05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰਾਜਨਾਥ ਸਿੰਘ ਵਲੋਂ ਪੱਛਮੀ ਏਸ਼ੀਆ ਸੰਕਟ ਲਈ ਗਠਿਤ ਗੈਰ-ਰਸਮੀ ਮੰਤਰੀ ਸਮੂਹ ਨਾਲ ਪਹਿਲੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਨਵੀਂ ਦਿੱਲੀ, 28 ਮਾਰਚ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਏਸ਼ੀਆ 'ਚ ਉੱਭਰ ਰਹੇ ਸੰਕਟ ਨਾਲ ਨਿਪਟਣ ਲਈ ਦਰਮਿਆਨੀ ਤੋਂ ਲੰਬੀ ਮਿਆਦ ਦੀ ਤਿਆਰੀ ਅਤੇ ਇਕ ਤੇਜ਼ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਰਾਜਨਾਥ ਸਿੰਘ ਨੇ ਪੱਛਮੀ ਏਸ਼ੀਆ 'ਚ ਸਥਿਤੀ ਦੀ ਨਿਗਰਾਨੀ ਲਈ ਗਠਿਤ ਗੈਰ-ਰਸਮੀ ਮੰਤਰੀ ਸਮੂਹ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ | ਮੀਟਿੰਗ 'ਚ ਪੱਛਮੀ ਏਸ਼ੀਆ 'ਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਊਰਜਾ ਸਪਲਾਈ, ਜ਼ਰੂਰੀ ਵਸਤੂਆਂ ਦੀ ਘਰੇਲੂ ਉਪਲਬਧਤਾ, ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਲਚਕਤਾ ਅਤੇ ਭਾਰਤ ਦੀ ਸਪਲਾਈ ਚੇਨ ਦੀ ਮਜ਼ਬੂਤੀ ਦੇ ਜੋਖਮਾਂ ਦੀ ਸਮੀਖਿਆ ਕੀਤੀ ਗਈ | ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਸਕੱਤਰਾਂ ਦੇ ਸੱਤ ਅਧਿਕਾਰ ਪ੍ਰਾਪਤ ਸਮੂਹਾਂ ਵਲੋਂ ਮੀਟਿੰਗ 'ਚ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ 'ਚ ਪਛਾਣੇ ਗਏ ਮੁੱਖ ਖੇਤਰੀ ਮੁੱਦਿਆਂ ਅਤੇ ਸਥਿਤੀ ਦੇ ਪ੍ਰਬੰਧਨ ਲਈ ਪਹਿਲਾਂ ਤੋਂ ਰੱਖੇ ਗਏ ਨੀਤੀਗਤ ਉਪਾਵਾਂ ਦੀ ਰੂਪਰੇਖਾ ਦਿੱਤੀ ਗਈ | ਇਸ ਦੌਰਾਨ ਮੰਤਰੀ ਸਮੂਹ ਨੇ ਭਾਰਤ 'ਚ ਵਿਕਸਤ ਹੋ ਰਹੀ ਸਥਿਤੀ ਅਤੇ ਇਸ ਦੇ ਵੱਖ-ਵੱਖ ਖੇਤਰਾਂ 'ਤੇ ਪ੍ਰਭਾਵ ਦਾ ਸੰਪੂਰਨ ਜਾਇਜ਼ਾ ਲਿਆ | ਮੀਟਿੰਗ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ, ਤੇਲ ਮੰਤਰੀ ਹਰਦੀਪ ਸਿੰਘ ਪੁਰੀ, ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਰਸਾਇਣ ਤੇ ਖਾਦ ਮੰਤਰੀ ਜੇ.ਪੀ. ਨੱਢਾ, ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ, ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਾਰਾਪੂ ਰਾਮਮੋਹਨ ਨਾਇਡੂ ਅਤੇ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਤਸਕਰੀ ਮਾਮਲਿਆਂ 'ਚ ਕਿਹੜੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ <br/> ਅਗਲੀ ਖ਼ਬਰ ਮੱਛੀ ਪਾਲਣ ਸਬਸਿਡੀ ਸਮਝੌਤੇ 'ਤੇ ਖਰੜਾ ਪ੍ਰਸਤਾਵ ਨੂੰ ਅਪਨਾਉਣ ਲਈ ਭਾਰਤ ਨੇ ਆਪਣਾ ਸਮਰਥਨ ਵਧਾਇਆ-ਗੋਇਲ
Ad Position 24