09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪ੍ਰੋ. ਡਾ. ਨਬੀਲਾ ਨੂੰ ਸਨਮਾਨਿਤ ਕਰਦੀਆਂ ਪ੍ਰਮੁੱਖ ਸ਼ਖਸੀਅਤਾਂ। ਲਹਿੰਦੇ ਪੰਜਾਬ ਤੋਂ ਪ੍ਰੋ. ਡਾ. ਨਬੀਲਾ ਰਹਿਮਾਨ ਦੀ ਅਮਰੀਕਾ ਆਮਦ ’ਤੇ ਸ਼ਾਨਦਾਰ ਸਮਾਗਮ

ਸੈਕਰਾਮੈਂਟੋ, 9 ਅਕਤੂਬਰ (ਹੁਸਨ ਲੜੋਆ ਬੰਗਾ)-ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਪਾ ਰਹੀ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਨੇ ਦੋਵਾਂ ਪੰਜਾਬਾਂ ਵਿਚ ਅਟੁੱਟ ਸਾਂਝ ਨੂੰ ਪੀਠਾ ਕਰਨ ਲਈ ਕੀਤੇ ਜਾ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਓਰੀਐਂਟਲ ਕਾਲਜ ਯੂਨੀਵਰਸਿਟੀ ਆਫ਼ ਪੰਜਾਬ ਦੀ ਪ੍ਰਿੰਸੀਪਲ ਡਾਕਟਰ ਨਬੀਲਾ ਰਹਿਮਾਨ ਨੇ ਉਕਤ ਵਿਚਾਰ ਇਥੇ ਇਕ ਸ਼ਾਨਦਾਰ ਸਮਾਗਮ ਦੌਰਾਨ ਬੋਲਦਿਆਂ ਪ੍ਰਗਟਾਏ ।

Ad Position 21
No active advertisement
ਅਜੀਤ ਡੈਸਕ 10-10-2026
ਸੈਕਰਾਮੈਂਟੋ, 9 ਅਕਤੂਬਰ (ਹੁਸਨ ਲੜੋਆ ਬੰਗਾ)-ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਪਾ ਰਹੀ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਨੇ ਦੋਵਾਂ ਪੰਜਾਬਾਂ ਵਿਚ ਅਟੁੱਟ ਸਾਂਝ ਨੂੰ ਪੀਠਾ ਕਰਨ ਲਈ ਕੀਤੇ ਜਾ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਹੈ।ਓਰੀਐਂਟਲ ਕਾਲਜ ਯੂਨੀਵਰਸਿਟੀ ਆਫ਼ ਪੰਜਾਬ ਦੀ ਪ੍ਰਿੰਸੀਪਲ ਡਾਕਟਰ ਨਬੀਲਾ ਰਹਿਮਾਨ ਨੇ ਉਕਤ ਵਿਚਾਰ ਇਥੇ ਇਕ ਸ਼ਾਨਦਾਰ ਸਮਾਗਮ ਦੌਰਾਨ ਬੋਲਦਿਆਂ ਪ੍ਰਗਟਾਏ ।ਝੰਗ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬ ਯੂਨਵਿਰਸਿਟੀ ਲਾਹੌਰ ਵਿਚ ਪੰਜਾਬੀ ਅਤੇ ਗੁਰਮੁਖੀ ਦੀ ਪੜ੍ਹਾਈ ਲਈ ਮੋਹਰੀ ਵਜੋਂ ਜਾਣੇ ਜਾਂਦੇ ਡਾ. ਨਬੀਲਾ ਨੇ ਇਤਿਹਾਸਕ ਹਵਾਲੇ ਦਿੰਦਿਆਂ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ਖ਼ਾਸ ਕਰਕੇ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਵਿਚਾਲੇ ਸਾਂਝ ਤੇ ਸਹਿਯੋਗ ਦੀ ਜ਼ਰੂਰਤ ਦਾ ਅਹਿਸਾਸ ਕਰਵਾਉਂਦਿਆਂ ਬੜੇ ਅਹਿਮ ਸੁਝਾਅ ਦਿੱਤੇ।ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਅਤੇ ਪੰਜਾਬੀ ਰੇਡੀਓ ਯੂ.ਐਸ.ਏ. ਵਲੋਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਯੂ.ਐਸ.ਏ. ਦੇ ਵਿਸ਼ੇਸ ਸਹਿਯੋਗ ਨਾਲ ਇਸ ਸਾਹਿਤਕ ਮਿਲਣੀ ਵਿਚ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਦੇ ਭਾਸ਼ਾਈ ਤੇ ਸੱਭਿਆਚਾਰਕ ਸਰੋਕਾਰਾਂ ਬਾਰੇ ਬਹੁਤ ਸਾਰਥਕ ਵਿਚਾਰਾਂ ਕੀਤੀਆਂ ਗਈਆਂ।ਰੇਡੀਓ ਹੋਸਟ ਅਤੇ ਡਾ. ਨਬੀਲਾ ਦੀ ਨਿਗਰਾਨੀ ਹੇਠ ਪੰਜਾਬੀ ਰੇਡੀਓ ਪੱਤਰਕਾਰੀ ਦੇ ਵਿਸ਼ੇ ਉਤੇ ਪੀ.ਐੱਚ.ਡੀ. ਦੇ ਖੋਜਾਰਥੀ ਮਸੂਦ ਮੱਲ੍ਹੀ ਨੇ ਆਪਣੇ ਵਿਲੱਖਣ ਅੰਦਾਜ਼ ਰਾਹੀਂ ਡਾ. ਨਬੀਲਾ ਦਾ ਸਵਾਗਤ ਕੀਤਾ।ਪੰਜਾਬੀ ਰੇਡੀਓ ਯੂ.ਐੱਸ.ਏ. ਵਲੋਂ ਸਥਾਪਤ ਕੀਤੇ ਪੰਜਾਬੀ ਕਲਚਰਲ ਸੈਂਟਰ ਦੀ ਟੀਮ ਦੀ ਵਲੋਂ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਰਾਂ ਨੇ ਪ੍ਰੋਗਰਾਮ ਦੇ ਸ਼ੁਰੂ ਵਿਚ ਡਾ. ਨਬੀਲਾ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਜੀਵਨ ਤੇ ਅਕਾਦਮਿਕ ਸਫ਼ਰ ਦੇ ਅਹਿਮ ਪੜਾਆਂ ਨਾਲ ਹਾਜ਼ਰੀਨ ਦੀ ਸਾਂਝ ਪਵਾਈ।ਪੰਜਾਬੀ ਰੇਡੀਓ ਯੂ.ਐਸ.ਏ. ਫਰਿਜਨੋਂ ਦੇ ਸਟੂਡੀਓ ਦੇ ਵੇਹੜੇ ਕਰਵਾਏ ਇਸ ਇਕ ਰੋਜ਼ਾ ਸਮਾਗਮ ਵਿਚ ਹੋਏ ਕਵੀ ਦਰਬਾਰ ਵਿਚ ਸ਼ਾਇਰਾਂ ਨੇ ਆਪਣੇ ਆਪਣੇ ਕਲਾਮ ਤੇ ਅੰਦਾਜ਼ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ।ਪੰਜਾਬੀ ਰੇਡੀਓ ਯੂ.ਐੱਸ.ਏ. ਨੂੰ ਬੁਲੰਦੀਆਂ ਵੱਲ ਲਿਜਾਣ ਵਾਲੇ ਹਰਜੋਤ ਸਿੰਘ ਖ਼ਾਲਸਾ ਤੇ ਬਲਵਿੰਦਰ ਕੌਰ ਖ਼ਾਲਸਾ ਵਲੋਂ ਸਨਮਾਨ ਲਈ ਉਲੀਕੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਨਬੀਲਾ ਰਹਿਮਾਨ ਵਲੋਂ ਪੰਜਾਬੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਫਰਿਜ਼ਨੋਂ ਪਹੁੰਚਣ ਨੂੰ ਸਭਨਾਂ ਦਾ ਧੰਨਭਾਗ ਦਸਿਆ।ਰੇਡੀਓ ਹੋਸਟ ਰਾਜਕਰਨਬੀਰ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਨੂੰ ਸਥਾਪਤ ਕਰਨ ਦਾ ਮੁੱਖ ਮੰਤਵ ਹਰ ਉਮਰ ਦੇ ਪੰਜਾਬੀਆਂ ਨੂੰ ਉਸਾਰੂ ਰੁਝੇਵਿਆਂ ਵਾਸਤੇ ਪਲੇਟਫਾਰਮ ਪ੍ਰਦਾਨ ਕਰਨਾ ਹੈ।