ਜਗਰਾਉਂ, 9 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਜਗਰਾਉਂ ਵਿਖੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ | ਇਸ ਮੌਕੇ ਜਥੇਬੰਦੀ ਨੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ 'ਤੇ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪਿ੍ੰਸੀਪਲ ਸਕੱਤਰ ਨੂੰ ਡਾਇਰੈਕਟੋਰੇਟ ਵਿਭਾਗ ਦੀ ਜ਼ਮੀਨੀ ਹਕੀਕਤ ਤੋਂ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ | ਇਸ ਮੌਕੇ ਬਾਸੀ ਅਤੇ ਗੋਇਲ ਨੇ ਕਿਹਾ ਕਿ ਵੈਟਨਰੀ ਇੰਸਪੈਕਟਰ ਕੇਡਰ ਵਿਭਾਗ ਦੀਆਂ ਮੁੱਖ ਜ਼ਿੰਮੇਵਾਰੀਆਂ ਨਿਭਾਅ ਰਹੀ ਹੈ | ਵਿਭਾਗ ਦਾ 90 ਫ਼ੀਸਦੀ ਕੰਮ ਵੈਟਨਰੀ ਇੰਸਪੈਕਟਰ ਕੇਡਰ ਕਰ ਰਿਹਾ ਹੈ | ਵੈਟਨਰੀ ਇੰਸਪੈਕਟਰ ਕੇਡਰ ਵਲੋਂ ਪੰਜਾਬ ਸਰਕਾਰ ਦੀ ਕਿਸੇ ਵੀ ਸਰਕਾਰੀ ਸਕੀਮ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਕੋਈ ਬਾਈਕਾਟ ਨਹੀਂ ਕੀਤਾ ਗਿਆ | ਪ੍ਰੰਤੂ ਵਿਭਾਗ ਦੀ ਅਫਸਰਸ਼ਾਹੀ ਭਾਰਤ ਸਰਕਾਰ ਵਲੋਂ ਜਾਰੀ ਸਕੀਮਾਂ ਨੂੰ ਲਾਗੂ ਕਰਨ ਲਈ ਦਿੱਤੇ 'ਸਟੈਂਡਰਡ ਆਫ ਪ੍ਰੋਸੀਜਰ' ਲਾਗੂ ਕਰਨ ਤੋਂ ਭੱਜ ਰਹੀ ਹੈ | ਅਫਸਰਸ਼ਾਹੀ ਸਿਰਫ਼ ਦਫਤਰਾਂ ਵਿਚ ਬੈਠ ਕੇ ਫੀਲਡ ਦੇ ਕਰਮਚਾਰੀਆਂ ਦੀ ਗਲਤ ਰਿਪੋਰਟਿੰਗ ਪੰਜਾਬ ਸਰਕਾਰ ਨੂੰ ਕਰ ਰਹੀ ਹੈ | ਐਸੋਸੀਏਸ਼ਨ ਨੇ ਪਸ਼ੂਪਾਲਣ ਵਿਭਾਗ ਦੇ ਮੰਤਰੀ ਅਤੇ ਪਿ੍ੰਸੀਪਲ ਸਕੱਤਰ ਨੂੰ ਅਪੀਲ ਕੀਤੀ ਕਿ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਕੰਮ ਦੀ ਵੱਖਰੀ ਰਿਪੋਰਟਿੰਗ ਕਰਵਾਈ ਜਾਵੇ | ਇਸ ਮੌਕੇ ਗੁਰਦੀਪ ਸਿੰਘ ਛੰਨਾਂ, ਰਾਜੀਵ ਮਲਹੋਤਰਾ, ਪਰਮਜੀਤ ਸਿੰਘ ਸੋਹੀ, ਹਰਦੀਪ ਸਿੰਘ ਗਿਆਨਾ ਬਠਿੰਡਾ, ਸਤਿਨਾਮ ਸਿੰਘ ਅੰਮਿ੍ਤਸਰ, ਦਲਜੀਤ ਸਿੰਘ ਚਾਹਲ, ਡੀ.ਵੀ.ਆਈ. ਗੁਰਜੀਤ ਸਿੰਘ, ਪਰਵੀਨ ਕੁਮਾਰ ਗੁਰਦਾਸਪੁਰ, ਜਗਜੀਤ ਸਿੰਘ ਦੁੱਲਟ ਸੰਗਰੂਰ, ਰਾਕੇਸ਼ ਸੈਣੀ ਪਠਾਨਕੋਟ, ਧਰਮਵੀਰ ਸਿੰਘ ਸਰਾਂ ਫਿਰੋਜ਼ਪੁਰ, ਗੁਰਮੀਤ ਸਿੰਘ ਮਹਿਤਾ ਮੁਕਤਸਰ, ਹਰਦੀਪ ਸਿੰਘ ਮੋਗਾ, ਵਿਜੇ ਕੰਬੋਜ ਫਾਜ਼ਿਲਕਾ, ਗੁਰਿੰਦਰਪਾਲ ਸਿੰਘ ਨਵਾਂਸ਼ਹਿਰ, ਸ਼ਾਮ ਨਾਥ ਫਤਹਿਗੜ੍ਹ ਸਾਹਿਬ, ਰਜਿੰਦਰ ਕੰਬੋਜ ਜਲੰਧਰ, ਦਮਨਦੀਪ ਸਿੰਘ ਗਿੱਲ, ਹਰਜੋਤ ਸਿੰਘ ਸੈਣੀ, ਸੁਖਜਿੰਦਰ ਸਿੰਘ ਫਰੀਦਕੋਟ, ਅੰਮਿ੍ਤਪਾਲ ਸਿੰਘ ਮਲੇਰਕੋਟਲਾ ਆਦਿ ਹਾਜ਼ਰ ਸਨ |