ਪਟਿਆਲਾ, 9 ਅਪ੍ਰੈਲ (ਮਨਦੀਪ ਸਿੰਘ ਖਰੌੜ)-ਜਬਰ ਜਨਾਹ ਦੇ ਕੇਸ ਦਾ ਸਾਹਮਣਾ ਕਰ ਰਹੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਕੱਲ੍ਹ ਦੇਰ ਰਾਤ ਪਟਿਆਲਾ ਜੇਲ੍ਹ ਤੋਂ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ | ਹਾਲੇ ਪਿਛਲੇ ਦਿਨੀਂ ਹੀ ਸਥਾਨਕ ਅਦਾਲਤ ਨੇ ਉਸ ਨੂੰ 12 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਭੇਜਿਆ ਸੀ ਪਰ ਅਚਾਨਕ ਕੱਲ੍ਹ ਸੁਰੱਖਿਆ ਦੇ ਮੱਦੇਨਜ਼ਰ ਬਠਿੰਡਾ ਜੇਲ੍ਹ 'ਚ ਤਬਦੀਲ ਕਰ ਦਿੱਤਾ ਗਿਆ | ਇਸ ਸੰਬੰਧੀ ਕਿਸੇ ਵੀ ਜੇਲ੍ਹ ਅਧਿਕਾਰੀ ਨੇ ਚੁੱਪ ਨਹੀਂ ਤੋੜੀ ਕਿ ਵਿਧਾਇਕ ਨੂੰ ਤਬਦੀਲ ਕਰਨ ਪਿੱਛੇ ਸੁਰੱਖਿਆ ਦਾ ਹੀ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ | ਦੱਸਣਯੋਗ ਹੈ ਕਿ ਵਿਧਾਇਕ ਖ਼ਿਲਾਫ਼ 1 ਸਤੰਬਰ 2025 ਨੂੰ ਇਕ ਔਰਤ ਦੀ ਸ਼ਿਕਾਇਤ 'ਤੇ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ | 7 ਮਹੀਨਿਆਂ ਤੋਂ ਬਾਅਦ ਉਸ ਨੂੰ ਗਵਾਲੀਅਰ ਤੋਂ ਪਟਿਆਲਾ ਪੁਲਿਸ ਗਿ੍ਫ਼ਤਾਰ ਕਰਕੇ ਲਿਆਈ ਸੀ |