10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕੈਲਗਰੀ ਵਿਖੇ ਮੁੱਖ ਮੰਤਰੀ ਡੈਨੀਅਲ ਸਮਿੱਥ ਦੀ ਅਗਵਾਈ ਵਿਚ ਹੈਰੀਟੇਜ ਮਹੀਨਾ ਅਤੇ ਵਿਸਾਖੀ ਮਨਾਈ

Ad Position 21
No active advertisement
ਅਜੀਤ ਡੈਸਕ 20-04-2026

ਕੈਲਗਰੀ, 19 ਅਪ੍ਰੈਲ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਨਜ਼ਰਵੇਟਿਵ ਕੋਕਸ ਅਤੇ ਪਾਰਟੀ ਨੇਤਾ ਡੈਨੀਅਲ ਸਮਿੱਥ ਮੁੱਖ ਮੰਤਰੀ ਅਲਬਰਟਾ ਵੱਲੋਂ ਸਿੱਖ ਹੈਰੀਟੇਜ ਮਹੀਨਾ ਅਤੇ ਵਿਸਾਖੀ ਦੇ ਸਬੰਧ ਵਿਚ ਕੈਲਗਰੀ ਵਿਖੇ ਪ੍ਰਭਾਵਸ਼ਾਲੀ ਪੋ੍ਰਗਰਾਮ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਕਮਿਉਨਟੀਆ ਦੇ ਦੇ ਲੋਕ ਸ਼ਾਮਲ ਹੋਏ | ਇਸ ਸਮੇਂ ਵਿਸ਼ੇਸ਼ ਤੌਰ ਤੇ ਮੰਤਰੀ ਮਿੱਕੀ ਐਮਰੀ, ਮੰਤਰੀ ਰਾਜਨ ਸਾਹਨੀ,ਮਹੁੱਮਦ ਯਾਸੀਨ ਰਾਜ ਮੰਤਰੀ,ਮਾਈਲਸ ਮੈਕਡੁਗਲ ਵਿਧਾਇਕ ਸੈਂਨਟਲ ਡੀ ਜੋਜ,ਜਤਿੰਦਰ ਸਿੰਘ ਤੱਤਲਾ, ਹਰਦਿਆਲ ਸਿੰਘ ਹੈਪੀ ਮਾਨ ਸਮੇਤ ਕਮਿਉਨਟੀ ਦੀਆਂ ਅਹਿਮ ਸਖਸ਼ੀਅਤਾਂ ਸ਼ਾਮਲ ਹੋਈਆ | ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਆਏ ਲੋਕਾਂ ਨੂੰ ਸੰਬੋਧਨ ਕਰਦਿਆ ਸਿੱਖ ਹੈਰੀਟੇਜ ਅਤੇ ਵਿਸਾਖੀ ਦੀ ਵਧਾਈ ਦਿੱਤੀ | ਮੁੱਖ ਮੰਤਰੀ ਨੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ,ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਕੈਲਗਰੀ,ਹਿੰਦੂ ਸੁਸਾਇਟੀ ਆਫ ਕੈਲਗਰੀ, ਸੀਨੀਅਰਜ਼ ਸੁਸਾਇਟੀਆਂ,ਹਰਿਆਣਵੀ ਸੁਸਾਇਟੀ ਆਫ ਕੈਲਗਰੀ ਸਮੇਤ ਬਾਕੀ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ¢ਮੁੱਖ ਮੰਤਰੀ ਵੱਲੋਂ ਅਲਬਰਟਾ ਭਰ ਵਿਚ ਸਿੱਖ ਕਮਿਊਨਿਟੀ ਦੇ ਇਤਿਹਾਸ,ਸੰਸਕ੍ਰਿਤੀ ਅਤੇ ਯੋਗਦਾਨਾਂ ਨੂੰ ਸਨਮਾਨ ਦਿੱਤਾ ਗਿਆ¢ਅਲਬਰਟਾ ਸਰਕਾਰ ਵੱਲੋਂ ਪਹਿਲਾਂ ਹੀ ਅਪ੍ਰੈਲ ਮਹੀਨੇ ਨੂੰ ਅਧਿਕਾਰਿਕ ਤÏਰ 'ਤੇ ਸਿੱਖ ਹੈਰੀਟੇਜ ਮਹੀਨਾ ਐਲਾਨਿਆ ਹੋਇਆ ਹੈ | ਜਿਸਦਾ ਮਕਸਦ ਸਿੱਖ ਇਤਿਹਾਸ, ਸੰਸਕ੍ਰਿਤੀ ਅਤੇ ਸਿੱਖ ਕਮਿਊਨਿਟੀ ਦੇ ਮਹੱਤਵਪੂਰਨ ਯੋਗਦਾਨਾਂ ਨੂੰ ਮਾਨਤਾ ਦੇਣਾ ਹੈ¢ਉਨ੍ਹਾਂ ਸਭ ਅਲਬਰਟਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੀਨੇ ਦÏਰਾਨ ਲੱਗੀਆਂ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਦਾ ਦÏਰਾ ਕਰਨ ਅਤੇ ਸਿੱਖ ਕਮਿਊਨਿਟੀ ਦੇ ਵਿਸ਼ਵਾਸ, ਸੇਵਾ ਅਤੇ ਸਮਾਜਿਕ ਮੁੱਲਾਂ ਨੂੰ ਨੇੜੇ ਤੋਂ ਸਮਝਣ¢ਮੁੱਖ ਮੰਤਰੀ ਨੇ ਕਿਹਾ ਕਿ ਵਿਸਾਖੀ ਸਿਰਫ਼ ਤਿਉਹਾਰ ਨਹੀਂ, ਸਗੋਂ ਇਹ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦੀ ਹੈ |ਇਮਾਨਦਾਰੀ ਨਾਲ ਜੀਣਾ, ਦੂਜਿਆਂ ਲਈ ਖੜੇ ਹੋਣਾ ਅਤੇ ਹਰ ਇਕ ਵਿਅਕਤੀ ਨਾਲ ਆਦਰ ਅਤੇ ਸਤਿਕਾਰ ਨਾਲ ਪੇਸ਼ ਆਉਣਾ¢ ਉਨ੍ਹਾਂ ਨੇ ਸਿੱਖ ਕਮਿਊਨਿਟੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਜੋ ਰੋਜ਼ਾਨਾ ਜੀਵਨ ਵਿਚ ਸੇਵਾ, ਵਲੰਟੀਅਰ ਕੰਮ ਅਤੇ ਮਨੁੱਖਤਾ ਦੀ ਭਲਾਈ ਲਈ ਯੋਗਦਾਨ ਪਾ ਰਹੀ ਹੈ¢ਅਖੀਰ ਵਿਚ ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਸਾਂਝੀਆ ਕੀਤੀਆ | ਪੋ੍ਰਗਰਾਮ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਰਿਸ਼ੀ ਨਾਗਰ ਹੂਰਾਂ ਨਿਭਾਈ | ਅਖੀਰ ਵਿਚ ਹਰਦਿਆਲ ਸਿੰਘ ਹੈਪੀ ਮਾਨ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ |


Ad Position 22
No active advertisement
ਪਿਛਲੀ ਖ਼ਬਰ ਛੱਤੀਸਗੜ੍ਹ ਵੇਦਾਂਤਾ ਪਾਵਰ ਪਲਾਂਟ 'ਚ ਧਮਾਕੇ 'ਚ ਮੌਤਾਂ ਦੀ ਗਿਣਤੀ 24 ਹੋਈ ਅਗਲੀ ਖ਼ਬਰ ਗ੍ਰੇਵਜ਼ੈਂਡ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਜਾਇਆ ਗਿਆ ਨਗਰ ਕੀਰਤਨ
Ad Position 24