19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਾਬ ਦੇ ਸਕੂਲਾਂ 'ਚ ਏ.ਆਈ. ਮੁੱਖ ਵਿਸ਼ੇ ਵਜੋਂ ਸ਼ਾਮਿਲ, ਬੋਰਡ ਸਰਟੀਫਿਕੇਟਾਂ 'ਚ ਦਰਜ ਹੋਣਗੇ ਅੰਕ <br/>

Ad Position 21
No active advertisement
ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਪ੍ਰੋ. ਅਵਤਾਰ ਸਿੰਘ)–ਪੀ.ਐਸ.ਈ.ਬੀ. ਨੇ ਸਕੂਲੀ ਸਿੱਖਿਆ ਨੂੰ ਆਧੁਨਿਕ ਬਣਾਉਂਦੇ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਮੁੱਖ ਵਿਸ਼ੇ ਵਜੋਂ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਹਾਸਲ ਕੀਤੇ ਅੰਕ ਹੁਣ ਬੋਰਡ ਦੇ ਸਰਟੀਫਿਕੇਟਾਂ ਵਿਚ ਵੀ ਦਰਜ ਕੀਤੇ ਜਾਣਗੇ | ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵਲੋਂ ਚੰਡੀਗੜ੍ਹ ਵਿਖੇ ਰਾਸ਼ਟਰੀ ਪੱਧਰ ਦੀ ਏ.ਆਈ. ਕਾਨਫਰੰਸ ਅਤੇ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਗਈ, ਜਿਸ 'ਚ ਨੀਤੀ-ਨਿਰਧਾਰਕਾਂ, ਉਦਯੋਗਿਕ ਮਾਹਿਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਹਿੱਸਾ ਲੈ ਕੇ ਭਵਿੱਖ ਦੀ ਸਿੱਖਿਆ ਪ੍ਰਣਾਲੀ ਦੀ ਰੂਪਰੇਖਾ 'ਤੇ ਵਿਚਾਰ ਕੀਤਾ | ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਕੰਪਿਊਟਰ ਸਾਇੰਸ ਦੇ ਮੌਜੂਦਾ ਪਾਠਕ੍ਰਮ ਦੇ ਆਧਾਰ 'ਤੇ ਏ.ਆਈ. ਨੂੰ ਸਿਲੇਬਸ ਦਾ ਕੇਂਦਰੀ ਹਿੱਸਾ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਬੋਰਡ ਇਸ ਗੱਲ ਲਈ ਵਚਨਬੱਧ ਹੈ ਕਿ ਵਿਦਿਆਰਥੀਆਂ ਨੂੰ ਸਿਰਫ਼ ਤਕਨਾਲੋਜੀ ਦੀ ਜਾਣਕਾਰੀ ਹੀ ਨਹੀਂ, ਸਗੋਂ ਜ਼ਿੰਮੇਵਾਰ ਡਿਜੀਟਲ ਨਾਗਰਿਕ ਵੀ ਬਣਾਇਆ ਜਾਵੇ | ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਪਵਨ ਕੁਮਾਰ ਨੇ ਸਾਰੇ ਵਿਸ਼ਿਆਂ 'ਚ ਏ.ਆਈ. ਨੂੰ ਸ਼ਾਮਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਜੰਮੂ-ਕਸ਼ਮੀਰ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਗੁਲਾਮ ਹਸਨ ਸ਼ੇਖ ਨੇ ਏ.ਆਈ. ਦੀ ਜ਼ਿੰਮੇਵਾਰ ਅਤੇ ਨੈਤਿਕ ਵਰਤੋਂ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ | ਇੰਟੇਲ ਦੀ ਸੀਨੀਅਰ ਡਾਇਰੈਕਟਰ ਸ਼ਵੇਤਾ ਖੁਰਾਨਾ ਨੇ ਅਧਿਆਪਕਾਂ ਦੀ ਸਮਰੱਥਾ ਵਧਾਉਣ ਅਤੇ ਵਿਦਿਆਰਥੀਆਂ ਨੂੰ ਉਦਯੋਗਕ ਲੋੜਾਂ ਅਨੁਸਾਰ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸੇ ਤਰ੍ਹਾਂ ਸੀ.ਬੀ.ਐਸ.ਈ. ਦੇ ਡਾ. ਬਿਸਵਜੀਤ ਸਾਹਾ ਨੇ ਤਕਨੀਕੀ ਪਾੜੇ ਨੂੰ ਘਟਾਉਣ ਅਤੇ ਵਿਸ਼ਵ ਮਿਆਰਾਂ ਨਾਲ ਕਦਮ ਮਿਲਾ ਕੇ ਚਲਣ ਦੀ ਅਪੀਲ ਕੀਤੀ | ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਨਫਰੰਸ ਨੂੰ ਸਿੱਖਿਆ ਪ੍ਰਣਾਲੀ ਦੀ ਨੁਹਾਰ ਬਦਲਣ ਵਾਲੀ ਇਕ ਅਗਾਂਹਵਧੂ ਪਹਿਲ ਦੱਸਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਏਕੀਕਰਨ ਸਿੱਖਿਆ ਸੁਧਾਰਾਂ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ |

Ad Position 22
No active advertisement
ਪਿਛਲੀ ਖ਼ਬਰ ਹਰੀਵੰਸ਼ ਤੀਸਰੀ ਵਾਰ ਰਾਜ ਸਭਾ 'ਚ ਉਪ ਚੇਅਰਮੈਨ ਬਣੇ <br/> ਅਗਲੀ ਖ਼ਬਰ ਦੋਸਤ ਮੋਦੀ ਨਾਲ ਬਹੁਤ ਵਧੀਆ ਗੱਲਬਾਤ ਹੋਈ-ਟਰੰਪ <br/>
Ad Position 24