12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੌਂਟੀ ਚੱਢਾ ਹੱਤਿਆ ਕਾਂਡ ਨਾਲ ਜੁੜੇ ਅਸਲ੍ਹੇ ਦੇ ਜਾਅਲੀ ਲਾਇਸੰਸ ਮਾਮਲੇ 'ਚ ਨਾਮਧਾਰੀ ਸਮੇਤ 7 ਵਿਅਕਤੀ ਬਰੀ

Ad Position 21
No active advertisement
ਅਜੀਤ ਡੈਸਕ 08-04-2026

ਐੱਸ. ਏ. ਐੱਸ. ਨਗਰ, 7 ਅਪ੍ਰੈਲ (ਕਪਿਲ ਵਧਵਾ)-ਦਿੱਲੀ ਵਿਖੇ ਹੋਏ ਪੌਂਟੀ ਚੱਢਾ ਹੱਤਿਆ ਕਾਂਡ ਨਾਲ ਸੰਬੰਧਿਤ ਅਸਲਿਆਂ ਦੇ ਜਾਅਲੀ ਲਾਇਸੰਸ ਬਣਾਉਣ ਦੇ ਮਾਮਲੇ 'ਚ ਮੁਹਾਲੀ ਅਦਾਲਤ ਨੇ ਮੰਗਲਵਾਰ ਨੂੰ ਅਹਿਮ ਫੈਸਲਾ ਸੁਣਾਉਂਦਿਆਂ ਸੁਖਦੇਵ ਸਿੰਘ ਨਾਮਧਾਰੀ ਸਮੇਤ 7 ਵਿਅਕਤੀਆਂ ਨੂੰ ਬਰੀ ਕਰ ਦਿੱਤਾ | ਇਹ ਮਾਮਲਾ ਸਟੇਟ ਕ੍ਰਾਈਮ ਬ੍ਰਾਂਚ ਵਲੋਂ ਸਾਲ 2012 ਵਿਚ ਦਰਜ ਐਫ਼. ਆਈ. ਆਰ. ਨੰ. 05 ਨਾਲ ਸੰਬੰਧਿਤ ਸੀ | ਇਸ ਕੇਸ ਵਿਚ ਕੁੱਲ 9 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ | ਅਦਾਲਤ ਵਲੋਂ ਅੱਜ ਸੁਖਦੇਵ ਸਿੰਘ ਨਾਮਧਾਰੀ, ਸ਼ੇਰ ਸਿੰਘ, ਐਸ. ਆਈ. ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਨਗਲੀਆਂ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ | ਸੁਣਵਾਈ ਦੌਰਾਨ ਨਾਮਜ਼ਦ ਸਤਪਾਲ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਇਕ ਹੋਰ ਮੁਲਜ਼ਮ ਸੁਖਦੇਵ ਸਿੰਘ ਦਾ ਅਤਾ-ਪਤਾ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਗਿਆ | ਇਸ ਮਾਮਲੇ ਦੀ ਸੁਣਵਾਈ ਜੁਡੀਸ਼ੀਅਲ ਮੈਜਿਸਟ੍ਰੇਟ ਮਨਪ੍ਰੀਤ ਕੌਰ ਦੀ ਅਦਾਲਤ ਵਿਚ ਹੋਈ, ਜਿਥੇ ਬਚਾਅ ਪੱਖ ਵਲੋਂ ਵਕੀਲ ਐਚ. ਐਸ. ਧਨੋਆ ਪੇਸ਼ ਹੋਏ | ਬਚਾਅ ਧਿਰ ਦੇ ਵਕੀਲ ਐਚ. ਐਸ. ਧਨੋਆ ਨਾਲ ਸਹਿ ਵਕੀਲ ਰੇਣੂਕਾ ਰੰਧਾਵਾ ਨੇ ਦਲੀਲ ਦਿੱਤੀ ਕਿ ਇਸਤਗਾਸਾ ਪੱਖ ਵਲੋਂ ਕੇਸ ਵਿਚ ਅਸਲਾ ਲਾਇਸੰਸਾਂ ਦੇ ਅਸਲ ਰਿਕਾਰਡ ਅਦਾਲਤ ਵਿਚ ਪੇਸ਼ ਨਹੀਂ ਕੀਤੇ ਗਏ ਅਤੇ ਸਿਰਫ਼ ਫੋਟੋ ਕਾਪੀਆਂ ਦੇ ਆਧਾਰ 'ਤੇ ਕੇਸ ਦੀ ਪੈਰਵਾਈ ਕੀਤੀ ਗਈ | ਇਸ ਤੋਂ ਇਲਾਵਾ ਜਾਅਲੀ ਰਾਸ਼ਨ ਕਾਰਡਾਂ ਨਾਲ ਸੰਬੰਧਿਤ ਕੋਈ ਪੱਕਾ ਰਿਕਾਰਡ ਜਾਂ ਗਵਾਹੀ ਵੀ ਅਦਾਲਤ ਅੱਗੇ ਪੇਸ਼ ਨਹੀਂ ਕੀਤੀ ਗਈ ਤੇ ਸੰਬੰਧਿਤ ਵਿਭਾਗਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਪੁਰਾਣਾ ਰਿਕਾਰਡ ਨੀਤੀ ਅਨੁਸਾਰ ਨਸ਼ਟ ਕੀਤਾ ਜਾ ਚੁੱਕਾ ਹੈ | ਬਚਾਅ ਪੱਖ ਦੇ ਵਕੀਲ ਐਚ. ਐਸ. ਧਨੋਆ ਨੇ ਦਲੀਲ ਦਿੱਤੀ ਕਿ ਇਸਤਗਾਸਾ ਪੱਖ ਵਲੋਂ ਪੇਸ਼ ਕੀਤੇ ਗਏ ਸਬੂਤਾਂ ਵਿਚ ਕੜੀਦਾਰ ਲਿੰਕ ਦੀ ਕਮੀ ਹੈ ਤੇ ਕੋਈ ਵੀ ਦਸਤਾਵੇਜ਼ ਕਾਨੂੰਨੀ ਤੌਰ 'ਤੇ ਸਾਬਿਤ ਨਹੀਂ ਕੀਤਾ ਗਿਆ | ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੀਆਂ ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਵਿਚ ਸਾਰੇ ਉਕਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ <br/> ਅਗਲੀ ਖ਼ਬਰ ਵਿੱਤ ਮੰਤਰੀ ਵਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਅਹਿਮ ਮੀਟਿੰਗ <br/>
Ad Position 24