03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

37 ਭਿ੍ਸ਼ਟ ਸਿਆਸੀ 'ਚਿਹਰੇ' ਕੌਣ? ਦਾਅਵਾ ਭਾਰੀ, ਪਰ ਸਬੂਤ ਤੇ ਨਾਵਾਂ 'ਤੇ ਅਜੇ ਵੀ ਪਰਦਾ <br/>

Ad Position 21
No active advertisement
ਅਜੀਤ ਡੈਸਕ 10-04-2026
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 9 ਅਪ੍ਰੈਲ -ਡਾ. ਨਵਜੋਤ ਕੌਰ ਸਿੱਧੂ ਵਲੋਂ '37 ਭਿ੍ਸ਼ਟ ਸਿਆਸੀ ਆਗੂਆਂ' ਨੂੰ ਬੇਨਕਾਬ ਕਰਨ ਦੇ ਬਿਆਨ ਨੇ ਪੰਜਾਬ ਦੀ ਰਾਜਨੀਤੀ 'ਚ ਹਲਚਲ ਪੈਦਾ ਕਰ ਦਿੱਤੀ ਹੈ | ਭਾਵੇਂ ਉਨ੍ਹਾਂ ਨੇ ਕਿਸੇ ਵੀ ਆਗੂ ਦਾ ਨਾਂਅ ਜਨਤਕ ਨਹੀਂ ਕੀਤਾ, ਪਰ ਇਸ ਬਿਆਨ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ | ਡਾ. ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਹ ਆਗੂ ਸਾਲਾਂ ਤੋਂ ਭਿ੍ਸ਼ਟਾਚਾਰ 'ਚ ਲਿਪਤ ਹਨ ਅਤੇ ਸਿਸਟਮ ਨੂੰ ਨੁਕਸਾਨ ਪਹੁੰਚਾ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਸਬੂਤਾਂ ਸਮੇਤ ਇਹ ਸਾਰੇ ਮਾਮਲੇ ਸਾਹਮਣੇ ਲਿਆਂਦੇ ਜਾਣਗੇ |
ਸਿਆਸੀ ਪਾਰਟੀਆਂ 'ਚ ਬੇਚੈਨੀ
ਡਾ. ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ 'ਚ ਬੇਚੈਨੀ ਦਾ ਮਾਹੌਲ ਬਣ ਗਿਆ ਹੈ | ਅੰਦਰੂਨੀ ਤੌਰ 'ਤੇ ਕਈ ਆਗੂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕਿਤੇ ਉਨ੍ਹਾਂ ਦਾ ਨਾਂਅ ਇਸ ਸੂਚੀ ਵਿਚ ਸ਼ਾਮਲ ਨਾ ਹੋਵੇ | ਕੁੱਝ ਪਾਰਟੀਆਂ ਨੇ ਇਸ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਕਿਹਾ ਹੈ ਕਿ ਜੇਕਰ ਡਾ. ਸਿੱਧੂ ਕੋਲ ਪੱਕੇ ਸਬੂਤ ਹਨ ਤਾਂ ਉਨ੍ਹਾਂ ਨੂੰ ਤੁਰੰਤ ਜਨਤਕ ਕੀਤਾ ਜਾਣਾ ਚਾਹੀਦਾ ਹੈ |
ਬਿਆਨ ਦੇ ਪਿੱਛੇ ਰਣਨੀਤੀ?
ਇਹ ਬਿਆਨ ਸਿਰਫ਼ ਖ਼ੁਲਾਸਾ ਨਹੀਂ, ਸਗੋਂ ਇਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ | ਇਕ ਪਾਸੇ ਇਹ ਦਬਾਅ ਦੀ ਰਾਜਨੀਤੀ ਹੈ, ਦੂਜੇ ਪਾਸੇ ਇਹ ਆਪਣੀ ਨਵੀਂ ਸਿਆਸੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਵੀ ਹੈ | ਭਿ੍ਸ਼ਟਾਚਾਰ ਵਿਰੋਧੀ ਛਵੀ ਰਾਹੀਂ ਡਾ. ਸਿੱਧੂ ਆਪਣੇ ਆਪ ਨੂੰ ਇਕ ਵੱਖਰੇ ਵਿਕਲਪ ਵਜੋਂ ਪੇਸ਼ ਕਰ ਰਹੇ ਹਨ |
ਨਾਂਅ ਜਨਤਕ ਨਾ ਕਰਨ 'ਤੇ ਸਵਾਲ
ਇਸ ਪੂਰੇ ਮਾਮਲੇ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਉਨ੍ਹਾਂ ਕੋਲ ਪੂਰੀ ਜਾਣਕਾਰੀ ਹੈ ਤਾਂ ਨਾਂਅ ਹੁਣ ਤੱਕ ਜਨਤਕ ਕਿਉਂ ਨਹੀਂ ਕੀਤੇ ਗਏ? ਕਾਨੂੰਨੀ ਮਾਹਿਰਾਂ ਅਨੁਸਾਰ, ਬਿਨਾਂ ਮਜ਼ਬੂਤ ਸਬੂਤਾਂ ਦੇ ਸਿੱਧੇ ਦੋਸ਼ ਲਗਾਉਣ ਨਾਲ ਮਾਣਹਾਨੀ ਦੇ ਕੇਸ ਬਣ ਸਕਦੇ ਹਨ | ਇਸ ਲਈ ਸੰਭਵ ਹੈ ਕਿ ਉਹ ਪਹਿਲਾਂ ਸਬੂਤ ਮਜ਼ਬੂਤ ਕਰ ਰਹੇ ਹੋਣ |
2027 ਚੋਣਾਂ 'ਤੇ ਨਜ਼ਰ
ਡਾ. ਸਿੱਧੂ ਦੇ ਇਸ ਬਿਆਨ ਨੂੰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ | ਇਹ ਮਸਲਾ ਚੋਣ ਮੁੱਦਾ ਬਣ ਸਕਦਾ ਹੈ, ਜਿਸ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਬਿਆਨ ਤੋਂ ਬਾਅਦ ਆਮ ਲੋਕਾਂ ਵਿਚ ਵੀ ਕਾਫ਼ੀ ਉਤਸੁਕਤਾ ਦੇਖੀ ਜਾ ਰਹੀ ਹੈ |
ਅਗਲੇ ਕਦਮ 'ਤੇ ਨਜ਼ਰ
ਡਾ. ਸਿੱਧੂ ਨੇ ਕਿਹਾ ਹੈ ਕਿ 'ਸਹੀ ਸਮੇਂ 'ਤੇ ਸੱਚ ਸਾਹਮਣੇ ਲਿਆਂਦਾ ਜਾਵੇਗਾ' | ਇਸ ਬਿਆਨ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਦੇ ਅਗਲੇ ਕਦਮ 'ਤੇ ਟਿਕੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਬੁਢਲਾਡਾ 'ਚ ਵਿਸ਼ਾਲ ਰੈਲੀ <br/> ਅਗਲੀ ਖ਼ਬਰ ਪਠਾਣਮਾਜਰਾ ਬਠਿੰਡਾ ਜੇਲ੍ਹ 'ਚ ਤਬਦੀਲ
Ad Position 24