08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੁਖਬੀਰ ਵਲੋਂ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਨੂੰ ਸਾਜਿਸ਼ ਦੱਸਣਾ ਨਿੰਦਣਯੋਗ-ਗਿਆਨੀ ਹਰਪ੍ਰੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 09-04-2026

ਚੰਡੀਗੜ੍ਹ, 8 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂਆਂ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜੋ ਆਦੇਸ਼ ਹੋਏ ਸਨ, ਉਹ ਪੂਰੇ ਵਿਧੀ ਵਿਧਾਨ ਨਾਲ ਪੰਜ ਸਿੰਘ ਸਾਹਿਬਾਨ ਦੇ ਸੰਯੁਕਤ ਫੈਸਲੇ ਸਨ | ਜਿਨ੍ਹਾਂ ਨੂੰ ਸਾਜ਼ਿਸ਼ ਦੱਸ ਕੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਡਰੀ ਤੇ ਆਜ਼ਾਦ ਹਸਤੀ ਨੂੰ ਖੁੱਲ੍ਹਾ ਚੈਲੰਜ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਕਿ ਇਹ ਏਜੰਸੀਆਂ ਦੀ ਸਾਜ਼ਿਸ਼ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪ੍ਰਧਾਨੀ ਸਿਧਾਂਤ 'ਤੇ ਵੱਡਾ ਹਮਲਾ ਹੈ, ਇਸ ਤੋਂ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ | ਅਕਾਲੀ ਦਲ (ਬ) ਦੀ ਦਸ ਸਾਲ ਦੀ ਸਰਕਾਰ ਵਿਚ ਜੋ ਸਿੱਖ ਵਿਰੋਧੀ ਗੁਨਾਹ ਹੋਏ ਸਨ, ਉਨ੍ਹਾਂ ਦੀ ਮੁਆਫੀ ਵਾਸਤੇ ਸੁਧਾਰ ਲਹਿਰ ਦੇ ਸਾਰੇ ਆਗੂ ਆਪਸੀ ਸਹਿਮਤੀ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਸਨ | ਆਗੂਆਂ ਨੇ ਪੰਜ ਸਿੰਘ ਸਾਹਿਬਾਨ ਨੂੰ ਲਿਖਤੀ ਤੌਰ ਤੇ ਕਿਹਾ ਸੀ ਕਿ ਉਸ ਸਰਕਾਰ ਦਾ ਹਿੱਸਾ ਹੋਣ ਕਾਰਨ ਸਾਨੂੰ ਉਨ੍ਹਾਂ ਗੁਨਾਹਾਂ ਦੀ ਸਜ਼ਾ ਲਾਈ ਜਾਵੇ | ਉਸੇ ਲਿਖਤ ਦੇ ਆਧਾਰ 'ਤੇ ਹੀ ਅਸਲੀ ਵੱਡੇ ਗੁਨਾਹਗਾਰ ਨੂੰ ਤਲਬ ਕੀਤਾ ਗਿਆ | ਜਿਨ੍ਹਾਂ ਨੇ ਸੰਗਤਾਂ ਦੀ ਹਾਜ਼ਰੀ ਵਿਚ ਸਭ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕੀਤੇ ਸਨ | ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੰਜ ਸਿੰਘ ਸਾਹਿਬਾਨ ਦੀ ਪੰਚਾਇਤ ਨੇ ਜੋ ਫੈਸਲੇ ਕੀਤੇ ਸਨ, ਉਹ ਸਿੱਖ ਪ੍ਰੰਪਰਾ ਤੇ ਮਰਿਆਦਾ ਅਨੁਸਾਰ ਸਨ | ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੇ ਸੋਚਦੇ ਹਨ ਕਿ ਉਹ ਸਾਰੇ ਇਤਿਹਾਸਕ ਘਟਨਾਕ੍ਰਮ ਨੂੰ ਸਾਜ਼ਿਸ਼ ਕਹਿ ਕੇ ਫਿਰ ਤੋਂ ਕੁਰਸੀ ਹਾਸਲ ਕਰ ਲੈਣਗੇ ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਗੁਨਾਹਾਂ ਦਾ ਫੈਸਲਾ ਲੋਕ 2017 ਤੋਂ ਲੈ ਕੇ ਹੁਣ ਤੱਕ ਹੋਈਆਂ ਚੋਣਾਂ ਵਿਚ ਕਰ ਚੁਕੇ ਹਨ | ਅੱਜ ਦੀ ਇਸ ਮੀਟਿੰਗ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਇਕਬਾਲ ਸਿੰਘ ਝੂੰਦਾਂ, ਗੋਬਿੰਦ ਸਿੰਘ ਲੌਂਗੋਵਾਲ, ਸਰਵਣ ਸਿੰਘ ਫਿਲੌਰ, ਜਸਵਿੰਦਰ ਸਿੰਘ ਬੋਪਾਰਾਏ, ਜਗਜੀਤ ਸਿੰਘ ਕੋਹਲੀ, ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਜਾ ਸਕਦੇ ਹਨ ਸੁਖਬੀਰ ਨਾਲ <br/> ਅਗਲੀ ਖ਼ਬਰ ਗੈਸ ਏਜੰਸੀਆਂ ਦੇ ਦਫ਼ਤਰਾਂ ਅੱਗੇ ਸਵੇਰ ਤੋਂ ਹੀ ਲੱਗ ਰਹੀਆਂ ਨੇ ਲੰਬੀਆਂ ਕਤਾਰਾਂ <br/>
Ad Position 24