06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਿੱਲੀ ਦੰਗਾ ਮਾਮਲੇ 'ਚ ਤਾਹਿਰ ਹੁਸੈਨ ਦੇ ਭਰਾ ਸਮੇਤ 9 ਬਰੀ

Ad Position 21
No active advertisement
ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਸਾਲ 2020 ਦੇ ਉਤਰ-ਪੂਰਬੀ ਦਿੱਲੀ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿਚ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ¢ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੇ ਭਰਾ ਸ਼ਾਹ ਆਲਮ ਸਮੇਤ 9 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ¢ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਦੰਗਾ, ਨੁਕਸਾਨ ਪਹੁੰਚਾਉਣ ਅਤੇ ਹੋਰਨਾ ਅਪਰਾਧਾਂ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ¢ ਇਸ ਦੌਰਾਨ ਅਦਾਲਤ ਨੇ ਸ਼ਾਹ ਆਲਮ, ਰਾਸ਼ਿਦ ਸੈਫੀ, ਮੁਹੰਮਦ ਸ਼ਾਦਾਬ, ਹਬੀਬ, ਇਰਫਾਨ, ਸੁਹੈਲ, ਸਲੀਮ ਉਰਫ ਆਸ਼ੂ, ਇਰਸ਼ਾਦ ਅਤੇ ਅਜਹਰ ਉਰਫ ਸੋਨੂੰ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ¢ ਇਹ ਮਾਮਲਾ ਸਾਲ 2020 ਵਿਚ ਦਿਆਲਪੁਰ ਪੁਲਿਸ ਸਟੇਸ਼ਨ ਵਿਚ ਦਰਜ ਇੱਕ ਐੱਫ.ਆਈ.ਆਰ. ਨਾਲ ਜੁੜਿਆ ਹੈ¢ ਇਸ ਐੱਫ.ਆਈ.ਆਰ. ਵਿਚ ਕਈ ਸ਼ਿਕਾਇਤਾਂ ਸ਼ਾਮਲ ਸਨ¢ ਅਦਾਲਤ ਨੇ ਪਾਇਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਪੂਰਾ ਮਾਮਲਾ ਤਿੰਨ ਗਵਾਹ ਨਰੇਸ਼, ਕਾਂਸਟੇਬਲ ਗਿਆਨ ਅਤੇ ਹੈੱਡ ਕਾਂਸਟੇਬਲ ਸੁਨੀਲ ਦੀ ਗਵਾਹੀ 'ਤੇ ਟਿਕਿਆ ਹੋਇਆ ਹੈ¢ ਗਵਾਹਾਂ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਦੇ ਹੋਏ ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਣ ਦੇ ਲਈ ਇਨ੍ਹਾਂ ਗਵਾਹਾਂ ਦੀ ਗਵਾਹੀ 'ਤੇ ਭਰੋਸਾ ਕਰਨਾ ਸੁਰੱਖਿਅਤ ਨਹੀਂ ਹੋਏਗਾ |

Ad Position 22
No active advertisement
ਪਿਛਲੀ ਖ਼ਬਰ ਸ਼ਿਮਲਾ ਵਿਖੇ ਪੈ ਰਹੇ ਮੀਂਹ ਦੌਰਾਨ ਛਤਰੀਆਂ ਲੈ ਕੇ ਜਾਂਦੇ ਲੋਕ | ਅਗਲੀ ਖ਼ਬਰ ਪਾਕਿਸਤਾਨੀ ਹੈਂਡਲਰਾਂ ਨਾਲ ਸਬੰਧ ਰੱਖਣ ਵਾਲੇ ਅੱਤਵਾਦੀ ਮਾਡਿਊਲ ਦੇ ਚਾਰ ਮੈਂਬਰ ਗਿ੍ਫ਼ਤਾਰ
Ad Position 24
No active advertisement