ਛੱਤੀਸਗੜ੍ਹ ਵੇਦਾਂਤਾ ਪਾਵਰ ਪਲਾਂਟ 'ਚ ਧਮਾਕੇ 'ਚ ਮੌਤਾਂ ਦੀ ਗਿਣਤੀ 24 ਹੋਈ
ਅਜੀਤ ਡੈਸਕ
20-04-2026
ਰਾਏਪੁਰ, 19 ਅਪ੍ਰੈਲ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ 'ਚ ਵੇਦਾਂਤਾ ਪਾਵਰ ਪਲਾਂਟ 'ਚ ਹੋਏ ਧਮਾਕੇ ਵਿਚ ਜ਼ਖ਼ਮੀ ਇਕ ਹੋਰ ਵਰਕਰ ਦੀ ਐਤਵਾਰ ਨੂੰ ਮÏਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ | ਗਿਆਰਾਂ ਹੋਰ ਵਿਅਕਤੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ | ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਹੈ | ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸੋਨਭੱਦਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਵਜੋਂ ਪਛਾਣੇ ਗਏ ਇਕ ਵਰਕਰ ਦੀ ਰਾਏਗੜ੍ਹ ਮੈਡੀਕਲ ਕਾਲਜ 'ਚ ਇਲਾਜ ਦÏਰਾਨ ਤੜਕੇ ਮÏਤ ਹੋ ਗਈ | ਇਸ ਦੇ ਨਾਲ, 14 ਅਪ੍ਰੈਲ ਨੂੰ ਵਾਪਰੀ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ |