ਸੂਤੀ/ਸਾਗਰਦੀਘੀ (ਪੱਛਮੀ ਬੰਗਾਲ), 2 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਮਾਲਦਾ ਵਿਚ ਨਿਆਂਇਕ ਅਧਿਕਾਰੀਆਂ ਦੀ ਘੇਰਾਬੰਦੀ ਨੂੰ ਲੈ ਕੇ ਭਾਜਪਾ ਅਤੇ ਚੋਣ ਕਮਿਸ਼ਨ 'ਤੇ ਆਪਣੇ ਹਮਲੇ ਨੂੰ ਤੇਜ਼ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਅਤੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਸ਼ਾਸਨ ਲਈ ਰਾਹ ਪੱਧਰਾ ਕਰਨ ਲਈ 'ਸਾਜ਼ਿਸ਼ ਦਾ ਬਲੂਪਿ੍ੰਟ' ਲਿਖਣ ਦਾ ਦੋਸ਼ ਲਗਾਇਆ¢ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਸਾਗਰਦੀਘੀ ਅਤੇ ਸੂਤੀ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਸੰਜਮ ਬਣਾਈ ਰੱਖਿਆ, ਆਪਣੇ ਹਮਲੇ ਨੂੰ ਤੇਜ਼ ਕਰਦੇ ਹੋਏ, ਲੋਕਾਂ ਨੂੰ ਦੰਗਿਆਂ ਦੇ 'ਭਾਜਪਾ ਦੇ ਜਾਲ' ਵਿੱਚ ਨਾ ਫਸਣ ਦੀ ਅਪੀਲ ਕੀਤੀ¢ ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਨਿਆਂਇਕ ਅਧਿਕਾਰੀਆਂ ਦੀ 'ਰੱਖਿਆ ਕਰਨ ਵਿੱਚ ਅਸਫਲ' ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਪ੍ਰਸ਼ਾਸਨਿਕ ਸ਼ਕਤੀਆਂ ਖੋਹੇ ਜਾਣ ਦੇ ਬਾਵਜੂਦ ਉਹ ਅਜੇ ਵੀ ਰਾਜਨੀਤਿਕ ਤÏਰ 'ਤੇ ਲੜ ਰਹੇ ਹਨ¢ ਉਨ੍ਹਾਂ ਨੇ ਕਿਹਾ ਕਿ ਮੇਰੀਆਂ ਸ਼ਕਤੀਆਂ ਖੋਹ ਲਈਆਂ ਗਈਆਂ ਹਨ ਅਤੇ ਬੰਗਾਲ ਨੂੰ ਬਦਨਾਮ ਕੀਤਾ ਗਿਆ ਹੈ¢ ਪ੍ਰਸ਼ਾਸਨ 'ਚੋਂ ਕਿਸੇ ਨੇ ਵੀ ਮੈਨੂੰ ਮਾਲਦਾ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ¢ ਉਹ ਵੋਟਰ ਸੂਚੀਆਂ ਤੋਂ ਨਾਂਅ ਹਟਾਉਣ ਲਈ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਅਭਿਆਸ ਵਿਚ ਲੱਗੇ ਸੱਤ ਨਿਆਂਇਕ ਅਧਿਕਾਰੀਆਂ ਦੀ ਘੇਰਾਬੰਦੀ ਦਾ ਹਵਾਲਾ ਦੇ ਰਹੇ ਸਨ | ਸੁਪਰੀਮ ਕੋਰਟ ਦਾ ਸਮਰਥਨ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਹੀ ਗੱਲ ਕਹੀ ਹੈ | ਘਟਨਾ ਦੀ ਨਿੰਦਾ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਕਿਸੇ ਨੂੰ ਵੀ ਜੱਜਾਂ ਜਾਂ ਨਿਆਂਇਕ ਅਧਿਕਾਰੀਆਂ ਨੂੰ ਨਹੀਂ ਛੂਹਣਾ ਚਾਹੀਦਾ ਅਤੇ ਦੋਸ਼ ਲਗਾਇਆ ਕਿ ਮਾਲਦਾ ਘਟਨਾ ਨੂੰ ਪੂਰੇ ਬੰਗਾਲ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ¢ ਸੂਤੀ ਰੈਲੀ ਵਿੱਚ, ਬੈਨਰਜੀ ਨੇ ਕਿਹਾ ਕਿ ਭਾਜਪਾ ਨੇ ਕਈ ਯੋਜਨਾਵਾਂ ਬਣਾਈਆਂ ਹਨ ਅਤੇ ਭਾਰਤ ਸਰਕਾਰ ਇਸਦੇ ਸਹਿਯੋਗੀ ਵਜੋਂ ਕੰਮ ਕਰ ਰਹੀ ਹੈ |
ਭਾਜਪਾ ਰਾਸ਼ਟਰਪਤੀ ਸ਼ਾਸਨ ਲਗਾਉਣ ਲਈ ਅਸ਼ਾਂਤੀ ਦੀ 'ਸਾਜਿਸ਼' ਕਰ ਰਹੀ ਹੈ- ਮਮਤਾ <br/>
ਅਜੀਤ ਡੈਸਕ
03-04-2026