ਜਗਰਾਉਂ, 7 ਅਪ੍ਰੈਲ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਮਲਕ 'ਚ ਵੱਡੇ ਪੱਧਰ 'ਤੇ ਨੌਜਵਾਨ ਚਿੱਟੇ ਦੀ ਲਪੇਟ 'ਚ ਆ ਚੁੱਕੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਉਰਫ਼ ਜੱਗੂ ਪੁੱਤਰ ਨਛੱਤਰ ਸਿੰਘ ਉਮਰ 42 ਸਾਲ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ | ਜੱਗੂ ਦੀ ਬਿਰਧ ਮਾਂ ਨੇ ਦੱਸਿਆ ਕਿ ਕੁਝ ਸਮੇਂ ਤੋਂ ਉਸ ਦੇ ਪੁੱਤਰ ਨੂੰ ਚਿੱਟੇ ਨਸ਼ੇ ਦੀ ਲੱਤ ਲੱਗ ਗਈ ਤੇ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ | ਬੀਤੀ ਰਾਤ ਵੀ ਉਸ ਨੇ ਨਸ਼ਾ ਕੀਤਾ ਸੀ ਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ | ਮਿ੍ਤਕ ਜਗਦੇਵ ਸਿੰਘ ਜੱਗੂ ਆਪਣੇ ਪਿਛੇ ਬਿਰਧ ਮਾਤਾ-ਪਿਤਾ ਤੇ ਇਕ 13 ਸਾਲਾਂ ਦਾ ਪੁੱਤਰ ਛੱਡ ਗਿਆ ਹੈ |
ਪਿੰਡ ਮਲਕ ਦਾ ਇਕ ਹੋਰ ਨੌਜਵਾਨ ਚੜਿ੍ਹਆ ਚਿੱਟੇ ਦੀ ਭੇਟ
ਅਜੀਤ ਡੈਸਕ
08-04-2026