28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗ੍ਰਨੇਡ ਹਮਲਿਆਂ ਰਾਹੀਂ ਪਛਾਣ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਮਾਜ ਵਿਰੋਧੀ ਤੱਤ <br/>

Ad Position 21
No active advertisement
ਅਜੀਤ ਡੈਸਕ 06-04-2026

ਕਪਿਲ ਵਧਵਾ
ਐੱਸ. ਏ. ਐੱਸ. ਨਗਰ, 5 ਅਪ੍ਰੈਲ-ਪੰਜਾਬ 'ਚ ਪਿਛਲੇ ਕੁਝ ਸਾਲਾਂ ਦੌਰਾਨ ਗ੍ਰਨੇਡ ਹਮਲਿਆਂ ਅਤੇ ਵਿਸਫੋਟਕ ਵਾਰਦਾਤਾਂ ਰਾਹੀਂ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਮਾਜ ਵਿਰੋਧੀ ਤੱਤਾਂ ਜਿਵੇਂ ਕਿ ਖਾਲਿਸਤਾਨ ਸਮਰਥਕ ਗਰੁੱਪ, ਆਈ. ਐਸ. ਆਈ. ਨਾਲ ਜੁੜੇ ਨੈਟਵਰਕ ਤੇ ਗੈਂਗਸਟਰ ਗਰੋਹ ਸੂਬੇ ਦੀ ਅਮਨ-ਸ਼ਾਂਤੀ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ | ਜਾਣਕਾਰੀ ਅਨੁਸਾਰ ਪਿਛਲੇ ਕਰੀਬ ਦੋ ਸਾਲਾਂ ਦੌਰਾਨ ਸੂਬੇ ਵਿਚ ਲਗਭਗ 22 ਗ੍ਰਨੇਡ ਹਮਲੇ ਜਾਂ ਹਮਲਿਆਂ ਦੀਆਂ ਕੋਸ਼ਿਸ਼ਾਂ ਦਰਜ ਕੀਤੀਆਂ ਗਈਆਂ ਹਨ | ਇਹ ਵਾਰਦਾਤਾਂ ਜ਼ਿਆਦਾਤਰ ਅਜਿਹੇ ਨਿਸ਼ਾਨਿਆਂ 'ਤੇ ਕੀਤੀਆਂ ਗਈਆਂ, ਜਿਨ੍ਹਾਂ ਨਾਲ ਜਨਤਾ ਵਿਚ ਦਹਿਸ਼ਤ ਪੈਦਾ ਹੋਵੇ ਤੇ ਰਾਸ਼ਟਰੀ ਪੱਧਰ 'ਤੇ ਚਰਚਾ ਬਣੇ | ਮੁੱਖ ਉਦਹਾਰਣਾਂ 'ਤੇ ਨਜ਼ਰ ਮਾਰੀਏ ਤਾਂ ਤਰਨ ਤਾਰਨ ਜ਼ਿਲ੍ਹੇ ਵਿਚ ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ ਕਰਕੇ ਹਮਲਾਵਰਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੱਤੀ | ਅੰਮਿ੍ਤਸਰ ਵਿਖੇ ਇਕ ਮੰਦਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰਨੇਡ ਸੁੱਟਿਆ ਗਿਆ, ਜਿਸ ਨਾਲ ਧਾਰਮਿਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸੇ ਤਰ੍ਹਾਂ ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿਚ ਪੁਲਿਸ ਚੌਕੀਆਂ ਅਤੇ ਸੰਵੇਦਨਸ਼ੀਲ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ | ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ 'ਤੇ ਕੀਤੇ ਗਏ ਗ੍ਰਨੇਡ ਹਮਲੇ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵਲੋਂ ਕਰੀਬ 2 ਕਿੱਲੋਂ ਆਰ. ਡੀ. ਐਕਸ. ਬਰਾਮਦ ਕੀਤਾ ਗਿਆ ਸੀ | ਪੰਜਾਬ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਫਰਵਰੀ ਮਹੀਨੇ ਦੇ ਅੰਤ ਵਿਚ 2.5 ਕਿੱਲੋ ਆਰ. ਡੀ. ਐਕਸ. ਬਰਾਮਦ ਕੀਤਾ ਗਿਆ ਸੀ, ਜਿਸ ਨਾਲ ਐਸ. ਬੀ. ਐਸ. ਨਗਰ ਦੀ ਇਕ ਅਜਿਹੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਜਿਸ ਬਾਰੇ ਸੁਰੱਖਿਆ ਏਜੰਸੀਆਂ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ | ਇਹ ਤੱਤ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਨ੍ਹਾਂ ਦਾ ਮਕਸਦ ਲੋਕਾਂ ਵਿਚ ਡਰ ਦਾ ਮਾਹੌਲ ਬਣਾਉਣਾ ਅਤੇ ਸੂਬੇ ਵਿਚ ਅਰਾਜਕਤਾ ਫੈਲਾਉਣਾ ਹੈ | ਹਾਲਾਂਕਿ ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ 'ਤੇ ਕੀਤੀਆਂ ਕਾਰਵਾਈਆਂ ਤੇ ਸਖ਼ਤ ਨਿਗਰਾਨੀ ਕਾਰਨ ਇਹ ਮਨਸੂਬੇ ਕਾਫ਼ੀ ਹੱਦ ਤੱਕ ਨਾਕਾਮ ਰਹੇ ਹਨ ਤੇ ਜਨਤਾ ਵਿਚ ਤਣਾਅ ਫੈਲਣ ਤੋਂ ਬਚਾਅ ਰਿਹਾ ਹੈ | ਸੂਤਰਾਂ ਮੁਤਾਬਕ ਅੱਤਵਾਦੀ ਸੰਗਠਨ ਪੰਜਾਬ ਪੁਲਿਸ ਦੀ ਇਸ ਕਾਮਯਾਬੀ ਤੋਂ ਨਾਰਾਜ਼ ਹੋ ਕੇ ਹੁਣ ਵੱਡੇ ਅਤੇ ਸੰਵੇਦਨਸ਼ੀਲ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ | ਸੁਰੱਖਿਆ ਏਜੰਸੀਆਂ ਅਨੁਸਾਰ ਰੈਡੀਕਲ ਗਰੁੱਪਾਂ ਤੇ ਪੰਜਾਬ ਪੁਲਿਸ ਵਿਚ ਇਕ ਤਰ੍ਹਾਂ ਦੀ ਟੱਕਰ ਜਾਰੀ ਹੈ, ਜਿਥੇ ਦੋਵੇਂ ਪੱਖ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਦੇ ਨਾਲ ਹੀ ਕੇਂਦਰੀ ਇਨਪੁੱਟ ਦੇ ਆਧਾਰ 'ਤੇ ਕੁਝ ਮਾਮਲਿਆਂ ਵਿਚ ਪੰਜਾਬ ਨਾਲ ਜੁੜੇ ਗੈਂਗਸਟਰ ਨੈਟਵਰਕ ਦੇ ਮੈਂਬਰਾਂ ਕੋਲੋਂ ਆਰ. ਡੀ. ਐਕਸ. ਵਰਗੀ ਖ਼ਤਰਨਾਕ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਣ ਦੇ ਇਨਪੁੱਟ ਸਾਹਮਣੇ ਆਏ ਹਨ, ਜੋ ਕਿ ਸੁਰੱਖਿਆ ਪ੍ਰਬੰਧਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਤਾਜ਼ਾ ਘਟਨਾਵਾਂ ਤੋਂ ਸਪਸ਼ੱਟ ਹੈ ਕਿ ਇਹ ਗਰੋਹ ਨਾ ਸਿਰਫ਼ ਪੰਜਾਬ, ਬਲਕਿ ਦੇਸ਼ ਪੱਧਰ 'ਤੇ ਆਪਣੀ ਮੌਜੂਦਗੀ ਦਰਸਾਉਣ ਲਈ ਹਮਲਿਆਂ ਦਾ ਸਹਾਰਾ ਲੈ ਰਹੇ ਹਨ | ਸੁਰੱਖਿਆ ਏਜੰਸੀਆਂ ਵਲੋਂ ਇਸ ਮਾਮਲੇ ਵਿਚ ਸਖ਼ਤ ਕਾਰਵਾਈਆਂ ਜਾਰੀ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਨਿਗਰਾਨੀ ਵਧਾਈ ਗਈ ਹੈ ਤਾਂ ਜੋ ਕਿਸੇ ਵੀ ਵੱਡੀ ਘਟਨਾ ਨੂੰ ਰੋਕਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ, ਮਾਮਲਾ ਦਰਜ ਅਗਲੀ ਖ਼ਬਰ ਚਿਕਮਗਲੂਰੁ (ਕਰਨਾਟਕ) ਵਿਖੇ ਐੱਲ.ਪੀ.ਜੀ.
Ad Position 24