ਪ੍ਰੋਗਰਾਮ ਦੀ ਸ਼ੁਰੂਆਤ ਵਿਚ ਜੀਨਾਂ ਤੇ ਵਿਰਾਸਤ ਦੇ ਉਘੇ ਵਿਗਿਆਨੀ, ਵਿਦਵਾਨ ਤੇ ਸ਼ਾਇਰ ਡਾ. ਗੁਰੂਮੇਲ ਸਿੰਘ ਸਿੱਧੂ ਲਾਇਬਰੇਰੀ ਦੀ ਨਵੀਂ ਦਿੱਖ ਦੀ ਘੁੰਡ ਚੁਕਾਈ ਡਾ. ਨਬੀਲਾ ਰਹਿਮਾਨ ਨੇ ਕੀਤੀ। ਵਰਨਣਯੋਗ ਹੈ ਕਿ ਫਰਿਜ਼ਨੋਂ ਸਟੇਟ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ.ਗੁਰੂਮੇਲ ਸਿੱਧੂ ਸੰਨ 2020 ਵਿਚ ਸਦੀਵੀ ਵਿਛੋੜੇ ਤੋਂ ਪਹਿਲਾਂ ਕਿਤਾਬਾਂ ਦਾ ਵੱਡਾ ਤੇ ਵੱਡਮੁੱਲਾ ਖਜ਼ਾਨਾ ਪੰਜਾਬੀ ਕਲਚਰਲ ਸੈਂਟਰ ਦੇ ਹਵਾਲੇ ਕਰ ਗਏ ਸਨ।ਉਘੇ ਸ਼ਾਇਰ ਹਰਜਿੰਦਰ ਕੰਗ ਨੇ ਕਵੀ ਦਰਬਾਰ ਦੀ ਵਾਂਗਡੋਰ ਸੰਭਾਲਦਿਆਂ ਸ਼ਾਇਰਾਂ ਤੇ ਸਰੋਤਿਆਂ ਵਿਚਾਲੇ ਕਾਵਿਕ ਪੁਲ ਦਾ ਰੋਲ ਨਿਭਾਇਆ।ਕਵੀ ਦਰਬਾਰ ਵਿਚ ਬੇ ਏਰੀਆ ਤੋਂ ਉਚੇਚੇ ਪਹੁੰਚੇ ਕੁਲਵਿੰਦਰ, ਜਗਜੀਤ ਨੌਸ਼ਹਿਰਵੀ, ਲਾਜ ਨੀਲਮ ਸੈਣੀ, ਨਛੱਤਰ ਭੋਗਲ (ਬਰਮਿੰਗਮ ਯੂ.ਕੇ.), ਸਥਾਨਕ ਸ਼ਾਇਰਾਂ ਸੰਤੋਖ ਸਿੰਘ ਮਿਨਹਾਸ , ਰਣਜੀਤ ਸਿੰਘ ਗਿੱਲ, ਦਲਜੀਤ ਰਿਆੜ, ਇੰਦਰਜੀਤ ਚੋਗਾਵਾਂ, ਹੈਰੀ ਮਾਨ, ਮਹਿੰਦਰ ਸਿੰਘ ਸੰਧਾਂਵਾਲੀਆ, ਕੁੰਦਨ ਸਿੰਘ ਧਾਮੀ, ਸਰਬਜੀਤ ਸਿੰਘ ਸਰਾਂ ਅਤੇ ਇੰਦਰਜੀਤ ਸਿੰਘ ਬਰਾੜ ਨੇ ਆਪਣਾ ਕਲਾਮ ਪੜ੍ਹਿਆ।ਹੋਰਨਾਂ ਤੋਂ ਇਲਾਵਾ ‘ਫਰਿਜ਼ਨੋਂ ਬੀ’ ਅਖ਼ਬਾਰ ਦੇ ਪੱਤਰਕਾਰ ਗਗਨਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਹੋਸਟ ਪਰਵੀਨ ਸ਼ਰਮਾ ਨੇ ਵੀ ਵਿਚਾਰ ਸਾਂਝੇ ਕੀਤੇ।ਕਵੀ ਦਰਬਾਰ ਦੀ ਸਮਾਪਤੀ ਤੋਂ ਪਹਿਲਾਂ ਸਨਮਾਨ ਵੇਲੇ ਬੀਬੀ ਬਲਵਿੰਦਰ ਕੌਰ ਖ਼ਾਲਸਾ ਨੇ ਡਾ. ਨਬੀਲਾ ਨੂੰ ਸ਼ਾਲ ਅਤੇ ਦਿਲਪ੍ਰੀਤ ਸਿੰਘ ਨੇ ਸਨਮਾਨ ਚਿੰਨ੍ਹ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਪਹਾੜੀ ਰਸਤੇ ‘ ਚ ਫਸੇ 16 ਸਾਲਾ ਅੱਲੜ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਅਗਲੀ ਖ਼ਬਰ ਸਕਾਟਲੈਂਡ ’ ਚ ਭਾਰਤੀ ਵਿਦਿਆਰਥੀ ਤੇ ਸੰਸਦ ਮੈਂਬਰ ਨੂੰ ਮਿਲਿਆ 3 ਸਾਲ ਦਾ ਨਵਾਂ ਵੀਜ਼ਾ
Ad Position 24