾਕਿ 'ਚ ਲਗਭਗ 500 ਹਥਿਆਰਬੰਦ ਅੱਤਵਾਦੀ ਸਰਗਰਮ ਹਨ | ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਸਾਲ 1989 'ਚ ਬਣਿਆ ਲਗਭਗ 1,500 ਅੱਤਵਾਦੀ ਹਨ | ਰਿਪੋਰਟ 'ਚ ਸਪਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਪਾਕਿ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰਨ 'ਚ ਅਸਫਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ ਮਿ੍ਤਕ ਦੇਹ ਪੰਜ ਤੱਤਾਂ 'ਚ ਵਿਲੀਨ ਅਗਲੀ ਖ਼ਬਰ ਪਾਕਿ ਵਲੋਂ ਵਿਚੋਲਗੀ ਦੀਆਂ ਕੋਸ਼ਿਸ਼ਾਂ ਤੇਜ਼ <br/>
Ad Position 24